ਸ਼ਾਹਕੋਟ ਦੀ ਜ਼ਿਮਨੀ ਚੋਣ ਮਈ ਮਹੀਨੇ ਦੀ ਗਰਮੀ 'ਚ ਹੋਰ ਸਿਆਸੀ ਕੜਵਾਹਟ ਆਏਗੀ
Published : May 1, 2018, 3:57 am IST
Updated : May 1, 2018, 3:57 am IST
SHARE ARTICLE
Sukhbir Singh Badal
Sukhbir Singh Badal

ਕੈਪਟਨ ਤੇ ਸੁਖਬੀਰ ਲਈ ਪਰਖ ਦੀ ਘੜੀ, ਸੁਖਬੀਰ ਨੇ ਚੋਣ ਪ੍ਰਚਾਰ ਲਈ ਡਿਊਟੀਆਂ ਲਾਈਆਂ

ਚੰਡੀਗੜ੍ਹ, 30 ਅਪ੍ਰੈਲ (ਜੀ.ਸੀ. ਭਾਰਦਵਾਜ): ਢਾਈ ਮਹੀਨੇ ਪਹਿਲਾਂ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਅਸੈਂਬਲੀ ਹਲਕੇ ਤੋਂ ਅਕਾਲੀ ਵਿਧਾਇਕ ਅਤੇ ਸੀਨੀਅਰ ਨੇਤਾ ਅਜੀਤ ਸਿੰਘ ਕੋਹਾੜ ਦੇ ਅਕਾਲ ਚਲਾਣੇ 'ਤੇ ਖ਼ਾਲੀ ਹੋਈ ਇਸ ਸੀਟ 'ਤੇ ਜ਼ਿਮਨੀ ਚੋਣ ਦੇ ਐਲਾਨ ਨਾਲ ਮਈ ਮਹੀਨੇ ਦੀ ਤਪਦੀ ਗਰਮੀ ਵਿਚ ਹੋਰ ਸਿਆਸੀ ਕੜਵਾਹਟ ਅਤੇ ਜੋਸ਼ ਆਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ।1997 ਤੋਂ ਲਗਾਤਾਰ 5 ਵਾਰ ਇਹ ਸੀਟ ਜਿੱਤਣ ਵਾਲੇ ਅਕਾਲੀ ਲੀਡਰ ਤੇ ਸਾਬਕਾ ਮੰਤਰੀ ਮਰਹੂਮ ਅਜੀਤ ਸਿੰਘ ਕੋਹਾੜ ਦੇ ਬੇਟੇ ਸ. ਨਾਇਬ ਸਿੰਘ ਕੋਹਾੜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਇਸ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨ ਦਿਤਾ ਹੋਇਆ ਹੈ। ਭਾਵੇਂ ਸੱਤਾਧਾਰੀ ਕਾਂਗਰਸ ਸਰਕਾਰ ਅਪਣੀ ਪਾਰਟੀ ਦੇ ਮੁੱਖ ਮੰਤਰੀ ਸਮੇਤ ਕੁਲ 18 ਮੰਤਰੀਆਂ, 2 ਸਪੀਕਰ ਤੇ ਡਿਪਟੀ ਸਪੀਕਰ ਅਤੇ ਬਾਕੀ 57 ਵਿਧਾਇਕਾਂ ਨਾਲ ਬਹੁਤ ਮਜ਼ਬੂਤ ਸਥਿਤੀ ਵਿਚ ਹੈ ਅਤੇ ਇਸ ਸੀਟ ਨੂੰ ਅਕਾਲੀ ਦਲ ਦੀ ਪਕੜ ਵਿਚੋਂ ਕੱਢਣ ਲਈ ਵਾਧੂ ਤਾਕਤ ਝੋਕੇਗੀ ਪਰ 245 ਪਿੰਡਾਂ ਤੇ 3 ਨਗਰ ਪੰਚਾਇਤਾਂ ਵਾਲੀ ਇਹ ਦਿਹਾਤੀ ਸੀਟ 'ਚ ਹੋਣ ਵਾਲੇ ਪ੍ਰਚਾਰ ਵਿਚ ਸਿਆਸੀ ਦਲਾਂ ਤੇ ਲੀਡਰਾਂ ਦਾ ਧੂੰਆ ਨਿਕਲ ਜਾਵੇਗਾ।