ਬਾਲਾਕੋਟ ਤੋਂ ਬਾਅਦ ਭਾਰਤ ਆਇਆ ਸੀ ਪਾਕ?
Published : Jun 24, 2019, 5:36 pm IST
Updated : Jun 24, 2019, 5:36 pm IST
SHARE ARTICLE
BS dhanoa says pakistan didnt come into our airspace after balakot strike
BS dhanoa says pakistan didnt come into our airspace after balakot strike

ਸਰਕਾਰ ਅਤੇ ਏਅਰਫੋਰਸ ਦੇ ਵੱਖ ਵੱਖ ਦਾਅਵੇ

ਨਵੀਂ ਦਿੱਲੀ: ਹਵਾਈ ਫ਼ੌਜ ਬੀਐਸ ਧਨੋਆ ਨੇ ਕਿਹਾ ਹੈ ਕਿ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਹਵਾਈ ਫ਼ੌਜ ਭਾਰਤੀ ਏਅਰਸਪੇਸ ਵਿਚ ਨਹੀਂ ਵੜ ਸਕੀ। ਉਹਨਾਂ ਦਾ ਉਦੇਸ਼ ਬਾਲਾਕੋਟ ਵਿਚ ਸਟ੍ਰਾਈਕ ਕਰਨ ਦਾ ਸੀ ਜਿਸ ਨੂੰ ਉਹਨਾਂ ਹਾਸਲ ਕਰ ਲਿਆ ਸੀ। ਉਹਨਾਂ ਦਾ ਉਦੇਸ਼ ਆਰਮੀ ਦੇ ਟਿਕਾਣਿਆਂ 'ਤੇ ਸਟ੍ਰਾਈਕ ਕਰਨ ਦਾ ਸੀ ਜਿਸ ਨੂੰ ਉਹ ਹਾਸਲ ਨਹੀਂ ਕਰ ਸਕੇ। ਉਹਨਾਂ ਵਿਚੋਂ ਕੋਈ ਵੀ ਲਾਈਨ ਆਫ਼ ਕੰਟਰੋਲ ਪਾਰ ਕਰ ਕੇ ਉਹਨਾਂ ਦੀ ਸਰਹੱਦ ਵਿਚ ਨਹੀਂ ਆ ਸਕਿਆ।

Pakistan foreign minister said india hasnt come out of its poll mindsetPakistan

ਦਸ ਦਈਏ ਕਿ 26 ਫਰਵਰੀ ਨੂੰ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਏਅਰ ਸਟ੍ਰਾਈਕ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਦਸਿਆ ਸੀ ਕਿ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਹਵਾਈ ਫ਼ੌਜ ਨੇ ਭਾਰਤੀ ਫ਼ੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਭਾਰਤੀ ਹਵਾਈ ਸਰਹੱਦ ਦਾ ਉਲੰਘਣ ਵੀ ਕੀਤਾ ਸੀ। ਭਾਰਤ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫ਼ਲੇ 'ਤੇ ਹੋਏ ਹਮਲੇ ਦੇ ਜਵਾਬ ਵਿਚ ਬਾਲਾਕੋਟ ਏਅਰ ਸਟ੍ਰਾਈਕ ਕੀਤੀ ਸੀ।

Pulwama attack Pulwama attack

ਪੁਲਵਾਮਾ ਹਮਲੇ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਤਤਕਾਲੀਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੁਤਾਬਕ ਬਾਲਾਕੋਟ ਏਅਰ ਸਟ੍ਰਾਈਕ ਵਿਚ ਕੋਈ ਵੀ ਪਾਕਿਸਤਾਨੀ ਫ਼ੌਜ ਜਾਂ ਆਮ ਨਾਗਰਿਕ ਨਹੀਂ ਮਾਰਾ ਗਿਆ ਸੀ।

ਉਹਨਾਂ ਦਸਿਆ ਕਿ ਉਹਨਾਂ ਨੇ ਫ਼ੌਜ ਬਲਾਂ ਨੂੰ ਕਿਹਾ ਗਿਆ ਸੀ ਕਿ ਸਿਰਫ਼ ਜੈਸ਼-ਏ-ਮੁਹੰਮਦ ਨੂੰ ਨਿਸ਼ਾਨਾ ਬਣਾਇਆ ਹੈ ਜੋ ਪੁਲਵਾਮਾ ਹਮਲੇ ਦੇ ਜ਼ਿੰਮੇਵਾਰ ਸਨ। ਫ਼ੌਜ ਬਲਾਂ ਨੇ ਅਜਿਹਾ ਹੀ ਕੀਤਾ ਉਹਨਾਂ ਦੇ ਕੈਂਪ ਤਬਾਹ ਕਰ ਦਿੱਤੇ ਅਤੇ ਵਾਪਸ ਆ ਗਏ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement