ਬਲੈਕ ਤੇ ਵ੍ਹਾਈਟ ਫੰਗਸ ਤੋਂ ਬਾਅਦ ਯੈਲੋ ਫੰਗਸ ਨੇ ਦਿੱਤੀ ਦਸਤਕ, ਗਾਜ਼ੀਆਬਾਦ ’ਚੋਂ ਮਿਲਿਆ ਪਹਿਲਾ ਕੇਸ 
Published : May 24, 2021, 5:15 pm IST
Updated : May 24, 2021, 5:15 pm IST
SHARE ARTICLE
 Yellow fungus
Yellow fungus

ਯੈਲੋ ਫੰਗਸ, ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਤੋਂ ਜ਼ਿਆਦਾ ਖ਼ਤਰਨਾਕ ਹੈ। ਯੈਲੇ ਫੰਗਸ ਦਾ ਪਹਿਲਾ ਮਰੀਜ਼ ਹਰਸ਼ ਈ. ਐੱਨ. ਟੀ. ਹਸਪਤਾਲ ’ਚ ਮਿਲਿਆ ਹੈ।

ਉੱਤਰ ਪ੍ਰਦੇਸ਼ - ਕੋਰੋਨਾ ਕਾਲ ਦਰਮਿਆਨ ਦੇਸ਼ ’ਚ ਹਰ ਪਾਸੇ ਹਲਚਲ ਮਚੀ ਹੋਈ ਹੈ। ਮ੍ਰਿਤਕਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦਰਮਿਆਨ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਤੋਂ ਬਾਅਦ ਹੁਣ ਯੈਲੋ ਫੰਗਸ ਨੇ ਵੀ ਦਸਤਕ ਦੇ ਦਿੱਤੀ ਹੈ। ਦੱਸ ਦਈਏ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਇਸ ਦਾ ਖ਼ਤਰਾ ਵਧੇਰੇ ਹੈ। ਯੈਲੋ ਫੰਗਸ ਨੂੰ ਬਲੈਕ ਅਤੇ ਵ੍ਹਾਈਟ ਫੰਗਸ ਤੋਂ ਵੀ ਜ਼ਿਆਦਾ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਇਸ ਨੂੰ ਮੁਕੋਰ ਸੈਪਟਿਕਸ (ਪੀਲਾ ਫੰਗਸ) ਦਾ ਨਾਂ ਦਿੱਤਾ ਗਿਆ ਹੈ।

Yellow Fungus Yellow Fungus

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਤੋਂ ਬਾਅਦ ਯੈਲੋ ਫੰਗਸ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੈਲੋ ਫੰਗਸ, ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਤੋਂ ਜ਼ਿਆਦਾ ਖ਼ਤਰਨਾਕ ਹੈ। ਯੈਲੇ ਫੰਗਸ ਦਾ ਪਹਿਲਾ ਮਰੀਜ਼ ਹਰਸ਼ ਈ. ਐੱਨ. ਟੀ. ਹਸਪਤਾਲ ’ਚ ਮਿਲਿਆ ਹੈ।

ਹਸਪਤਾਲ ਦੇ ਡਾਕਟਰ ਬ੍ਰਿਜਪਾਲ ਤਿਆਗੀ ਨੇ ਦੱਸਿਆ ਕਿ ਯੈਲੋ ਫੰਗਸ ਜਲਦੀ ਜ਼ਖਮ ਨਹੀਂ ਭਰਨ ਦਿੰਦਾ। ਡਾਕਟਰ ਤਿਆਗੀ ਮੁਤਾਬਕ ਮਰੀਜ਼ ਨੂੰ ਸਾਹ ਲੈਣ ਵਿਚ ਤਕਲੀਫ਼ ਅਤੇ ਕਮਜ਼ੋਰੀ ਨਜ਼ਰ ਆ ਰਹੀ ਸੀ। ਮੈਂ ਆਪਣੀ ਕੇਸ ਸਟੱਡੀ ’ਚ ਅਜਿਹੇ ਲੱਛਣ ਦਾ ਮਰੀਜ਼ ਨਹੀਂ ਵੇਖਿਆ ਹੈ। ਦੂਰਬੀਨ ਜ਼ਰੀਏ ਮੈਂ ਵੇਖਿਆ ਅਤੇ ਮੈਨੂੰ ਇਸ ਦੇ ਅੰਦਰ ਇਹ ਲੱਛਣ ਨਜ਼ਰ ਆਏ।

ਮਰੀਜ਼ ਦੀ ਉਮਰ 34 ਸਾਲ ਹੈ ਅਤੇ ਉਹ ਕੋਰੋਨਾ ਪਾਜ਼ੇਟਿਵ ਰਿਹਾ ਹੈ। ਇਸ ਤੋਂ ਇਲਾਵਾ ਉਸ ਨੂੰ ਸ਼ੂਗਰ ਵੀ ਹੈ। ਯੈਲੋ ਫੰਗਸ ਦੇ ਲੱਛਣ- ਇਸ ਦੇ ਲੱਛਣਾਂ ’ਚ ਸੁਸਤੀ, ਘੱਟ ਭੁੱਖ ਲੱਗਣਾ ਜਾਂ ਬਿਲਕੁੱਲ ਵੀ ਭੁੱਖ ਨਾ ਲੱਗਣਾ। ਵਜ਼ਨ ਦਾ ਘੱਟ ਹੋਣਾ ਵੇਖਿਆ ਜਾ ਰਿਹਾ ਹੈ। ਜਿਵੇਂ-ਜਿਵੇਂ ਇਹ ਅੱਗੇ ਵੱਧਦਾ ਹੈ, ਇਹ ਭਿਆਨਕ ਹੁੰਦਾ ਜਾਂਦਾ ਹੈ। ਜ਼ਖਮਾਂ ਤੋਂ ਰਿਸਾਅ ਜਾਂ ਜਲਦੀ ਠੀਕ ਨਾ ਹੋਣਾ ਇਸ ਦੇ ਲੱਛਣਾਂ ’ਚੋਂ ਇਕ ਹੈ। ਅੱਖਾਂ ਅੰਦਰ ਨੂੰ ਧੱਸ ਜਾਣਾ ਅਤੇ ਕੁਪੋਸ਼ਣ।

ਯੈਲੋ ਫੰਗਸ ਦਾ ਕਾਰਨ- ਡਾਕਟਰਾਂ ਮੁਤਾਬਕ ਯੈਲੋ ਫੰਗਸ ਦਾ ਕਾਰਨ ਅਨਹਾਈਜੀਨ ਹੈ। ਇਸ ਲਈ ਆਪਣੇ ਘਰ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖੋ। ਸਾਫ਼-ਸਫ਼ਾਈ ਹੀ ਇਸ ਬੈਕਟੀਰੀਆ ਅਤੇ ਫੰਗਸ ਨੂੰ ਰੋਕਣ ’ਚ ਮਦਦ ਕਰੇਗਾ। 

ਯੈਲੋ ਫੰਗਸ ਦਾ ਇਲਾਜ- ਡਾਕਟਰ ਮੁਤਾਬਕ ਯੈਲੋ ਫੰਗਸ ਦਾ ਇਲਾਜ ਸਟੱਡੀ ਵਿਚ ਨਹੀਂ ਹੈ ਪਰ ਬਲੈਕ ਫੰਗਸ ’ਚ ਇੰਜੈਕਸ਼ਨ ਐਮਫੋਟਰੀਸਿਨ ਬੀ ਇਸਤੇਮਾਲ ਹੁੰਦਾ ਹੈ, ਉਹ ਇਸ ’ਚ ਕਾਰਗਰ ਹੈ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement