
ਇਹ ਘਟਨਾ ਐਤਵਾਰ ਨੂੰ ਸ਼ਹਿਰ ’ਚ ਆਯੋਜਤ ਇਕ ਪ੍ਰੋਗਰਾਮ ਦੌਰਾਨ ਵਾਪਰੀ।
ਬੈਂਗਲੁਰੂ : ਕਰਨਾਟਕ ’ਚ ਕਾਂਗਰਸ ਵਿਧਾਇਕ ਅਤੇ ਸਾਬਕਾ ਮੰਤਰੀ ਬੀ.ਜ਼ੈੱਡ. ਜ਼ਮੀਰ ਅਹਿਮਦ ਖ਼ਾਨ ਨੇ ਜਾਤੀ ਭੇਦਭਾਵ ਦੀ ਨਿੰਦਾ ਕਰਨ ਲਈ ਇਕ ਦਲਿਤ ਸਾਧੂ ਨੂੰ ਅਪਣੇ ਹੱਥਾਂ ਨਾਲ ਖਾਣਾ ਖੁਆਇਆ ਅਤੇ ਫਿਰ ਉਸ ਦਾ ਚਿਥਿਆ ਹੋਇਆ ਖਾਣਾ ਖੁਦ ਖਾਧਾ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਉ ’ਚ ਖ਼ਾਨ ਸਾਧੂ ਸਵਾਮੀ ਨਰਾਇਣ ਨੂੰ ਭੋਜਨ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਵਲੋਂ ਚਿਥਿਆ ਭੋਜਨ ਬਾਹਰ ਕੱਢਣ ਲਈ ਕਹਿ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਘਟਨਾ ਐਤਵਾਰ ਨੂੰ ਸ਼ਹਿਰ ’ਚ ਆਯੋਜਤ ਇਕ ਪ੍ਰੋਗਰਾਮ ਦੌਰਾਨ ਵਾਪਰੀ। ਹਾਲ ਹੀ ’ਚ ਖ਼ਾਨ ਪਿਛਲੇ ਮਹੀਨੇ ਹੁਬਲੀ ਹਿੰਸਾ ਮਾਮਲੇ ’ਚ ਗਿ੍ਰਫ਼ਤਾਰ ਲੋਕਾਂ ਨੂੰ ਭੋਜਨ ਵੰਡਣ ਤੋਂ ਬਾਅਦ ਵਿਵਾਦਾਂ ’ਚ ਆ ਗਏ ਸਨ।