ਚੀਨੀ ਵਿਦੇਸ਼ ਮੰਤਰੀ ਦਾ Trump 'ਤੇ ਨਿਸ਼ਾਨਾ, ਕਿਹਾ- Cold War ਵੱਲ ਲੈ ਜਾ ਰਿਹਾ ਹੈ ਅਮਰੀਕਾ
Published : May 24, 2020, 5:39 pm IST
Updated : May 24, 2020, 5:39 pm IST
SHARE ARTICLE
Political virus chinese foreign minister us pushing relations to brink new cold war
Political virus chinese foreign minister us pushing relations to brink new cold war

ਵਾਂਗ ਯੀ ਨੇ ਕਿਹਾ ਕਿ ਚੀਨ ਅਤੇ ਰੂਸ ਨੇ ਅਮਰੀਕਾ ਦੇ ਰਾਜਨੀਤਿਕ ਵਾਇਰਸ ਖਿਲਾਫ...

ਨਵੀਂ ਦਿੱਲੀ: ਚੀਨ (China) ਦੇ ਵਿਦੇਸ਼ ਮੰਤਰੀ ਵਾਂਗ ਯੀ (Foreign Minister Wang) ਨੇ ਕਿਹਾ ਹੈ ਕਿ ਅਮਰੀਕਾ (America) ਚੀਨ ਨਾਲ ਸਬੰਧਾਂ ਨੂੰ ਨਵੇਂ ਸ਼ੀਤ ਯੁੱਧ (Cold War) ਵੱਲ ਲੈ ਜਾ ਰਿਹਾ ਹੈ। ਐਤਵਾਰ ਨੂੰ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚ ਹਮੇਸ਼ਾ ਤੋਂ ਸਹਿਯੋਗ ਦੀ ਭਾਵਨਾ ਰਹੀ ਹੈ ਅਤੇ ਕੋਰੋਨਾ ਸੰਕਟ ਦੌਰਾਨ ਵੀ ਅਜਿਹਾ ਹੀ ਰਿਹਾ ਪਰ ਅਮਰੀਕਾ ਦੀਆਂ ਕੁੱਝ ਰਾਜਨੀਤਿਕ ਤਾਕਤਾਂ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

Donald TrumpDonald Trump

ਵਾਂਗ ਯੀ ਨੇ ਇਤਿਹਾਸ ਦੇ ਪੰਨਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੁਬਾਰਾ ਤੋਂ ਉਸੇ ਸਮੇਂ ਵਿਚ ਵਾਪਸ ਜਾਣਾ ਸਹੀ ਨਹੀਂ ਹੈ। ਉਹ ਰੂਸ ਨਾਲ ਮਿਲ ਕੇ ਇਸ ਵਾਇਰਸ ਦਾ ਇਲਾਜ ਕਰਨਗੇ। ਵਾਂਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਦੋਵਾਂ ਦੀ ਹੀ ਇਕ ਵੱਖਰੀ ਰਾਜਨੀਤਿਕ ਵਿਵਸਥਾ ਹੈ ਅਤੇ ਦੋਵਾਂ ਹੀ ਦੇਸ਼ਾਂ ਦੀ ਜਨਤਾ ਨੇ ਇਸ ਨੂੰ ਤੈਅ ਕੀਤਾ ਹੈ। ਉਹਨਾਂ ਕਿਹਾ ਕਿ ਅਮਰੀਕਾ ਅਪਣੇ ਰਾਸਤੇ ਤੋਂ ਹਟ ਰਿਹਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਹੁਣ ਸਹਿਯੋਗ ਦੀ ਕੋਈ ਸੰਭਾਵਨਾ ਹੀ ਨਹੀਂ ਹੈ।

Corona VirusCorona Virus

ਵਾਂਗ ਨੇ ਕਿਹਾ ਕਿ ਚੀਨ ਨੂੰ ਅਮਰੀਕਾ ਨੂੰ ਬਦਲਣ ਵਿਚ ਕਿਸੇ ਤਰ੍ਹਾਂ ਦੀ ਕੋਈ ਵੀ ਦਿਲਚਸਪੀ ਨਹੀਂ ਹੈ। ਦੋਵਾਂ ਪੱਖਾਂ ਵਿਚ ਦੁਨੀਆ ਦੇ ਕਈ ਵੱਡੇ ਮੁੱਦਿਆਂ ਤੇ ਸਲਾਹ ਅਤੇ ਚਰਚਾ ਦੀ ਜ਼ਰੂਰਤ ਹੈ। ਵਾਂਗ ਯੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਫੈਲਾਅ ਨਾਲ ਪਹਿਲਾਂ ਹੀ ਚੀਨ ਨੇ ਅਮਰੀਕਾ ਦੀ ਮਦਦ ਕੀਤੀ ਸੀ। ਚੀਨ ਨੇ ਅਮਰੀਕਾ ਨੂੰ 12 ਅਰਬ ਤੋਂ ਜ਼ਿਆਦਾ ਮਾਸਕ ਭੇਜੇ ਸੀ। ਉਹਨਾਂ ਕਿਹਾ ਕਿ ਅਮਰੀਕਾ ਦੀ ਮਦਦ ਕਰਨ ਤੋਂ ਬਾਅਦ ਵੀ ਅਫਸੋਸ ਇਸ ਗੱਲ ਦਾ ਹੈ ਕਿ ਅਮਰੀਕਾ ਵਿਚ ਰਾਜਨੀਤਿਕ ਵਾਇਰਸ ਫੈਲ ਰਿਹਾ ਹੈ।

Tariff on china for mishandling virus outbreak is certainly an option trumpDonald Trump

ਵਾਂਗ ਯੀ ਨੇ ਕਿਹਾ ਕਿ ਚੀਨ ਅਤੇ ਰੂਸ ਨੇ ਅਮਰੀਕਾ ਦੇ ਰਾਜਨੀਤਿਕ ਵਾਇਰਸ ਖਿਲਾਫ ਇਕ ਅਭੇਦ ਕਿਲ੍ਹਾ ਬਣਾਇਆ ਹੈ। ਉਹਨਾਂ ਕਿਹਾ ਕਿ ਰੂਸ ਅਤੇ ਚੀਨ ਨੇ ਕੋਵਿਡ-19 ਦੌਰਾਨ ਇਕ-ਦੂਜੇ ਦੀ ਮਦਦ ਕੀਤੀ ਹੈ। ਉਹ ਦੋਵੇਂ ਮਿਲ ਕੇ ਕੰਮ ਕਰਦੇ ਰਹਿਣਗੇ, ਉਹ ਦੋਵੇਂ ਦੇਸ਼ ਮਿਲ ਕੇ ਦੁਨੀਆ ਵਿਚ ਵਿਭਿੰਨਤਾ ਦੀ ਰੱਖਿਆ ਕਰਨਗੇ ਅਤੇ ਸ਼ਾਂਤੀ, ਨਿਆਂ ਦੀ ਰੱਖਿਆ ਲਈ ਕੰਮ ਕਰਦੇ ਰਹਿਣਗੇ।  

Trump says america and china will fight jointly against koronaDonald Trump and  Xi Jinping

ਦਸ ਦਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਪੱਧਰ ਤੇ ਆਲੋਚਨਾਵਾਂ ਦਾ ਸਾਹਮਣਾ ਕਰ ਰਿਹਾ ਚੀਨ ਹੁਣ ਇਸ ਮਹਾਮਾਰੀ ਦੀ ਉਤਪੱਤੀ ਦੀ ਜਾਂਚ ਲਈ ਤਿਆਰ ਹੋ ਗਿਆ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਪੈਦਾ ਹੋਣ ਸਬੰਧੀ ਅੰਤਰਰਾਸ਼ਟਰੀ ਜਾਂ ਲਈ ਖੁੱਲ੍ਹਿਆ ਹੈ ਪਰ ਇਹ ਜਾਂਚ ਰਾਜਨੀਤਿਕ ਦਖ਼ਲਅੰਦਾਜ਼ੀ ਤੋਂ ਮੁਕਤ ਹੋਣੀ ਚਾਹੀਦੀ ਹੈ।

Coronavirus outbreak spitting in public is a health hazard say expertsCorona Virus 

ਚੀਨੀ ਵਿਦੇਸ਼ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟਿੱਪਣੀਆਂ ਤੇ ਕਿਹਾ ਕਿ ਵਾਇਰਸ ਦੀ ਉਤਪੱਤੀ ਨੂੰ ਲੈ ਕੇ ਚੀਨ ਨੂੰ ਕਲੰਕਿਤ ਕਰਨ ਅਤੇ ਅਫਵਾਹ ਫੈਲਾਉਣ ਦੀਆਂ ਅਮਰੀਕੀ ਕੋਸ਼ਿਸ਼ਾ ਫੇਲ੍ਹ ਹੋ ਗਈਆਂ ਹਨ। ਦਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਦੀ ਬੈਠਕ ਦੇ ਤੋਂ ਇਲਾਵਾ ਅਮਰੀਕੀ ਅਤੇ ਆਸਟ੍ਰੇਲੀਆ ਨੇ ਵਾਇਰਸ ਦੇ ਪੈਦਾ ਹੋਣ ਸਬੰਧੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement