
ਕਾਂਗਰਸ ਸਰਕਾਰ ਦੇ ਸਿੰਗਲ ਵਿੰਡੋ ਸਮੇਤ ਵੱਡੇ ਦਾਅਵੇ ਮੂਧੇ ਮੂੰਹ ਡਿੱਗੇ : ਐਨ ਕੇ ਸ਼ਰਮਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਜਾਣ ਬੁੱਝ ਕੇ ਸੂਬੇ ਵਿਚ ਨਵਾਂ ਨਿਵੇਸ਼ ਕਰਨ ਦੇ ਇੱਛੁਕ ਨਿਵੇਸ਼ਕਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਿੰਗਲ ਵਿੰਡੋ ਸਮੇਤ ਕੀਤੇ ਵੱਡੇ ਵੱਡੇ ਦਾਅਵੇ ਮੂਧੇ ਮੂੰਹ ਡਿੱਗੇ ਹਨ।
CM Punjab
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਨਿਵੇਸ਼ਕਾਂ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ ਤੇ ਇਹਨਾਂ ਨੁੰ ਆਪਣੇ ਪ੍ਰਾਜੈਕਟਾਂ ਵਾਸਤੇ ਮਨਜ਼ੂਰੀ ਲੈਣ ਵਾਸਤੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਬੂਹੇ ਖੜਕਾਉਣੇ ਪੈ ਰਹੇ ਹਨ।
NK Sharma
ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਜੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਵੱਖ ਵੱਖ ਮਨਜ਼ੂਰੀਆਂ ਲੈਣ ਵਾਸਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਇਕ ਪਾਸੇ ਤਾਂ ਮੁੱਖ ਮੰਤਰੀ ਇਹ ਐਲਾਨ ਕਰ ਰਹੇ ਹਨ ਕਿ ਜ਼ਮੀਨ ਦੀ ਵਰਤੋਂ ਵਿਚ ਤਬਦੀਨੀ ਯਾਨੀ ਸੀ ਐਲ ਯੂ ਵਾਸਤੇ ਕੋਈ ਖਰਚਾ ਨਹੀਂ ਲਿਆ ਜਾਵੇਗਾ ਜਦਕਿ ਨਵੇਂ ਨਿਵੇਸ਼ਾਂ ਨੁੰ ਇਹ ਕਲੀਅਰੰਸ ਲੈਣ ਵਾਸਤੇ ਵੱਡੀ ਰਕਮ ਖਰਚ ਕਰਨੀ ਪੈ ਰਹੀ ਹੈ।
NK Sharma
ਉਹਨਾਂ ਕਿਹਾ ਕਿ ਇਸੇ ਤਰੀਕੇ ਨਿਵੇਸ਼ਕਾਂ ਨੂੰ ਵੱਖ ਵੱਖ ਵਿਭਾਗਾਂ ਵਿਚ ਆਪਣੀ ਫਾਈਲ ਅੱਗੇ ਤੁਰਦੀ ਰਹਿਣ ਵਾਲੇ ਐਫ ਡੀ ਸਮੇਤ ਅਨੇਕਾਂ ਤਰੀਕੇ ਦੀ ਗਰੰਟੀ ਦੇਣੀ ਪੈ ਰਹੀ ਹੈ। ਐਨ ਕੇ ਸ਼ਰਮਾ ਨੇ ਕਿਹਾ ਕਿ ਵੱਖ ਵੱਖ ਵਿਭਾਗਾਂ ਦੇ ਅਫਸਰ ਇਹਨਾ ਨਿਵੇਸ਼ਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕ ਰਹੇ ਹਨ ਹਾਲਾਾਂਕਿ ਇਹਨਾਂ ਨੇ ਪਹਿਲਾਂ ਹੀ ਮੁੱਖ ਮੰਤਰੀ ਦੇ ਐਲਾਨ ’ਤੇ ਵਿਸ਼ਵਾਸ ਕਰਦਿਆਂ ਆਪਣੇ ਪ੍ਰਾਜੈਕਟਾਂ ਵਾਸਤੇ ਵੱਡੀ ਰਕਮ ਖਰਚ ਕਰ ਦਿੱਤੀ ਹੈ।
CM Punjab
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਆਪਣੀ ਜ਼ੁਬਾਨ ’ਤੇ ਉਸੇ ਤਰੀਕੇ ਪੱਕੇ ਨਹੀਂ ਉਤਰੇ ਜਿਵੇਂ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਅਕਾਲੀ ਆਗੂ ਨੇ ਕਿਹਾ ਕਿ ਬਜਾਏ ਵੱਡੇ ਤੇ ਝੂਠੇ ਵਾਅਦਿਾ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੇ, ਕਾਂਗਰਸ ਸਰਕਾਰ ਨੂੰ ਨਿਵੇਸ਼ਕਾਂ ਤੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਮੁਆਫੀ ਮੰਗਣੀ ਚਾਹੀਦੀ ਹੈ ਤੇ ਉਹਨਾਂ ਦੀਆਂ ਸ਼ਿਕਾਇਤਾਂ ਤੁਰੰਤ ਦੂਰ ਕਰਨੀਆਂ ਚਾਹੀਦੀਆਂ ਹਨ।
CM Punjab
ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਚੇਤੇ ਕਰਵਾਇਆ ਕਿ ਪਹਿਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਨਿਵੇਸ਼ਕਾਂ ਨੂੰ ਕੀਤੇ ਵਾਅਦੇ ਹਮੇਸ਼ਾ ਪੂਰੇ ਕੀਤੇ ਜਾਂਦੇ ਸਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਆਪਣੀ ਮੌਜੂਦਾ ਨੀਤੀ ਤੇ ਸੂਬੇ ਦੇ ਨਿਵੇਸ਼ਕਾਂ ਦੀ ਲੁੱਟ ਜਾਰੀ ਰੱਖਦੀਹ ੈ ਤਾਂ ਫਿਰ ਸੂਬਾ ਸੰਤੋਖ ਭੋਗੇਗਾ ਅਤੇ ਇਸ ਵਾਸਤੇ ਇਨਵੈਸਟ ਪੰਜਾਬ ਵਿਭਾਗ ਆਪ ਆਪਣਾ ਅਕਸ ਖਰਾਬ ਕਰ ਲਵੇਗਾ ਤੇ ਜਵਾਬਦੇਹ ਹੋਵੇਗਾ।