
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਚੌਧਰੀ ਲਾਲ ਸਿੰਘ ਨੇ ਕਸ਼ਮੀਰੀ ਪੱਤਰਕਾਰਾਂ ਨੂੰ ਚੇਤਾਵਨੀ ਦਿਤੀ ਹੈ ਕਿ ਉਹ ਤੱਥਾਂ ...
ਜੰਮੂ/ਸ੍ਰੀਨਗਰ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਚੌਧਰੀ ਲਾਲ ਸਿੰਘ ਨੇ ਕਸ਼ਮੀਰੀ ਪੱਤਰਕਾਰਾਂ ਨੂੰ ਚੇਤਾਵਨੀ ਦਿਤੀ ਹੈ ਕਿ ਉਹ ਤੱਥਾਂ ਦੀ ਰੀਪੋਰਟਿੰਗ ਅਤੇ ਅਤਿਵਾਦੀਆਂ ਦੀ ਹਮਾਇਤ ਕਰਨ ਵਿਚਕਾਰ ਇਕ ਲਕੀਰ ਖਿੱਚਣ ਜਾਂ ਫਿਰ ਮਸ਼ਹੂਰ ਪੱਤਰਕਾਰ ਅਤੇ 'ਰਾਈਜ਼ਿੰਗ ਕਸ਼ਮੀਰ' ਅਖ਼ਬਾਰ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਵਰਗੇ ਹਸ਼ਰ ਦਾ ਸਾਹਮਣਾ ਕਰਨ। ਪਿਛਲੇ ਦਿਨੀਂ ਬੁਖ਼ਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ।
ਕਸ਼ਮੀਰ ਐਡੀਟਰਸ ਗਿਲਡ (ਕੇ.ਈ.ਜੀ.) ਅਤੇ ਨੈਸ਼ਨਲ ਕਾਨਫ਼ਰੰਸ (ਐਨ.ਸੀ.) ਨੇ ਲਾਲ ਸਿੰਘ ਦੇ ਬਿਆਨ ਦੀ ਨਿੰਦਾ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਹ ਕਸ਼ਮੀਰ 'ਚ ਮੀਡੀਆ ਦਾ ਗਲ ਘੁੱਟਣ ਦੀ ਕੋਸ਼ਿਸ਼ ਹੈ ਅਤੇ ਉਨ੍ਹਾਂ ਦੀ 'ਖੁੱਲ੍ਹੀ ਧਮਕੀ' ਦਾ ਜੰਮੂ-ਕਸ਼ਮੀਰ ਪੁਲਿਸ ਨੂੰ ਤੁਰਤ ਨੋਟਿਸ ਲੈਣਾ ਚਾਹੀਦਾ ਹੈ।
ਲਾਲ ਸਿੰਘ ਨੇ ਕਲ ਪੱਤਰਕਾਰਾਂ ਨੂੰ ਕਿਹਾ ਸੀ, ''ਕਸ਼ਮੀਰੀ ਪੱਤਰਕਾਰਾਂ ਨੇ ਗ਼ਲਤ ਮਾਹੌਲ ਬਣਾ ਦਿਤਾ ਹੈ।
ਮੈਂ ਉਨ੍ਹਾਂ ਨੂੰ ਕਹਾਂਗਾ ਕਿ ਉਹ ਹੱਦ 'ਚ ਰਹਿਣ।'' ਅਪ੍ਰੈਲ 'ਚ ਪੀ.ਡੀ.ਪੀ. ਦੀ ਅਗਵਾਈ ਵਾਲੀ ਪਿਛਲੀ ਗਠਜੋੜ ਸਰਕਾਰ ਤੋਂ ਅਸਤੀਫ਼ਾ ਦੇਣ ਮਗਰੋਂ ਕਠੂਆ ਬਲਾਤਕਾਰ ਅਤੇ ਕਤਲ ਕਾਂਡ ਦੀ ਸੀ.ਬੀ.ਆਈ. ਜਾਂਚ ਕਰਾਉਣ ਦੀ ਮੁਹਿੰਮ ਚਲਾ ਰਹੇ ਲਾਲ ਸਿੰਘ ਜਨਵਰੀ 'ਚ ਹੋਈ ਇਸ ਘਟਨਾ ਬਾਰੇ 'ਗ਼ਲਤ ਧਾਰਨਾ' ਬਣਾਉਣ ਲਈ ਮੀਡੀਆ, ਖ਼ਾਸ ਕਰ ਕੇ ਕਸ਼ਮੀਰੀ ਪੱਤਰਕਾਰਾਂ, ਨੂੰ ਅਕਸਰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ।