ਕੁਲ 1,75000 ਤੋਂ ਵੱਧ ਵੋਟਾਂ ਵਾਲੀ ਇਸ ਪੇਂਡੂ ਸੀਟ 'ਤੇ ਜੱਟ, ਕੰਬੋਜ, ਰਾਇ ਸਿੱਖਾਂ ਅਤੇ ਅਨੁਸੂਚਿਤ ਜਾਤੀ ਵੋਟਰਾਂ ਦਾ ਵੱਡਾ ਜ਼ੋਰ ਹੈ ਅਤੇ ਮਰਹੂਮ ਅਜੀਤ ਸਿੰਘ ਕੋਹਾੜ ਨੇ 1997, 2002, 2007, 2012 ਤੇ 2017 ਵਿਚ ਹੋਈਆਂ ਚੋਣਾਂ ਵਿਚ ਲਗਾਤਾਰ ਜਿੱਤ ਪ੍ਰਾਪਤ ਕਰ ਕੇ ਉਹ 2 ਵਾਰ ਮੰਤਰੀ ਵੀ ਰਹਿ ਚੁਕੇ ਹਨ। ਉਨ੍ਹਾਂ ਦੇ ਬੇਟੇ ਨਾਇਬ ਸਿੰਘ ਕੋਹਾੜ ਨਾਲ ਵੀ ਲੋਕਾਂ ਦੀ ਬਹੁਤ ਹਮਦਰਦੀ ਹੋ ਸਕਦੀ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਹੈੱਡ ਆਫ਼ਿਸ ਵਿਚ ਦੁਪਹਿਰੇ 1 ਵਜੇ ਸੀਨੀਅਰ ਨੇਤਾਵਾਂ ਤੇ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਜ਼ਿਲ੍ਹਿਆਂ ਸਮੇਤ ਹੋਰ ਲੀਡਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਚੋਣ ਪ੍ਰਚਾਰ ਵਾਸਤੇ ਡਿਉਟੀਆਂ ਲਗਾ ਦਿਤੀਆਂ।

Captain Amarinder SinghCaptain Amarinder Singh

ਹਰ ਇਕ ਵਰਕਰ, ਅਹੁਦੇਦਾਰ ਤੇ ਸਿੱਖ ਲੀਡਰਾਂ ਦੀ ਸ਼ਾਹਕੋਟ, ਲੋਹੀਆਂ ਤੇ ਮਹਿਤਪੁਰ ਕਸਬਿਆਂ ਸਮੇਤ ਪਿੰਡਾਂ ਵਿਚ ਵੀ ਪ੍ਰਚਾਰ ਦੀ ਡਿਊਟੀ ਲਾਊਣ ਬਾਰੇ ਚਰਚਾ ਕੀਤੀ। ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਨੇ ਦਸਿਆ ਕਿ 13 ਮਹੀਨੇ ਪਹਿਲਾਂ, ਸੱਤਾ ਤੋਂ ਲਾਂਭੇ ਹੋਇਆ ਇਹ ਦਲ ਹਰ ਹਾਲਤ ਵਿਚ ਇਹ ਜ਼ਿਮਨੀ ਚੋਣ ਜਿੱਤਣ ਲਈ ਪੂਰੀ ਵਾਹ ਲਾ ਦੇਵੇਗਾ। ਪਿਛਲੀ 2017 ਦੀਆਂ ਆਮ ਚੋਣਾਂ ਵਿਚ ਅਕਾਲੀ ਨੇਤਾ ਕੋਹਾੜ ਨੂੰ ਸੱਭ ਤੋਂ ਵੱਧ 46913 ਵੋਟਾਂ ਪਈਆਂ ਸਨ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੇ ਕਾਂਗਰਸੀਉਮੀਦਵਾਰ ਹਰਵਿੰਦਰ ਲਾਡੀ ਨੂੰ 42008 ਵੋਟਾਂ ਮਿਲੀਆਂ ਸਨ।ਤੀਜੇ ਉਮੀਦਵਾਰ 'ਆਪ' ਦੇ ਨੇਤਾ ਡਾ. ਅਮਰਜੀਤ ਸਿੰਘ ਮਹਿਤਪੁਰ ਨੇ 41010 ਵੋਟਾਂ ਪ੍ਰਾਪਤ ਕੀਤੀਆਂ ਸਨ। ਉਸ ਨੇ ਇਕ ਮਹੀਨਾ ਪੀਹਲਾਂ ਅਕਾਲੀ ਦਲ ਨਾਲ ਸ਼ਮੂਲੀਅਤ ਕਰ ਲਈ ਸੀ। ਅੰਦਰੂਨੀ ਸੂਤਰਾਂ ਨੇ ਦਸਿਆ ਕਿ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ 9 ਮਈ ਮੰਗਲਵਾਰ ਨੂੰ ਅਪਣੇ ਕਾਗ਼ਜ਼ ਦਾਖ਼ਲ ਕਰੇਗਾ। 34 ਸਾਲਾ ਡਾ. ਅਮਰਜੀਤ ਸਿੰਘ ਮਹਿਤਪੁਰ, ਜੋ ਇਕ ਹਸਪਤਾਲ ਚਲਾਉਂਦੇ ਹਨ, ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਦਸਿਆ ਕਿ ਇਸ ਸੀਟ 'ਤੇ ਕੰਬੋਜ ਬਰਾਦਰੀ ਦੀਆਂ 52 ਹਜ਼ਾਰ ਦੇ ਲਗਭਗ ਵੋਟਾਂ ਹਨ, ਜੋ ਅਕਾਲੀ ਦਲ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਜੇ ਕਾਂਗਰਸ ਨੇ ਸੀਨੀਅਰ ਨੇਤਾ ਸ. ਲਾਲ ਸਿੰਘ ਨੂੰ ਮੈਦਾਨ 'ਚ ਉਤਾਰਨ ਦਾ ਪੱਤਾ ਖੇਲ੍ਹਿਆ ਤਾਂ ਨਾਇਬ ਸਿੰਘ ਲਈ ਕਾਂਟੇ ਦੀ ਟੱਕਰ ਬਣ ਜਾਵੇਗੀ।
ਭਾਵੇਂ ਪੰਜਾਬ ਦੇ ਕਾਂਗਰਸੀ ਨੇਤਾ ਨਵੀਂ ਦਿੱਲੀ ਦੀ 'ਲੋਕ ਰੋਹ ਰੈਲੀ' ਤੋਂ ਅੱਜ ਚੰਡੀਗੜ੍ਹ ਪਹੁੰਚਣਗੇ ਪਰ ਪਾਰਟੀ ਸੂਤਰਾਂ ਨੇ ਦਸਿਆ ਕਿ ਆਉਂਦੇ 2 ਤਿੰਨ ਦਿਨਾਂ ਵਿਚ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਪਾਰਟੀ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਸਲਾਹ ਕਰ ਕੇ ਉਮੀਦਵਾਰ ਦਾ ਨਾਮ ਐਲਾਨਿਆ ਜਾਵੇਗਾ। ਤੀਜੀ ਧਿਰ 'ਆਪ' ਜੱਕੋ ਤੱਕੋ ਵਿਚ ਹੈ ਅਤੇ ਪੰਜਾਬ ਵਿਚ ਅਮਨ ਅਰੋੜਾ, ਭਗਵੰਤ ਮਾਨ ਵਲੋਂ ਕੇਜਰੀਵਾਲ ਨਾਲ ਕੀਤੇ ਗੁੱਸੇ ਕਰ ਕੇ ਦਿਤੇ ਅਸਤੀਫ਼ੇ ਮਗਰੋਂ ਸ਼ਾਹਕੋਟ ਦੀ ਇਸ ਜ਼ਿਮਨੀ ਚੋਣ ਸਬੰਤੀ ਕੋਈ ਜੋਸ਼ ਤੇ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਮੌਜੂਦਾ ਹਾਲਤ ਵਿਚ 20 ਵਿਧਾਇਕਾਂ ਵਾਲੀ ਵਿਰੋਧੀ ਧਿਰ 'ਆਪ' ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਹੀ ਮੀਡੀਆ ਰਾਹੀਂ ਕਾਂਗਰਸ ਸਰਕਾਰ ਦੇ ਵਿਰੋਧ ਵਿਚ ਬਿਆਨ ਦੇਣ ਦਾ ਸਿਲਸਿਲਾ ਜਾਰੀ ਰੱਖ ਰਹੇ ਹਨ। 
ਇਸ ਜ਼ਿਮਨੀ ਚੋਣ ਵਾਸਤੇ ਉਨ੍ਹਾਂ ਅਜੇ ਤਕ ਕੋਈ ਪ੍ਰਤੀਕਰਮ ਨਹੀਂ ਦਿਤਾ। ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ 3 ਮਈ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀਆਂ ਨਾਮਜ਼ਦਗੀਆਂ ਦੇ ਕਾਗ਼ਜ਼ 10 ਮਈ ਤਕ ਚਲਣਗੇ, 11 ਮਈ ਤਕ ਕਾਗ਼ਜ਼ਾਂ ਦੀ ਪੜਤਾਲ ਹੋਵੇਗਾ, 14 ਤਕ ਕਾਗ਼ਜ਼ ਵਾਪਸ ਲਏ ਜਾਣਗੇ ਤੇ 2 ਹਫ਼ਤੇ ਦੇ ਪ੍ਰਚਾਰ ਮਗਰੋਂ ਵੋਟਾਂ 28 ਮਈ ਨੂੰ ਪੈਣਗੀਆਂ। ਗਿਣਤੀ 31 ਮਈ ਨੂੰ ਹੋਵੇਗੀ ਅਤੇ ਨਤੀਜਾ ਵੀ ਉਸੇ ਦਿਨ ਮਿਲ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement