Punjab Lok Sabha Election: ਲੋਕ ਸਭਾ ਚੋਣਾਂ ਦਾ ਪੰਜਾਬ ਵਿਚ ਇਤਿਹਾਸ

By : GAGANDEEP

Published : May 24, 2024, 8:59 am IST
Updated : May 24, 2024, 9:00 am IST
SHARE ARTICLE
History of Lok Sabha Elections in Punjab
History of Lok Sabha Elections in Punjab

Punjab Lok Sabha Election: ਜੇਕਰ ਪੰਜਾਬ ’ਚ ਲੋਕ ਸਭਾ ਚੋਣਾਂ ਦਾ ਪਿਛੋਕੜ ਵੇਖੀਏ ਤਾਂ ਪਹਿਲੀ ਲੋਕ ਸਭਾ ਚੋਣ ਸਾਲ 1952 ’ਚ ਆਰੰਭ ਹੋਈ ਸੀ ਜਦੋਂ ਪੰਜਾਬ ਇਕੱਠਾ ਸੀ

History of Lok Sabha Elections in Punjab: ਭਾਰਤ ਵਿਚ ਚੋਣਾਂ ਦਾ ਮਾਹੌਲ ਹੈ ਤੇ ਹਰ ਰਾਜਨੀਤਕ ਪਾਰਟੀ ਤੇ ਰਾਜਨੀਤੀਵਾਨਾਂ ਵਲੋਂ ਚੋਣਾਂ ’ਚ ਅਪਣੇ ਹੱਕ ਵਿਚ ਵੋਟਰਾਂ ਨੂੰ ਭਰਮਾਉਣ ਲਈ ਮੁਹਿੰਮਾਂ ਚਲ ਰਹੀਆਂ ਹਨ। ਸਰਕਾਰੀ ਪੱਧਰ ’ਤੇ ਚੋਣ ਆਯੋਗ ਵਲੋਂ ਨਿਰਪੱਖ ਤੇ ਅਜ਼ਾਦ ਚੋਣਾਂ ਕਰਵਾਉਣ ਲਈ ਅਪਣੇ ਪੱਧਰ ’ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੰਜਾਬ ਵਿਚ ਇਹ ਚੋਣਾਂ 1 ਜੂਨ ਨੂੰ ਪੈਣੀਆਂ ਹਨ ਜਿਸ ਲਈ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਬੀਜੇਪੀ, ਬਹੁਜਨ ਸਮਾਜ ਪਾਰਟੀ ਵਲੋਂ ਵਿਸ਼ੇਸ਼ ਰੁਚੀ ਵਿਖਾਈ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਕੁੱਝ ਹੋਰ ਪਾਰਟੀਆਂ ਵੀ ਅਪਣੇ ਉਮੀਦਵਾਰਾਂ ਨੂੰ ਚੋਣ ਲੜਾਉਣ ਜਾ ਰਹੀਆਂ ਹਨ ਤੇ ਕੁੱਝ ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਇਨ੍ਹਾਂ ਚੋਣਾਂ ਦੇ ਨਤੀਜੇ 4 ਜੂਨ ਨੂੰ ਘੋਸ਼ਿਤ ਹੋਣਗੇ ਜਿਸ ਤੋਂ ਵੱਖ-ਵੱਖ ਪਾਰਟੀਆਂ ਨੂੰ ਮਿਲੀਆਂ ਸੀਟਾਂ ਅਤੇ ਵੋਟਾਂ ਬਾਰੇ ਪਤਾ ਚੱਲੇਗਾ। 

ਇਹ ਵੀ ਪੜ੍ਹੋ: Delhi News: PM ਮੋਦੀ ਨੇ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਨਾਲ ਕੀਤੀ ਮੁਲਾਕਾਤ, ਸਿੱਖਾਂ ਦੇ ਮਸਲੇ ਵਿਚਾਰੇ ਗਏ 

ਜੇਕਰ ਪੰਜਾਬ ’ਚ ਲੋਕ ਸਭਾ ਚੋਣਾਂ ਦਾ ਪਿਛੋਕੜ ਵੇਖੀਏ ਤਾਂ ਪਹਿਲੀ ਲੋਕ ਸਭਾ ਚੋਣ ਸਾਲ 1952 ’ਚ ਆਰੰਭ ਹੋਈ ਸੀ ਜਦੋਂ ਪੰਜਾਬ ਇਕੱਠਾ ਸੀ। ਇਸ ਵਿਚ ਕਾਂਗਰਸ ਪਾਰਟੀ ਨੇ 15 ’ਚੋਂ 14 ਸੀਟਾਂ ਜਿੱਤੀਆਂ ਤੇ ਬਕਾਇਆ 01 ਸੀਟ ਅਕਾਲੀ ਦਲ ਨੇ ਜਿੱਤੀ ਸੀ। ਕਾਂਗਰਸ ਪਾਰਟੀ ਨੇ ਕੁਲ ਪਈਆਂ ਵੋਟਾਂ ’ਚੋਂ ਲਗਭਗ 43 ਫ਼ੀਸਦੀ  ਵੋਟਾਂ ਪ੍ਰਾਪਤ ਕੀਤੀਆਂ ਸਨ ਜਦਕਿ ਅਕਾਲੀ ਦਲ ਨੂੰ ਸਿਰਫ਼ 12 ਫ਼ੀਸਦੀ ਵੋਟਾਂ ਮਿਲੀਆਂ ਸਨ। 

ਸਾਲ 1957 ’ਚ ਹੋਈਆਂ ਚੋਣਾਂ ’ਚ ਕਾਂਗਰਸ ਪਾਰਟੀ ਨੂੰ 17 ਸੀਟਾਂ ’ਚੋਂ 16 ਸੀਟਾਂ ਮਿਲੀਆਂ ਤੇ ਇਕ ਸੀਟ ਭਾਰਤੀ ਕਮਿਊਨਿਸਟ ਪਾਰਟੀ ਨੇ ਜਿੱਤੀ ਸੀ। ਇਸ ਚੌਣ ’ਚ ਕਾਂਗਰਸ ਪਾਰਟੀ ਨੂੰ ਕੁਲ ਪਈਆਂ ਵੋਟਾਂ ’ਚੋਂ 51.26 ਫ਼ੀਸਦੀ ਤੇ ਭਾਰਤੀ ਕਮਿਊਨਿਸਟ ਪਾਰਟੀ ਨੂੰ 16.81 ਫ਼ੀਸਦੀ  ਵੋਟਾਂ ਮਿਲੀਆਂ ਸਨ। 
ਤੀਸਰੀਆਂ ਲੋਕ ਸਭਾ ਚੋਣਾਂ ਸਾਲ 1962 ’ਚ ਹੋਈਆਂ ਤੇ ਇਨ੍ਹਾਂ ਚੋਣਾਂ ਵਿਚ ਪੰਜਾਬ ਦੀਆਂ ਲੋਕ ਸਭਾ ਸੀਟਾਂ 17 ਤੋਂ ਵੱਧ ਕੇ 22 ਹੋ ਗਈਆਂ। ਅਕਾਲੀ ਦਲ ਨੇ ਇਨ੍ਹਾਂ ਚੋਣਾਂ ’ਚ ਪੰਜਾਬੀ ਸੂਬੇ ਨੂੰ ਮੁੱਦਾ ਬਣਾ ਕੇ ਹਿੱਸਾ ਲਿਆ ਤੇ ਕੁਲ ਪਈਆਂ ਵੋਟਾਂ ਦਾ 12.2 ਫ਼ੀਸਦੀ ਵੋਟਾਂ ਲੈ ਕੇ 3 ਸੀਟਾਂ ਜਿੱਤੀਆਂ ਤੇ ਕਾਂਗਰਸ ਪਾਰਟੀ 41.30 ਫ਼ੀਸਦੀ  ਵੋਟਾਂ ਲੈ ਕੇ 14 ਸੀਟਾਂ ਹੀ ਜਿੱਤ ਸਕੀ। ਇਨ੍ਹਾਂ ਚੌਣਾਂ ’ਚ ਭਾਰਤੀ ਜਨ ਸੰਘ ਨੇ ਵੀ 15.12 ਫ਼ੀਸਦੀ  ਵੋਟਾਂ ਲੈ ਕੇ 3 ਸੀਟਾਂ ਪ੍ਰਾਪਤ ਕੀਤੀਆਂ ਸਨ ਜਦਕਿ ਸੀ.ਪੀ.ਆਈ. ਨੇ ਕੁਲ ਵੋਟਾਂ ਦੇ 4.72 ਫ਼ੀਸਦੀ ਵੋਟ ਪ੍ਰਾਪਤ ਕੀਤੀਆਂ ਪ੍ਰੰਤੂ ਕੋਈ ਵੀ ਸੀਟ ਨਹੀਂ ਜਿੱਤੀ ਸੀ।

ਸਾਲ 1967 ਦੀਆਂ ਚੋਣਾਂ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਹੋਈਆਂ ਤੇ ਲੋਕ ਸਭਾ ਸੀਟਾਂ ਦੀ ਗਿਣਤੀ 13 ਰਹਿ ਗਈ ਜੋ ਕਿ ਹੁਣ ਤਕ ਕਾਇਮ ਹੈ। ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਨੇ ਕੁਲ ਪਈਆਂ ਵੋਟਾਂ ਦਾ 37.3 ਫ਼ੀਸਦੀ ਲੈ ਕੇ 9 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਜਨ ਸੰਘ ਨੂੰ ਕੁਲ ਪਈਆਂ ਵੋਟਾਂ ਦਾ ਕੇਵਲ 12.5 ਫ਼ੀਸਦੀ ਮਿਲਿਆ ਤੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ ਜਦਕਿ ਅਕਾਲੀ ਦਲ (ਸੰਤ) ਨੂੰ ਕੁਲ ਪਈਆਂ ਵੋਟਾਂ ’ਚੋਂ 22.61 ਫ਼ੀਸਦੀ  ਵੋਟਾਂ ਮਿਲੀਆਂ ਤੇ 3 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ। 

