
ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀ ਦਾ ਦਾਅਵਾ
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਤੀਜੀ ਲਹਿਰ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ। ਵਿਗਿਆਨੀਆਂ ਨੇ ਚਿੰਤਾ ਪ੍ਰਗਟਾਈ ਹੈ ਕਿ ਤੀਜੀ ਲਹਿਰ ਬੱਚਿਆਂ ਨੂੰ ਅਪਣਾ ਨਿਸ਼ਾਨਾ ਬਣਾ ਸਕਦੀ ਹੈ। ਇਸ ਗੱਲ ਦੀ ਵਧੇਰੇ ਚਿੰਤਾ ਹੈ ਕਿ ਜੇ ਦੁਨੀਆ ਭਰ ਵਿਚ ਤੀਜੀ ਲਹਿਰ ਆ ਗਈ ਤਾਂ ਦੁਨੀਆ ਵਿਚ 12 ਸਾਲ ਤੋਂ ਘੱਟ ਅਤੇ ਭਾਰਤ ਵਿਚ 18 ਸਾਲ ਤੋਂ ਘੱਟ ਦੇ ਵਿਅਕਤੀਆਂ ਲਈ ਵੈਕਸੀਨ ਨਹੀਂ ਹੈ।
Coronavirus
ਅਜਿਹੇ ਵਿਚ ਵਿਸ਼ਵ ਸਿਹਤ ਸੰਗਠਨ ਦੀ ਚੀਫ਼ ਵਿਗਿਆਨਕ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਭਾਰਤ ਵਿਚ ਬਣੀ ਕੋਰੋਨਾ ਨੇਜ਼ਲ ਵੈਕਸੀਨ ਬੱਚਿਆਂ ਲਈ ਗੇਮ ਚੇਂਜਰ ਸਿੱਧ ਹੋ ਸਕਦੀ ਹੈ। ਇਸ ਤਰ੍ਹਾਂ ਵੈਕਸੀਨ ਨੱਕ ਜ਼ਰੀਏ ਦਿਤੀ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇੰਜੈਕਸ਼ਨ ਵਾਲੀ ਵੈਕਸੀਨ ਨਾਲੋਂ ਜ਼ਿਆਦਾ ਅਸਰਦਾਰ ਹੈ, ਨਾਲ ਹੀ ਇਸ ਨੂੰ ਲੈਣਾ ਵੀ ਬੇਹੱਦ ਆਸਾਨ ਹੈ।
Dr. Soumya Swaminathan
ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਸਕੂਲਾਂ ਵਿਚ ਉਦੋਂ ਹੀ ਭੇਜਿਆ ਜਾਵੇ ਜਦੋਂ ਕਮਿਊਨਿਟੀ ਟਰਾਂਸਮਿਸ਼ਨ ਦਾ ਖ਼ਤਰਾ ਘੱਟ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿਚ ਬਣੀ ਕੋਰੋਨਾ ਨੇਜ਼ਲ ਵੈਕਸੀਨ ਬੱਚਿਆਂ ਨੂੰ ਦੇਣੀ ਆਸਾਨ ਵੀ ਰਹੇਗੀ ਅਤੇ ਨਾਲ ਹੀ ਸਾਹਨਲੀ ਵਿਚ ਇਮਊਨਿਟੀ ਵਧਾਏਗੀ। ਹੈਦਰਾਬਾਦ ਦੀ ਭਾਰਤ ਬਾਇਓਟੈਕ ਕੰਪਨੀ ਨੇ ਨੇਜਲ ਵੈਕਸੀਨ ਦਾ ਟ੍ਰਾਇਲ ਸੁਰੂ ਕਰ ਦਿਤਾ ਹੈ।
Coronavirus
ਇਸ ਟੀਕੇ ਜਰੀਏ ਨੱਕ ਰਾਹੀਂ ਖ਼ੁਰਾਕ ਦਿਤੀ ਜਾਏਗੀ, ਜੋ ਕੋਰੋਨਾ ਨੂੰ ਮਾਤ ਦੇਣ ਵਿਚ ਕਾਰਗਰ ਸਿੱਧ ਹੋ ਸਕਦੀ ਹੈ। ਕੰਪਨੀ ਅਨੁਸਾਰ, ਸਿਰਫ਼ 4 ਤੁਪਕੇ ਨੋਜ਼ਲ ਸਪਰੇਅ ਦੀ ਜ਼ਰੂਰਤ ਹੋਵੇਗੀ। ਦੋ-ਦੋ ਤੁਪਕੇ ਨੱਕ ਦੇ ਦੋਵੇਂ ਛੇਕ ਵਿਚ ਪਾਏ ਜਾਣਗੇ। ਕਲੀਨਿਕਲ ਟ੍ਰਾਇਲਜ ਰਜਿਸਟਰੀ ਦੇ ਅਨੁਸਾਰ, 175 ਵਿਅਕਤੀਆਂ ਨੂੰ ਨੇਜ਼ਲ ਵੈਕਸੀਨ ਦਿਤੀ ਗਈ ਹੈ। ਉਹ ਤਿੰਨ ਸਮੂਹਾਂ ਵਿਚ ਵੰਡੇ ਹੋਏ ਹਨ। ਪਹਿਲੇ ਅਤੇ ਦੂਜੇ ਸਮੂਹ ਵਿਚ 70 ਵਲੰਟੀਅਰ ਅਤੇ ਤੀਜੇ ਵਿਚ 35 ਵਲੰਟੀਅਰ ਹਨ।