
ਜਾਣੋ ਸ਼ਾਨਦਾਰ ਪਲਾਨ
ਨਵੀਂ ਦਿੱਲੀ: ਅੱਜ ਕੱਲ੍ਹ ਮਹਿੰਗਾਈ ਦੇ ਦੌਰ ਵਿਚ ਪਰਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਮੁਸ਼ਕਿਲ ਹੋ ਜਾਂਦੀਆਂ ਹਨ। ਅਜਿਹੇ ਵਿਚ ਇਕ ਅਜਿਹਾ ਪਲਾਨ ਕੰਮ ਆ ਸਕਦਾ ਹੈ ਜਿਸ ਦੁਆਰਾ ਰੋਜ਼ਾਨਾ ਸਿਰਫ਼ 10 ਰੁਪਏ ਨਿਵੇਸ਼ ਕਰਨ ਨਾਲ ਇਕ ਕਰੋੜ ਤੋਂ ਵੀ ਜ਼ਿਆਦਾ ਪੈਸੇ ਕਮਾਏ ਜਾ ਸਕਦੇ ਹਨ। ਇਸ ਪਲਾਨ ਦਾ ਨਾਮ ਹੈ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ। ਇਸ ਨੂੰ ਐਸਆਈਪੀ ਵੀ ਕਿਹਾ ਜਾ ਸਕਦਾ ਹੈ। ਲੋਕਾਂ ਦੀ ਇਸ ਪਲਾਨ ਵਿਚ ਰੁਚੀ ਬਹੁਤ ਵਧ ਗਈ ਹੈ।
Invest 10 rupees daily in sip
ਲੋਕਾਂ ਨੂੰ ਇਸ ਵਿਚ ਕਾਫ਼ੀ ਮੁਨਾਫ਼ਾ ਹੋ ਰਿਹਾ ਹੈ। ਜੇਕਰ ਇਸ ਪਲਾਨ ਰਾਹੀਂ ਪੈਸਾ ਵਧਾਉਣਾ ਹੈ ਤਾਂ ਰੋਜ਼ ਸਿਰਫ਼ 10 ਰੁਪਏ ਜਮ੍ਹਾਂ ਕਰ ਕੇ 1.1 ਕਰੋੜ ਰੁਪਏ ਦੀ ਰਾਸ਼ੀ ਇਕੱਤਰ ਕੀਤੀ ਜਾ ਸਕਦੀ ਹੈ। ਬੀਤੇ ਕੁੱਝ ਸਾਲਾਂ ਵਿਚ ਐਸਆਈਪੀ ਵਿਚ ਲੋਕਾਂ ਨੂੰ 18 ਫ਼ੀਸਦ ਤੱਕ ਦਾ ਰਿਟਰਨ ਮਿਲਿਆ ਹੈ। ਜੇ ਕੋਈ ਵਿਅਕਤੀ 35 ਸਾਲ ਤੱਕ ਰੋਜ਼ 10 ਰੁਪਏ ਐਸਆਈਪੀ ਵਿਚ ਨਿਵੇਸ਼ ਕਰਦਾ ਹੈ ਅਤੇ ਉਸ ਨੂੰ 18 ਫ਼ੀਸਦ ਦਾ ਰਿਟਰਨ ਮਿਲਦਾ ਹੈ ਤਾਂ 35 ਸਾਲ ਬਾਅਦ ਉਸ ਕੋਲ 1.1 ਕਰੋੜ ਹੋ ਜਾਣਗੇ।
SIP
ਅਸਲ ਵਿਚ ਐਸਆਈਪੀ ਨਿਰਧਾਰਤ ਦਿਨ 'ਤੇ ਨਿਵੇਸ਼ ਕਰਨ ਵਾਲੇ ਵਿਅਕਤੀ ਦਾ ਪਸੰਦੀਦਾ ਮਿਊਚੁਅਲ ਫੰਡ ਸਕੀਮ ਵਿਚ ਪਹਿਲਾਂ ਤੋਂ ਹੀ ਤੈਅ ਰਾਸ਼ੀ ਬੈਂਕ ਖਾਤੇ ਤੋਂ ਲੈ ਕੇ ਨਿਵੇਸ਼ ਕਰ ਦਿੰਦਾ ਹੈ। ਇਹ ਹਰ ਹਾਲਤ ਵਿਚ ਮਿਊਚੁਅਲ ਫੰਡ ਵਿਚ ਨਿਵੇਸ਼ ਜਾਰੀ ਰੱਖਦਾ ਹੈ। ਐਸਆਈਪੀ ਵਿਚ ਨਿਵੇਸ਼ ਕਰਨ ਦਾ ਲਾਭ ਇਹ ਹੁੰਦਾ ਹੈ ਕਿ ਇਸ ਵਿਚ ਵਿਅਕਤੀ ਦਾ ਪੈਸਾ ਵੱਖ-ਵੱਖ ਸੈਕਟਰ ਦੀਆਂ ਕਈ ਕੰਪਨੀਆਂ ਵਿਚ ਨਿਵੇਸ਼ ਕੀਤਾ ਜਾਂਦਾ ਹੈ।
Money
ਜਦੋਂ ਕਿਸੇ ਵਿਅਕਤੀ ਦਾ ਪੈਸਾ ਅਲੱਗ-ਅਲੱਗ ਸੈਕਟਰ ਦੀਆਂ ਕੰਪਨੀਆਂ ਵਿਚ ਨਿਵੇਸ਼ ਹੁੰਦਾ ਹੈ ਤਾਂ ਇਸ ਨਾਲ ਵਿਅਕਤੀ ਨੂੰ ਬਹੁਤ ਮੁਨਾਫ਼ਾ ਹੁੰਦਾ ਹੈ। ਦਸ ਦਈਏ ਕਿ ਐਸਆਈਪੀ ਸੇਬੀ ਅਤੇ ਏਐਸਐਫਆਈ ਦੁਆਰਾ ਬਣਾਏ ਗਏ ਨਿਯਮਾਂ ਤਹਿਤ ਕੰਮ ਕਰਦਾ ਹੈ।