ਬਾਲਾਕੋਟ ਹਮਲਾ : ਜੇ ਸਮੇਂ ਸਿਰ ਰਾਫ਼ੇਲ ਜਹਾਜ਼ ਮਿਲ ਜਾਂਦੇ ਤਾਂ ਨਤੀਜੇ ਹੋਰ ਹੋਣੇ ਸਨ : ਧਨੋਆ
Published : Apr 15, 2019, 9:57 pm IST
Updated : Apr 15, 2019, 9:57 pm IST
SHARE ARTICLE
Results of Balakot Strike Would Have Been Better if We Had Rafale: BS Dhanoa
Results of Balakot Strike Would Have Been Better if We Had Rafale: BS Dhanoa

ਕਿਹਾ - ਬਾਲਾਕੋਟ ਮੁਹਿੰਮ ਵਿਚ ਸਾਡੇ ਕੋਲ ਤਕਨੀਕ ਸੀ ਅਤੇ ਅਸੀਂ ਬੜੀ ਸਟੀਕਤਾ ਨਾਲ ਹਥਿਆਰਾਂ ਦੀ ਵਰਤੋਂ ਕਰ ਸਕੇ

ਨਵੀਂ ਦਿੱਲੀ : ਹਵਾਈ ਫ਼ੌਜ ਦੇ ਮੁਖੀ ਬਰਿੰਦਰ ਸਿੰਘ ਧਨੋਆ ਨੇ ਕਿਹਾ ਕਿ ਬਾਲਾਕੋਟ ਹਵਾਈ ਹਮਲਿਆਂ ਵਿਚ ਤਕਨੀਕ ਭਾਰਤ ਦੇ ਹੱਕ ਵਿਚ ਸੀ ਅਤੇ ਜੇ ਸਮੇਂ 'ਤੇ ਰਾਫ਼ੇਲ ਲੜਾਕੂ ਜਹਾਜ਼ ਮਿਲ ਜਾਂਦੇ ਤਾਂ ਨਤੀਜੇ ਦੇਸ਼ ਦੇ ਹੋਰ ਵੀ ਪੱਖ ਵਿਚ ਹੋਣੇ ਸਨ। ਉਹ ਭਵਿੱਖ ਦੀ ਏਅਰੋਸਪੇਸ ਤਾਕਤ ਅਤੇ ਤਕਨੀਕ ਦੇ ਅਸਰ ਬਾਰੇ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, 'ਬਾਲਾਕੋਟ ਮੁਹਿੰਮ ਵਿਚ ਸਾਡੇ ਕੋਲ ਤਕਨੀਕ ਸੀ ਅਤੇ ਅਸੀਂ ਬੜੀ ਸਟੀਕਤਾ ਨਾਲ ਹਥਿਆਰਾਂ ਦੀ ਵਰਤੋਂ ਕਰ ਸਕੇ।

Air StrikeAir Strike

ਬਾਅਦ ਵਿਚ ਅਸੀਂ ਬਿਹਤਰ ਹੋਏ ਹਾਂ ਕਿਉਂਕਿ ਅਸੀਂ ਅਪਣੇ ਮਿਗ 21, ਬਿਸਾਨ ਅਤੇ ਮਿਰਾਜ 2000 ਜਹਾਜ਼ਾ ਨੂੰ ਉੱਨਤ ਬਣਾਇਆ ਸੀ।' ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਰਾਫ਼ੇਲ ਜਹਾਜ਼ ਨੂੰ ਫ਼ੌਜ ਵਿਚ ਸ਼ਾਮਲ ਕਰ ਲਿਆ ਹੁੰਦਾ ਤਾਂ ਨਤੀਜੇ ਹੋਰ ਜ਼ਿਆਦਾ ਸਾਡੇ ਹੱਕ ਵਿਚ ਹੋਰ ਹੋਣੇ ਸਨ। ਉਨ੍ਹਾਂ ਕਿਹਾ, 'ਰਾਫ਼ੇਲ ਅਤੇ ਐਸ 400 ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਨੂੰ ਸ਼ਾਮਲ ਕੀਤੇ ਜਾਣ ਦੇ ਪ੍ਰਸਤਾਵ ਤਹਿਤ ਅਗਲੇ ਦੋ ਤੋਂ ਚਾਰ ਸਾਲਾਂ ਵਿਚ ਫਿਰ ਤਕਨੀਕੀ ਸੰਤੁਲਨ ਸਾਡੇ ਹੱਕ ਵਿਚ ਆ ਜਾਵੇਗਾ ਜਿਵੇਂ 2002 ਵਿਚ ਆਪਰੇਸ਼ਨ ਪਰਾਕ੍ਰਮ ਦੌਰਾਨ ਹੋਇਆ ਸੀ।' 

Air strikeAir strike

ਹਵਾਈ ਫ਼ੌਜ ਦੇ ਮਰਹੂਮ ਮਾਰਸ਼ਲ ਅਰਜੁਨ ਸਿੰਘ ਦੀ ਜਨਮ ਸ਼ਤਾਬਦੀ ਮੌਕੇ ਇਹ ਸੰਮੇਲਨ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਭਾਰਤੀ ਹਵਾਈ ਫ਼ੌਜ ਦੇ ਮਾਰਸ਼ਲ ਅਰਜੁਨ ਸਿੰਘ ਨੂੰ ਸ਼ਰਧਾਂਜਲੀ ਹੈ। (ਏਜੰਸੀ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement