
ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਸਨਿਚਰਵਾਰ ਨੂੰ ਅਪਣੀ ਇਕ ਖੋਜ ਰੀਪੋਰਟ ’ਚ ਕਿਹਾ ਹੈ ਕਿ ਕੋਰੋਨਾ ਵਾਇਰਸ
ਨਵੀਂ ਦਿੱਲੀ, 23 ਮਈ: ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਸਨਿਚਰਵਾਰ ਨੂੰ ਅਪਣੀ ਇਕ ਖੋਜ ਰੀਪੋਰਟ ’ਚ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਮੀਡੀਆ ਸੱਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਖੇਤਰਾਂ ’ਚੋਂ ਇਕ ਹੈ ਅਤੇ ਇਸ ਦੌਰਾਨ ਇਸ਼ਤਿਹਾਰਾਂ ਤੋਂ ਆਉਣ ਵਾਲੀ ਉਸ ਦੀ ਆਮਦਨ ’ਚ ਭਾਰੀ ਕਮੀ ਹੋਈ ਹੈ। ਇਹ ਰੀਪੋਰਟ ਸੰਸਥਾ ਦੇ ਚੇਅਰਮੈਨ ਡੀ.ਕੇ. ਅਗਰਵਾਲ ਅਤੇ ਹੋਰ ਅਹੁਦੇਦਾਰਾਂ ਨੇ ਸੂਚਨਾ ਅਤੇ ੍ਰਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਸੌਂਪੀ। ਰੀਪੋਰਟ ’ਚ ਕਿਹਾ ਗਿਆ ਹੈ ਕਿ ਪਿ੍ਰੰਟ ਮੀਡੀਆ ਦਾ ਪ੍ਰਸਾਰ ਮਹੱਤਵਪੂਰਨ ਰੂਪ ’ਚ ਘਟਿਆ ਹੈ ਅਤੇ ਉਸ ਨੂੰ ਇਸ਼ਤਿਹਾਰਾਂ ਤੋਂ ਹੋਣ ਵਾਲੀ ਆਮਦਨ ’ਚ ਕਾਫ਼ੀ ਨੁਕਸਾਨ ਹੋਇਆ ਹੈ। ਇਲੈਕਟ੍ਰਾਨਿਕ ਮੀਡੀਆ ਦੇ ਇਸ਼ਤਿਹਾਰਾਂ ’ਚ ਵੀ ਭਾਰੀ ਕਮੀ ਆਈ ਹੈ।’’
ਇਸ ’ਚ ਕਿਹਾ ਗਿਆ ਹੈ ਕਿ ਉਦਯੋਗ ਜਾਂ ਅਰਥਵਿਵਸਥਾ ਦਾ ਕੋਈ ਖੇਤਰ ਨਹੀਂ ਹੈ ਜੋ ਇਸ ਤੋਂ ਪ੍ਰਭਾਵਤ ਨਾ ਹੋਇਆ ਹੋਵੇ। ਸੰਸਥਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰੀਪੋਰਟ ’ਚ ਕੀਤੀਆਂ ਗਈਆ ਸਿਫ਼ਾਰਸ਼ਾਂ ’ਤੇ ਸਰਕਾਰ ਛੇਤੀ ਤੋਂ ਛੇਤੀ ਅਮਲ ਕਰੇ। ਰੀਪੋਰਟ ’ਚ ਸੁਝਾਅ ਦਿਤਾ ਗਿਆ ਹੈ ਕਿ ਸਰਕਾਰ ਅਪਣੇ ਸਾਲਾਨਾ ਇਸ਼ਤਿਹਾਰਾਂ ਦੇ ਬਜਟ ਦਾ ਪਹਿਲਾਂ ਹੀ ਪ੍ਰਯੋਗ ਕਰ ਲਵੇ ਅਤੇ ਸਰਕਾਰੀ ਅਦਾਰਿਆਂ ਨੂੰ ਲੋਕਾਂ ਤਕ ਪਹੁੰਚ ਬਣਾਉਣ ਲਈ ਇਸ਼ਤਿਹਾਰ ਜਾਰੀ ਕਰਨ ਨੂੰ ਕਿਹਾ ਗਿਆ ਹੈ। ਅਗਰਵਾਲ ਨੇ ਕਿਹਾ ਕਿ ਸਰਕਾਰ ਦੇ ਸਾਰੇ ਮੰਤਰਾਲੇ ਅਤੇ ਅਦਾਰੇ ਸਮੁੱਚੇ ਮੀਡੀਆ ਉਦਯੋਗ ਦੇ ਬਕਾਏ ਦਾ ਭੁਗਤਾਨ ਕਰਨ ਜੋ ਇਕ ਵੱਡੀ ਰਕਮ ਹੋਵੇਗੀ। (ਪੀਟੀਆਈ)