ਰਾਜ ਵਿਚ ਕੋਰੋਨਾ ਦੀ ਲਾਗ ਘੱਟ ਰਹੀ
ਪਟਨਾ: ਬਿਹਾਰ ਸਰਕਾਰ ਨੇ ਰਾਜ ਵਿਚ ਇਕ ਵਾਰ ਫਿਰ ਤਾਲਾਬੰਦੀ ਦੀ ਮਿਆਦ ਵਧਾ ਦਿੱਤੀ ਹੈ। ਰਾਜ ਵਿਚ 1 ਜੂਨ ਤੱਕ ਤਾਲਾਬੰਦੀ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਆਪਣੇ ਟਵੀਟ ਵਿੱਚ ਮੁੱਖ ਮੰਤਰੀ ਨਿਤੀਸ਼ ਨੇ ਕਿਹਾ ਕਿ ਸੋਮਵਾਰ (24 ਮਈ) ਨੂੰ ਉਹਨਾਂ ਨੇ ਇੱਕ ਵਾਰ ਫਿਰ ਸਹਿਯੋਗੀ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਰਾਜ ਵਿੱਚ ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਤਾਲਾਬੰਦੀ ਵਧਾਉਣ ਦਾ ਫੈਸਲਾ ਲਿਆ ਗਿਆ।
ਨਿਤੀਸ਼ ਕੁਮਾਰ ਨੇ ਟਵੀਟ ਵਿੱਚ ਲਿਖਿਆ, ‘ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਲਾਕਡਾਊਨ ਨੂੰ 5 ਮਈ 2021 ਤੋਂ ਤਿੰਨ ਹਫਤਿਆਂ ਲਈ ਲਗਾਇਆ ਗਿਆ ਸੀ। ਅੱਜ ਸਹਿਯੋਗੀ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਸਥਿਤੀ ਦੀ ਦੁਬਾਰਾ ਸਮੀਖਿਆ ਕੀਤੀ ਗਈ।
कोरोना संक्रमण को देखते हुए 5 मई 2021 से तीन सप्ताह के लिए लाॅकडाउन लगाया गया था। आज फिर से सहयोगी मंत्रीगण एवं पदाधिकारियों के साथ स्थिति की समीक्षा की गई। (1/2)
— Nitish Kumar (@NitishKumar) May 24, 2021
ਉਹਨਾਂ ਕਿਹਾ, 'ਤਾਲਾਬੰਦੀ ਦਾ ਚੰਗਾ ਪ੍ਰਭਾਵ ਵੇਖਣ ਨੂੰ ਮਿਲਿਆ ਅਤੇ ਕੋਰੋਨਾ ਦੀ ਲਾਗ ਘੱਟ ਰਹੀ ਹੈ। ਇਸ ਲਈ ਬਿਹਾਰ ਵਿਚ ਤਾਲਾਬੰਦੀ ਨੂੰ 25 ਮਈ 1 ਜੂਨ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
(2/2) लाॅकडाउन का अच्छा प्रभाव पड़ा है और कोरोना संक्रमण में कमी दिख रही है। अतः बिहार में 25 मई के आगे एक सप्ताह के लिए अर्थात 1 जून, 2021 तक लाॅकडाउन जारी रखने का निर्णय लिया गया है।
— Nitish Kumar (@NitishKumar) May 24, 2021