ਸਾਲ 1971 ’ਚ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸੀਪੀਆਈ ਨਾਲ ਚੋਣ ਗਠਜੋੜ ਕਰ ਕੇ ਚੋਣ ਲੜੀ ਤੇ ਇਨ੍ਹਾਂ ਚੌਣਾਂ ’ਚ ਅਕਾਲੀ ਦਲ 30.85 ਫ਼ੀਸਦੀ  ਵੋਟਾਂ ਲੈ ਕੇ ਕੇਵਲ 1 ਸੀਟ ਹੀ ਜਿੱਤ ਸਕਿਆ, ਦੂਸਰੇ ਪਾਸੇ ਕਾਂਗਰਸ ਨੇ 46 ਫ਼ੀਸਦੀ ਵੋਟਾਂ ਲੈ ਕੇ 10 ਤੇ ਸੀਪੀਆਈ ਨੇ 6.12 ਫ਼ੀਸਦੀ  ਵੋਟਾਂ ਪ੍ਰਾਪਤ ਕਰ ਕੇ 2 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ। 

ਇਹ ਵੀ ਪੜ੍ਹੋ: Jang-e-Azadi Memorial case: ਜੰਗ-ਏ-ਆਜ਼ਾਦੀ ਮੈਮੋਰੀਅਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਨੇ ਵਿਜੀਲੈਂਸ ਬਿਊਰੋ ਅੱਗੇ ਕੀਤਾ ਆਤਮ ਸਮਰਪਣ  

ਸਾਲ 1977 ’ਚ ਹੋਈਆਂ ਲੋਕ ਸਭਾ ਚੋਣਾਂ ਨੇ ਇਕ ਨਵਾਂ ਇਤਿਹਾਸ ਰਚਿਆ ਤੇ ਪਹਿਲੀ ਵਾਰੀ ਦੇਸ਼ ’ਚ ਗ਼ੈਰ-ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤੇ ਕਾਂਗਰਸ ਪਾਰਟੀ ਪੰਜਾਬ ਸਮੇਤ ਦੇਸ਼ ਦੇ ਉੱਤਰੀ ਭਾਰਤ ਦੇ ਰਾਜਾਂ ਵਿਚ ਬੁਰੀ ਤਰ੍ਹਾਂ ਹਾਰ ਗਈ। ਪੰਜਾਬ ਵਿਚ ਕਾਂਗਰਸ ਪਾਰਟੀ 35 ਫ਼ੀਸਦੀ ਵੋਟ ਲੈਣ ਦੇ ਬਾਵਜੂਦ ਇਕ ਵੀ ਸੀਟ ਨਾ ਜਿੱਤ ਸਕੀ। ਦੂਸਰੇ ਪਾਸੇ ਅਕਾਲੀ ਦਲ ਨੇ 42.3 ਫ਼ੀਸਦੀ ਵੋਟਾਂ ਲੈ ਕੇ 9 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ, ਭਾਰਤੀ ਲੋਕ ਦਲ ਨੇ 12.5 ਫ਼ੀਸਦੀ ਵੋਟਾਂ ਲੈ ਕੇ 3 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਅਤੇ ਸੀਪੀਐਮ ਨੇ 4.9 ਫ਼ੀਸਦੀ ਵੋਟਾਂ ਲੈ ਕੇ 1 ਸੀਟ ’ਤੇ ਜਿੱਤ ਪ੍ਰਾਪਤ ਕੀਤੀ ਸੀ।