ਕਠੂਆ ਕਾਂਡ ਦੇ ਮੁਲਜ਼ਮਾਂ ਦੀ ਹਮਾਇਤ 'ਚ ਹੋਈ ਇਕ ਰੈਲੀ 'ਚ ਹਿੱਸਾ ਲੈਣ ਨੂੰ ਲੈ ਕੇ ਲਾਲ ਸਿੰਘ ਅਤੇ ਉਨ੍ਹਾਂ ਦੇ ਸਹਿਕਰਮੀ ਚੰਦਰ ਪ੍ਰਕਾਸ਼ ਗੰਗਾ ਨੂੰ 13 ਅਪ੍ਰੈਲ ਨੂੰ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਕੇ.ਈ.ਜੀ. ਨੇ ਲਾਲ ਸਿੰਘ ਵਲੋਂ ਕਸ਼ਮੀਰੀ ਪੱਤਰਕਾਰਾਂ ਨੂੰ ਦਿਤੀ ਧਮਕੀ ਦੀ ਨਿੰਦਾ ਕੀਤੀ। ਕੇ.ਈ.ਜੀ. ਦੇ ਇਕ ਬੁਲਾਰੇ ਨੇ ਕਿਹਾ, ''ਕੇ.ਈ.ਜੀ. ਨੇ ਕਸ਼ਮੀਰੀ ਮੀਡੀਆ ਨੂੰ ਸਿੱਧੀ ਧਮਕੀ ਦੇਣ ਵਾਲੇ ਲਾਲ ਸਿੰਘ ਦੇ ਅਪਰਾਧਕ ਬਿਆਨ ਦੀ ਨਿੰਦਾ ਕੀਤੀ ਹੈ।
ਲਾਲ ਸਿੰਘ, ਜਿਨ੍ਹਾਂ ਨੂੰ ਪਹਿਲਾਂ ਵੀ ਜੋ ਮਰਜ਼ੀ ਬੁਰਾ-ਭਲਾ ਬਿਆਨ ਦੇਣ ਦੀ ਬਿਮਾਰੀ ਨਾਲ ਜੂਝਣ ਵਾਲਾ ਕਰਾਰ ਦਿਤਾ ਜਾ ਚੁਕਾ ਹੈ। (ਪੀ.ਟੀ.ਆਈ.)
ਇਸ ਵਾਰੀ ਥੋੜ੍ਹਾ ਅੱਗੇ ਵੱਧ ਗਏ ਅਤੇ ਕਸ਼ਮੀਰ ਦੇ ਮੀਡੀਆ ਨੂੰ ਸਿੱਧੀ ਧਮਕੀ ਦੇ ਦਿਤੀ।''ਐਡੀਟਰਸ ਗਿਲਡ ਨੇ ਕਿਹਾ, ''ਲਾਲ ਸਿੰਘ ਦਾ ਬਿਆਨ ਸੰਕੇਤ ਕਰਦਾ ਹੈ ਕਿ ਉਨ੍ਹਾਂ ਕੋਲ ਬੁਖ਼ਾਰੀ ਦੇ ਕਤਲ ਬਾਰੇ ਕੋਈ ਸੂਚਨਾ ਹੈ ਅਤੇ ਉਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕੇ.ਈ.ਜੀ. ਕੋਲ ਵਿਧਾਇਕ ਵਿਰੁਧ ਕੇਸ ਦਰਜ ਕਰਨ ਦਾ ਅਧਿਕਾਰ ਸੁਰੱਖਿਅਤ ਹੈ ਜਿਨ੍ਹਾਂ ਪਹਿਲਾਂ ਵੀ ਕਠੂਆ ਮਾਮਲੇ ਦੀ ਜਾਂਚ ਨੂੰ ਲੈ ਕੇ ਕਈ ਰੀਪੋਰਟਰਾਂ ਨੂੰ ਕੋਸਿਆ ਹੈ।''
ਬੀਤੀ 14 ਜੂਨ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਬੁਖ਼ਾਰੀ ਅਤੇ ਉਸ ਦੇ ਦੋ ਨਿਜੀ ਸੁਰੱਖਿਆ ਅਧਿਕਾਰੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ।
ਭਾਜਪਾ ਆਗੂ ਦੇ ਬਿਆਨ 'ਤੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਇਸ ਨੂੰ 'ਭੜਕਾਉਣ ਵਾਲਾ' ਕਰਾਰ ਦਿਤਾ ਅਤੇ ਕਿਹਾ ਕਿ ਸੂਬਾ ਪੁਲਿਸ ਨੂੰ ਇਸ 'ਤੇ ਤੁਰਤ ਨੋਟਿਸ ਲੈਣਾ ਚਾਹੀਦਾ ਹੈ। (ਪੀਟੀਆਈ)