ਕਿੱਥੇ ਕੰਮ ਆਉਂਦਾ ਹੈ ਮੈਰਿਜ ਸਰਟੀਫਿਕੇਟ ?
UP News : ਉੱਤਰ ਪ੍ਰਦੇਸ਼ 'ਚ ਮੈਰਿਜ ਸਰਟੀਫਿਕੇਟ ਬਣਾਉਂਦੇ ਸਮੇਂ ਹੁਣ ਲਾੜਾ-ਲਾੜੀ ਨੂੰ ਦਾਜ ਦਾ ਵੇਰਵਾ ਵੀ ਦੇਣਾ ਹੋਵੇਗਾ। ਇਸ ਸਬੰਧੀ ਸਰਕਾਰ ਨੇ ਰਜਿਸਟ੍ਰੇਸ਼ਨ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਜਾਣਕਾਰੀ ਅਨੁਸਾਰ ਮੈਰਿਜ ਸਰਟੀਫਿਕੇਟ ਬਣਾਉਣ ਲਈ ਹਜ਼ਾਰਾਂ ਅਰਜ਼ੀਆਂ ਆਉਂਦੀਆਂ ਹਨ। ਨਿਯਮਾਂ ਮੁਤਾਬਕ ਲਾੜਾ-ਲਾੜੀ ਵੱਲੋਂ ਵਿਆਹ ਕਾਰਡ, ਆਧਾਰ ਕਾਰਡ, ਹਾਈ ਸਕੂਲ ਦੀ ਮਾਰਕ ਸ਼ੀਟ ਦੇ ਨਾਲ-ਨਾਲ ਦੋ ਗਵਾਹਾਂ ਦੇ ਦਸਤਾਵੇਜ਼ ਵੀ ਜਮ੍ਹਾਂ ਕਰਵਾਏ ਜਾਂਦੇ ਹਨ।
ਹੁਣ ਉਨ੍ਹਾਂ ਦੇ ਨਾਲ ਦਾਜ ਸਬੰਧੀ ਹਲਫ਼ਨਾਮਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਦਫ਼ਤਰ ਵਿੱਚ ਨੋਟਿਸ ਵੀ ਲਗਾਇਆ ਗਿਆ ਹੈ। ਇਸ ਹਲਫਨਾਮੇ ਵਿੱਚ ਵਿਆਹ ਲਈ ਦਿੱਤੇ ਗਏ ਦਾਜ ਦਾ ਵੇਰਵਾ ਦੇਣਾ ਹੋਵੇਗਾ। ਅਧਿਕਾਰੀ ਦੀਪਕ ਸ਼੍ਰੀਵਾਸਤਵ ਮੁਤਾਬਕ ਸਰਕਾਰ ਨੇ ਵਿਆਹ ਲਈ ਹਲਫਨਾਮਾ ਜਮ੍ਹਾ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ ਅਤੇ ਹਰੇਕ ਨੂੰ ਦਸਤਾਵੇਜ਼ ਦੇ ਨਾਲ ਦਾਜ ਦਾ ਸਰਟੀਫਿਕੇਟ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕਿੱਥੇ ਕੰਮ ਆਉਂਦਾ ਹੈ ਮੈਰਿਜ ਸਰਟੀਫਿਕੇਟ ?