ਸਾਲ 1980 ਵਿਚ ਹੋਈਆਂ ਚੋਣਾਂ ’ਚ ਕਾਂਗਰਸ ਨੇ ਪੰਜਾਬ ਵਿਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 52.5 ਫ਼ੀਸਦੀ ਵੋਟਾਂ ਲੈ ਕੇ 12 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ ਜਦਕਿ ਅਕਾਲੀ ਦਲ 23.4 ਫ਼ੀਸਦੀ ਵੋਟਾਂ ਲੈ ਕੇ ਸਿਰਫ਼ 1 ਸੀਟ ’ਤੇ ਹੀ ਜਿੱਤ ਪ੍ਰਾਪਤ ਕਰ ਸਕਿਆ ਸੀ।  ਸਾਲ 1984 ’ਚ ਹੋਈਆਂ ਲੋਕ ਸਭਾ ਚੋਣਾਂ ਵਿਚ ਪੰਜਾਬ ’ਚ ਕਾਂਗਰਸ ਪਾਰਟੀ ਨੇ 41.53 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਤੇ 6 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਦੂਸਰੇ ਪਾਸੇ ਅਕਾਲੀ ਦਲ ਨੇ ਕਾਂਗਰਸ ਨਾਲੋਂ ਘੱਟ ਵੋਟਾਂ 37.17 ਫ਼ੀਸਦੀ ਵੋਟਾਂ ਲੈ ਕੇ 7 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਾਲ 1989 ਵਿਚ ਹੋਈਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ 26.5 ਫ਼ੀਸਦੀ ਵੋਟਾਂ ਲੈ ਕੇ ਸਿਰਫ਼ 2 ਸੀਟਾਂ ’ਤੇ ਹੀ ਸਿਮਟ ਕੇ ਰਹਿ ਗਈ। ਇਨ੍ਹਾਂ ਚੋਣਾਂ ’ਚ ਅਕਾਲੀ ਦਲ, ਬੀਜੇਪੀ ਅਤੇ ਕਮਿਊਨਿਸਟਾਂ ਨੂੰ ਭਾਰੀ ਨੁਕਸਾਨ ਹੋਇਆ ਜਦਕਿ ਨਵੇਂ ਬਣੇ ਅਕਾਲੀ ਦਲ (ਮਾਨ) ਨੇ 29.2 ਪ੍ਰਤੀਸ਼ਤ ਵੋਟਾਂ ਲੈ ਕੇ 6 ਸੀਟਾਂ ’ਤੇ ਜਿੱਤ ਹਾਸਲ ਕੀਤੀ। ਬਹੁਜਨ ਸਮਾਜ ਪਾਰਟੀ ਨੇ 8.6 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਤੇ 1 ਸੀਟ ’ਤੇ ਜਿੱਤ ਪ੍ਰਾਪਤ ਕੀਤੀ। ਜਨਤਾ ਦਲ ਨੇ 5.5 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਤੇ 1 ਸੀਟ ’ਤੇ ਜਿੱਤ ਪ੍ਰਾਪਤ ਕੀਤੀ ਜਦਕਿ 3 ਆਜ਼ਾਦ ਉਮੀਦਵਾਰਾਂ ਨੂੰ 12.7 ਫ਼ੀਸਦੀ  ਵੋਟਾਂ ਮਿਲੀਆਂ ਸਨ ਤੇ 3 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ। 

ਸਾਲ 1991 ’ਚ ਦੁਬਾਰਾ ਚੋਣਾਂ ਦਾ ਐਲਾਨ ਹੋ ਗਿਆ। ਸਾਲ 1991 ਵਿਚ ਪੂਰੇ ਦੇਸ਼ ’ਚ ਆਮ ਚੋਣਾਂ ਹੋਣੀਆਂ ਸਨ ਪਰ ਪੰਜਾਬ ਦੇ ਅੰਦਰੂਨੀ ਹਾਲਾਤ ਨੂੰ ਆਧਾਰ ਬਣਾ ਕੇ ਰਾਜ ’ਚ ਇਹ ਚੋਣਾਂ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਹੀ ਮੁਲਤਵੀ ਕਰ ਦਿਤੀਆਂ ਗਈਆਂ ਤੇ ਅਗਲੇ ਸਾਲ ਫ਼ਰਵਰੀ 1992 ’ਚ ਹੀ ਚੋਣਾਂ ਹੋਈਆਂ। ਪੰਜਾਬ ਵਿਚ ਅਕਾਲੀ ਦਲ (ਬਾਦਲ) ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਇਨ੍ਹਾਂ ਚੋਣਾਂ ਦਾ ਬਾਈਕਾਟ ਕਰਨ ਕਰ ਕੇ ਬਹੁਤ ਘੱਟ ਲੋਕਾਂ ਨੇ ਇਨ੍ਹਾਂ ਚੋਣਾਂ ’ਚ ਹਿੱਸਾ ਲਿਆ ਤੇ ਕੇਵਲ 23.96 ਫ਼ੀਸਦੀ ਵੋਟਾਂ ਹੀ ਪਈਆਂ ਜਿਨ੍ਹਾਂ ’ਚ ਜ਼ਿਆਦਾ ਗਿਣਤੀ ਸ਼ਹਿਰੀ ਵੋਟਰਾਂ ਦੀ ਸੀ।

ਕਾਂਗਰਸ ਪਾਰਟੀ ਨੇ ਕੁਲ ਪਈਆਂ ਵੋਟਾਂ ਦਾ 49.25 ਫ਼ੀਸਦੀ ਪ੍ਰਾਪਤ ਕਰ ਕੇ 12 ਸੀਟਾਂ ’ਤੇ ਕਬਜ਼ਾ ਕੀਤਾ ਜਦਕਿ ਬਹੁਜਨ ਸਮਾਜ ਪਾਰਟੀ ਨੇ 19.7 ਫ਼ੀਸਦੀ ਵੋਟਾਂ ਲੈ ਕੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਨੂੰ 16.5 ਫ਼ੀਸਦੀ, ਸੀਪੀਐਮ ਨੂੰ 4 ਫ਼ੀਸਦੀ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਨੂੰ 2.6 ਫ਼ੀਸਦੀ ਵੋਟਾਂ ਮਿਲੀਆਂ ਸਨ।  1996 ਵਿਚ ਹੋਈਆਂ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਸੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 28.72 ਫ਼ੀਸਦੀ ਵੋਟਾਂ ਨਾਲ 8 ਸੀਟਾਂ ਜਿੱਤੀਆਂ, ਬਹੁਜਨ ਸਮਾਜ ਪਾਰਟੀ ਨੇ 9.35 ਫ਼ੀਸਦੀ ਵੋਟਾਂ ਨਾਲ 3 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਪਾਰਟੀ ਨੇ 35.1 ਫ਼ੀਸਦੀ  ਵੋਟਾਂ ਲੈ ਕੇ ਕੇਵਲ 2 ਸੀਟਾਂ ਹੀ ਜਿੱਤ ਸਕੀ। ਇਨ੍ਹਾਂ ਚੋਣਾਂ ’ਚ ਬੀਜੇਪੀ ਨੂੰ 6.5 ਫ਼ੀਸਦੀ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਨੂੰ 3.8 ਫ਼ੀਸਦੀ ਵੋਟਾਂ ਹੀ ਮਿਲੀਆਂ। 

ਲੋਕ ਸਭਾ ਲਈ 1998 ’ਚ ਹੋਈਆਂ ਚੋਣਾਂ ਵਿਚ ਅਕਾਲੀ ਦਲ-ਭਾਜਪਾ ਗਠਜੋੜ ਨੇ ਇਨ੍ਹਾਂ ਚੋਣਾਂ ’ਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਚੋਣਾਂ ’ਚ ਅਕਾਲੀ ਦਲ ਅਤੇ ਭਾਜਪਾ ਨੇ 44.6 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਜਿਸ ਨਾਲ ਅਕਾਲੀ ਦਲ ਨੇ 8 ਤੇ ਭਾਜਪਾ ਨੇ 3 ਸੀਟਾਂ ਜਿੱਤੀਆਂ ਸਨ। ਇਨ੍ਹਾਂ ਚੋਣਾਂ ’ਚ ਜਨਤਾ ਦਲ ਨੂੰ 4.2 ਫ਼ੀਸਦੀ ਵੋਟਾਂ ਮਿਲੀਆਂ ਸਨ ਤੇ 1 ਸੀਟ ਤੇ ਜਿੱਤ ਪ੍ਰਾਪਤ ਹੋਈ ਸੀ ਜਦਕਿ 1 ਸੀਟ ਤੇ 4.9 ਫ਼ੀ ਸਦੀ ਵੋਟਾਂ ਨਾਲ ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਚੋਣਾਂ ’ਚ ਕਾਂਗਰਸ ਨੂੰ  ਕੁਲ ਪਈਆਂ ਵੋਟਾਂ ਦਾ 25.85 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ ਪਰ ਕੋਈ ਵੀ ਸੀਟ ਨਾ ਜਿੱਤ ਸਕੀ। 

1999 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਅਕਾਲੀ-ਭਾਜਪਾ ਗਠਜੋੜ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਅਕਾਲੀ ਦਲ ਨੂੰ 28.6 ਫ਼ੀ ਸਦੀ ਵੋਟਾਂ ਮਿਲੀਆਂ ਪਰ ਸਿਰਫ਼ 2 ਸੀਟਾਂ ਤਕ ਹੀ ਸਿਮਟ ਕੇ ਰਹਿ ਗਿਆ ਜਦਕਿ ਇਸ ਦੀ ਭਾਈਵਾਲ ਪਾਰਟੀ ਭਾਜਪਾ ਨੇ 9.2 ਫ਼ੀਸਦੀ ਵੋਟਾਂ ਲੈ ਕੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ। ਕਾਂਗਰਸ ਪਾਰਟੀ ਨੇ 38.44 ਫ਼ੀਸਦੀ ਵੋਟਾਂ ਲੈ ਕੇ 8 ਸੀਟਾਂ ਉਪਰ ਜਿੱਤ ਪ੍ਰਾਪਤ ਕੀਤੀ ਸੀ। ਬਾਕੀ ਰਹਿੰਦੀਆਂ 2 ਸੀਟਾਂ ’ਤੇ ਸੀਪੀਆਈ ਨੇ 3.7 ਫ਼ੀਸਦੀ ਵੋਟਾਂ ਲੈ ਕੇ 1 ਸੀਟ ਅਤੇ ਅਕਾਲੀ ਦਲ (ਮਾਨ) ਨੇ 3.4 ਫ਼ੀਸਦੀ ਵੋਟਾਂ ਲੈ ਕੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ ਸੀ। 