- ਜੇਕਰ ਤੁਸੀਂ ਵਿਆਹ ਤੋਂ ਬਾਅਦ ਸਾਂਝਾ ਬੈਂਕ ਖਾਤਾ ਖੁੱਲ੍ਹਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਰਿਜ ਸਰਟੀਫਿਕੇਟ ਲਗਾਉਣਾ ਹੋਵੇਗਾ।
- ਪਾਸਪੋਰਟ ਲਈ ਅਪਲਾਈ ਕਰਦੇ ਸਮੇਂ ਵੀ ਮੈਰਿਜ ਸਰਟੀਫਿਕੇਟ ਦੀ ਜ਼ਰੂਰਤ ਪਵੇਗੀ।
- ਜੇਕਰ ਤੁਸੀਂ ਵਿਆਹ ਤੋਂ ਬਾਅਦ ਬੀਮਾ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਲਈ ਆਪਣਾ ਮੈਰਿਜ ਸਰਟੀਫਿਕੇਟ ਲਗਾਉਣਾ ਹੋਵੇਗਾ।
- ਜੇਕਰ ਜੋੜਾ ਟ੍ਰੈਵਲ ਵੀਜ਼ਾ ਜਾਂ ਕਿਸੇ ਦੇਸ਼ 'ਚ ਸਥਾਈ ਨਿਵਾਸ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਇੱਕ ਮੈਰਿਜ ਸਰਟੀਫਿਕੇਟ ਲਗਾਉਣਾ ਹੋਵੇਗਾ।
- ਜੇਕਰ ਔਰਤ ਵਿਆਹ ਤੋਂ ਬਾਅਦ ਆਪਣਾ ਸਰਨੇਮ ਨਹੀਂ ਬਦਲਣਾ ਚਾਹੁੰਦੀ ਤਾਂ ਮੈਰਿਜ ਸਰਟੀਫਿਕੇਟ ਤੋਂ ਬਿਨਾਂ ਉਹ ਸਰਕਾਰੀ ਸਹੂਲਤਾਂ ਦਾ ਲਾਭ ਨਹੀਂ ਲੈ ਸਕੇਗੀ।
- ਵਿਆਹ ਤੋਂ ਬਾਅਦ ਰਾਸ਼ਟਰੀ ਬੈਂਕ ਤੋਂ ਕਰਜ਼ਾ ਲੈਣ ਲਈ ਮੈਰਿਜ ਸਰਟੀਫਿਕੇਟ ਜ਼ਰੂਰੀ ਹੁੰਦਾ ਹੈ।
- ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਮਾਮਲੇ ਵਿੱਚ ਮੈਰਿਜ ਸਰਟੀਫਿਕੇਟ ਜ਼ਰੂਰੀ ਹੋਵੇਗਾ। ਉਦਾਹਰਣ ਵਜੋਂ ਜੇਕਰ ਜੋੜੇ ਵਿੱਚੋਂ ਕੋਈ ਇੱਕ ਵਿਆਹ ਤੋਂ ਬਾਅਦ ਧੋਖਾ ਦੇ ਕੇ ਭੱਜ ਜਾਂਦਾ ਹੈ ਤਾਂ ਸ਼ਿਕਾਇਤ ਦਰਜ ਕਰਵਾਉਣ ਲਈ ਮੈਰਿਜ ਸਰਟੀਫਿਕੇਟ ਕੰਮ ਆਵੇਗਾ।
- ਤਲਾਕ ਦੀ ਅਰਜ਼ੀ ਲਗਾਉਣ ਲਈ ਮੈਰਿਜ ਸਰਟੀਫਿਕੇਟ ਕੰਮ ਆਵੇਗਾ। ਸਿੰਗਲ ਮਾਵਾਂ ਜਾਂ ਤਲਾਕਸ਼ੁਦਾ ਔਰਤਾਂ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਲੈਣ ਲਈ ਤਲਾਕ ਦਾ ਦਸਤਾਵੇਜ਼ ਦਿਖਾਉਣਾ ਪੈਂਦਾ ਹੈ।
ਜੇਕਰ ਵਿਆਹ ਨੂੰ ਕਈ ਸਾਲ ਬੀਤ ਜਾਣ ਤਾਂ ਕੀ ਰਜਿਸਟ੍ਰੇਸ਼ਨ ਹੋਵੇਗੀ?
ਆਮ ਤੌਰ 'ਤੇ ਜੋੜੇ ਨੂੰ ਵਿਆਹ ਦੇ 30 ਦਿਨਾਂ ਦੇ ਅੰਦਰ ਮੈਰਿਜ ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣੀ ਪੈਂਦੀ ਹੈ। ਹਾਲਾਂਕਿ, ਜੋੜਾ ਵਾਧੂ ਫੀਸ ਦੇ ਨਾਲ 5 ਸਾਲਾਂ ਤੱਕ ਵਿਆਹ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦਾ ਹੈ ਪਰ ਜੇਕਰ ਵਿਆਹ ਨੂੰ 5 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਤਾਂ ਕੇਵਲ ਸਬੰਧਤ ਜ਼ਿਲ੍ਹਾ ਰਜਿਸਟਰਾਰ ਹੀ ਵਿਆਹ ਦੀ ਰਜਿਸਟ੍ਰੇਸ਼ਨ ਲਈ ਛੋਟ ਦੇ ਸਕਦਾ ਹੈ।