ਸਾਲ 2004 ’ਚ ਹੋਈਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਨੇ ਇਕ ਵਾਰੀ ਫਿਰ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਇਸ ਗਠਜੋੜ ਨੇ 13 ਸੀਟਾਂ ’ਚੋਂ 11 ਸੀਟਾਂ ਜਿੱਤੀਆਂ ਤੇ ਕੁਲ ਪਈਆਂ ਵੋਟਾਂ ਦਾ 44.8 ਫ਼ੀਸਦੀ ਹਿੱਸਾ ਪ੍ਰਾਪਤ ਕੀਤਾ ਜਦਕਿ ਕਾਂਗਰਸ ਨੇ 34.2 ਫ਼ੀਸਦੀ ਵੋਟਾਂ ਨਾਲ 2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਚੋਣਾਂ ’ਚ ਬੀਐਸਪੀ ਨੂੰ 7.7 ਫ਼ੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ ਨੂੰ 3.8 ਫ਼ੀਸਦੀ ਵੋਟਾਂ ਮਿਲੀਆਂ। 2009 ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ ’ਚ ਨਤੀਜਿਆਂ ਨੇ ਇਕ ਵਾਰ ਫਿਰ ਪਲਟੀ ਮਾਰੀ ਅਤੇ ਕਾਂਗਰਸ ਨੇ ਕੁਲ ਪਈਆਂ ਵੋਟਾਂ ’ਚੋਂ 45.23 ਫ਼ੀਸਦੀ ਵੋਟਾਂ ਲੈ ਕੇ 8 ਸੀਟਾਂ ਜਿੱਤੀਆਂ, ਅਕਾਲੀ ਦਲ ਤੇ ਬੀਜੇਪੀ ਗੱਠਜੋੜ ਨੇ ਕ੍ਰਮਵਾਰ 4 ਤੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਚੋਣਾਂ ’ਚ ਅਕਾਲੀ ਦਲ ਬਾਦਲ ਤੇ ਭਾਜਪਾ ਦੀਆਂ ਕੁਲ ਪਈਆਂ ਵੋਟਾਂ ਵਿਚ ਹਿੱਸੇਦਾਰੀ ਕ੍ਰਮਵਾਰ 33.85 ਫ਼ੀਸਦੀ ਤੇ 10.06 ਫ਼ੀਸਦੀ ਸੀ। ਇਨ੍ਹਾਂ ਚੋਣਾਂ ’ਚ ਬੀਐਸਪੀ ਨੂੰ 5.7 ਫ਼ੀਸਦੀ ਤੇ ਲੋਕ ਭਲਾਈ ਪਾਰਟੀ ਨੂੰ 1 ਫ਼ੀਸਦੀ ਵੋਟਾਂ ਹੀ ਮਿਲੀਆਂ। 

ਸਾਲ 2014 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ 26.4 ਫ਼ੀਸਦੀ ਮਿਲੀਆਂ ਤੇ 4 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ, ਬੀਜੇਪੀ ਨੇ 8.8 ਫ਼ੀਸਦੀ ਵੋਟਾਂ ਲੈ ਕੇ 2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ, ਆਮ ਆਦਮੀ ਪਾਰਟੀ ਨੇ 24.5 ਫ਼ੀਸਦੀ ਵੋਟਾਂ ਲੈ ਕੇ 4 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਪਾਰਟੀ 33.2 ਫ਼ੀਸਦੀ ਵੋਟਾਂ ਲੈ ਕੇ ਵੀ ਸਿਰਫ਼ 3 ਸੀਟਾਂ ਹੀ ਜਿੱਤ ਸਕੀ ਤੇ ਇਨ੍ਹਾਂ ਚੋਣਾਂ ਵਿਚ ਬੀਐਸਪੀ ਨੂੰ ਸਿਰਫ਼ 1.9 ਫ਼ੀਸਦੀ ਵੋਟਾਂ ਹੀ ਮਿਲੀਆਂ ਸਨ।   2019 ’ਚ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ 40.6 ਫ਼ੀਸਦੀ ਵੋਟਾਂ ਲੈ ਕੇ 8 ਸੀਟਾਂ ਤੇ ਜੇਤੂ ਰਹੀ, ਸ਼੍ਰੋਮਣੀ ਅਕਾਲੀ ਦਲ ਨੂੰ 27.8 ਫ਼ੀਸਦੀ ਵੋਟਾਂ ਮਿਲੀਆਂ ਤੇ 2 ਸੀਟਾਂ ’ਤੇ ਹੀ ਜਿੱਤ ਪ੍ਰਾਪਤ ਕਰ ਸਕਿਆ, ਬੀਜੇਪੀ 9.7 ਫ਼ੀਸਦੀ ਵੋਟਾਂ ਲੈ ਕੇ 2 ਸੀਟਾਂ ਤੇ ਜੇਤੂ ਰਹੀ ਸੀ ਜਦਕਿ ਆਮ ਆਦਮੀ ਪਾਰਟੀ ਨੂੰ 7.5 ਫ਼ੀਸਦੀ ਵੋਟਾਂ ਮਿਲੀਆਂ ਤੇ 1 ਸੀਟ ਤੇ ਜਿੱਤ ਪ੍ਰਾਪਤ ਹੋਈ ਸੀ।

ਇਨ੍ਹਾਂ ਚੋਣਾਂ ’ਚ ਬੀਐਸਪੀ ਨੂੰ 3.5 ਫ਼ੀਸਦੀ ਵੋਟਾਂ ਮਿਲੀਆਂ ਸਨ। ਇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ’ਚ ਕਈ ਫੇਰ-ਬਦਲ ਹੋਏ ਹਨ। 
ਫ਼ਰਵਰੀ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ 42 ਫ਼ੀ ਸਦੀ ਵੋਟਾਂ ਪ੍ਰਾਪਤ ਕਰ ਕੇ ਰਿਕਾਰਡ ਤੋੜ 92 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ 23 ਫ਼ੀਸਦੀ ਵੋਟਾਂ ਲੈ ਕੇ 18 ਸੀਟਾਂ ਤਕ ਪਹੁੰਚ ਸਕੀ। ਸ਼੍ਰੋਮਣੀ ਅਕਾਲੀ ਦਲ ਨੂੰ 18.3 ਫ਼ੀਸਦੀ ਵੋਟਾਂ ਮਿਲੀਆਂ ਤੇ 3 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। ਬੀਜੇਪੀ ਨੇ 6.6 ਫ਼ੀਸਦੀ ਵੋਟਾਂ ਲੈ ਕੇ 2 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ। ਬੀਐਸਪੀ ਨੂੰ 1.7 ਫ਼ੀਸਦੀ ਵੋਟਾਂ ਮਿਲੀਆਂ ਤੇ 1 ਸੀਟ ’ਤੇ ਜੇਤੂ ਰਹੀ ਅਤੇ 1 ਸੀਟ ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ। 

ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ’ਚ ਪ੍ਰਮੁੱਖ ਪਾਰਟੀਆ ਸ਼੍ਰੋਮਣੀ ਅਕਾਲੀ ਦਲ, ਬੀਜੇਪੀ, ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਮਾਨ, ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀਆਂ, ਸ਼ਿਵ ਸੈਨਾ ਆਦਿ ਭਾਗ ਲੈ ਰਹੀਆਂ ਹਨ। ਇਨ੍ਹਾਂ ਚੋਣਾਂ ’ਚ ਲੰਮਾ ਸਮਾਂ ਭਾਈਵਾਲ ਰਹੇ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਅਲੱਗ-ਅਲੱਗ ਚੋਣ ਲੜ ਰਹੇ ਹਨ ਤੇ ਦੇਸ਼ ਦੇ ਬਾਕੀ ਕਈ ਸੂਬਿਆਂ ’ਚ ਮਿਲ ਕੇ ਚੋਣ ਲੜਨ ਵਾਲੇ ਇੰਡੀਆ ਗਠਗੋੜ ਵਿਚ ਭਾਈਵਾਲ ਕਾਂਗਰਸ ਪਾਰਟੀ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਪੰਜਾਬ ’ਚ ਵੱਖ-ਵੱਖ ਚੋਣ ਲੜ ਰਹੇ ਹਨ। ਸਾਲ 2022 ’ਚ ਸੰਗਰੂਰ ਲੋਕ ਸਭਾ ਹਲਕੇ ਤੋਂ ਉਪ ਚੋਣ ’ਚ ਮੈਂਬਰ ਬਣੇ ਸਿਮਰਨਜੀਤ ਸਿੰਘ ਮਾਨ ਵੀ ਕਈ ਹਲਕਿਆਂ ਤੋਂ ਅਪਣੇ ਉਮੀਦਵਾਰਾਂ ਨੂੰ ਚੋਣ ਲੜਾ ਰਹੇ ਹਨ।

ਇਨ੍ਹਾਂ ਚੋਣਾਂ ’ਚ ਵੱਖ-ਵੱਖ ਪਾਰਟੀਆਂ ਤੋਂ ਦਲ ਬਦਲੀ ਕਰ ਕੇ ਚੋਣਾਂ ਲੜਨ ਵਾਲੇ ਆਗੂ ਤੇ ਅੰਦਰ-ਖਾਤੇ ਵਿਰੋਧ ਕਰਨ ਵਾਲੇ ਚੋਣਾਂ ਨੂੰ ਪ੍ਰਭਾਵਤ ਕਰਨਗੇ। 1 ਜੂਨ ਨੂੰ ਹੋਣ ਵਾਲੀਆਂ ਚੋਣਾਂ ’ਚ ਕੌਣ ਕਾਮਯਾਬ ਹੁੰਦਾ ਹੈ ਤੇ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਹਨ, ਇਹ ਤਾਂ 4 ਜੂਨ ਨੂੰ ਨਤੀਜੇ ਆਉਣ ’ਤੇ ਹੀ ਪਤਾ ਚੱਲੇਗਾ ਪ੍ਰੰਤੂ ਲੰਮਾ ਸਮਾਂ ਚੱਲਣ ਵਾਲੀ ਚੋਣ ਮੁਹਿੰਮ ਲਈ ਹਰ ਸਿਆਸੀ ਪਾਰਟੀ ਅਪਣੀ ਰਣਨੀਤੀ ਬਣਾ ਰਹੀ ਹੈ ਤੇ ਹਰ ਆਗੂ ਚੋਣ ਜਿੱਤਣ ਲਈ ਜ਼ੋਰ ਅਜ਼ਮਾਇਸ਼ ਕਰ ਰਿਹਾ ਹੈ। 

 1966 ਮਗਰੋਂ ਪੁਨਰਗਠਤ ਨਵੇਂ ਪੰਜਾਬ ਚ ਪਾਰਟੀਮੈਂਟ ਲਈ ਚੋਣਾਂ ਦਾ ਇਤਿਹਾਸ
ਸਾਲ    ਪਾਰਟੀ    ਵੋਟ ਪ੍ਰਤੀਸ਼ਤ    ਸੀਟਾਂ ਜਿੱਤੀਆਂ
1967    J ਕਾਂਗਰਸ    37.3%    9 ਸੀਟਾਂ
    ਜਨਸੰਘ    12.5%    1 ਸੀਟ
 ਅਕਾਲੀ ਦਲ    22.61%    3 ਸੀਟਾਂ    

1971    ਕਾਂਗਰਸ    46%    10 ਸੀਟਾਂ    
     ਅਕਾਲੀ ਦਲ    30.85%    1 ਸੀਟ
     ਸੀਪੀਆਈ    6.12%    2 ਸੀਟਾਂ

1977    ਕਾਂਗਰਸ    35%    0 ਸੀਟਾਂ
     ਅਕਾਲੀ ਦਲ    42.3%    9 ਸੀਟਾਂ
    ਭਾਰਤੀ ਲੋਕ ਦਲ    12.5%    3 ਸੀਟਾਂ
    ਸੀਪੀਐਮ    4.9%    1 ਸੀਟ

1980    ਕਾਂਗਰਸ    52.5%    12 ਸੀਟਾਂ
     ਅਕਾਲੀ ਦਲ    23.4%    1 ਸੀਟ

1984    ਕਾਂਗਰਸ    41.53%    6 ਸੀਟਾਂ
    ਅਕਾਲੀ ਦਲ    37.17%    7 ਸੀਟਾਂ

1989    ਕਾਂਗਰਸ    26.5%    2 ਸੀਟਾਂ
     ਅਕਾਲੀ ਦਲ ਮਾਨ    29.2%    6 ਸੀਟਾਂ
     ਬਹੁਜਨ ਸਮਾਜ ਪਾਰਟੀ    8.6%    1 ਸੀਟ
     ਜਨਤਾ ਦਲ    5.5%    1 ਸੀਟ    
     ਆਜ਼ਾਦ    12.7%    3 ਸੀਟਾਂ

1992    ਅਕਾਲੀਆਂ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਤੇ ਕੇਵਲ 23.6% ਲੋਕਾਂ ਨੇ ਹੀ  ਵੋਟਾਂ ਪਾਈਆਂ
     ਕਾਂਗਰਸ    49.25%    12 ਸੀਟਾਂ
    Jਬਹੁਜਨ ਸਮਾਜ ਪਾਰਟੀ     19.7%    1 ਸੀਟ

1996    ਕਾਂਗਰਸ    35.1%    2 ਸੀਟਾਂ
    ਅਕਾਲੀ ਦਲ    28.72%    8 ਸੀਟਾਂ
    ਬਹੁਜਨ ਸਮਾਜ ਪਾਰਟੀ    9.35%    3 ਸੀਟਾਂ

1998    ਅਕਾਲੀ-ਭਾਜਪਾ ਗਠਜੋੜ    44.6%    11 ਸੀਟਾਂ
    ਕਾਂਗਰਸ    25.85%    0 ਸੀਟ
    ਜਨਤਾ ਦਲ    4.2%    1 ਸੀਟ
    ਆਜ਼ਾਦ    4.9%    1 ਸੀਟ

1999    ਕਾਂਗਰਸ    38.44%    8 ਸੀਟਾਂ
     ਅਕਾਲੀ     28.6%    2 ਸੀਟਾਂ
     ਬੀਜੇਪੀ    9.2%    1 ਸੀਟ
     ਸੀਪੀਆਈ    3.7%    1 ਸੀਟ
     ਅਕਾਲੀ ਦਲ ਮਾਨ    3.4%    1ਸੀਟ 

2004    ਕਾਂਗਰਸ    34.2%    2 ਸੀਟਾਂ
     ਅਕਾਲੀ-ਭਾਜਪਾ ਗਠਜੋੜ    44.8%    11 ਸੀਟਾਂ 
     ਬੀਐਸਪੀ    7.7%        
     ਅਕਾਲੀ ਦਲ ਮਾਨ     3.8%

2009    ਕਾਂਗਰਸ    45.23%    8 ਸੀਟਾਂ
     ਅਕਾਲੀ    33.85%    4 ਸੀਟਾਂ
    ਭਾਜਪਾ     10.6%    1 ਸੀਟ

2014    ਕਾਂਗਰਸ    32.2%    3 ਸੀਟਾਂ
     ਆਮ ਆਦਮੀ ਪਾਰਟੀ    24.5%    4 ਸੀਟਾਂ
     ਅਕਾਲੀ     26.4%    4 ਸੀਟਾਂ    
    J ਭਾਜਪਾ      8.8%    2 ਸੀਟਾਂ

2019    ਕਾਂਗਰਸ    40.6%    8 ਸੀਟਾਂ
    ਅਕਾਲੀ ਦਲ     27.8%    2 ਸੀਟਾਂ    
    ਭਾਜਪਾ      9.7%    2 ਸੀਟਾਂ
    ਆਮ ਆਦਮੀ ਪਾਰਟੀ    7.5%    1 ਸੀਟ

ਮੋਬਾਈਲ : 94175-63054
(For more Punjabi news apart from  History of Lok Sabha Elections in Punjab, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement