ਕੋਰੋਨਾ ਤੋਂ ਜਿਨ੍ਹਾਂ ਨੂੰ ਸਭ ਤੋਂ ਵੱਧ ਖ਼ਤਰਾ, ਉਹਨਾਂ ਲਈ ਕੰਮ ਨਹੀਂ ਕਰੇਗੀ ਵੈਕਸੀਨ? 
Published : Jun 24, 2020, 2:40 pm IST
Updated : Jun 24, 2020, 4:16 pm IST
SHARE ARTICLE
coronavirus vaccine
coronavirus vaccine

ਵਿਗਿਆਨੀਆਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਟੀਕਾ ਉਨ੍ਹਾਂ ਲਈ ਕੰਮ ਨਹੀਂ ਕਰ ਸਕਦਾ

ਨਵੀਂ ਦਿੱਲੀ: ਵਿਗਿਆਨੀਆਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਟੀਕਾ ਉਨ੍ਹਾਂ ਲਈ ਕੰਮ ਨਹੀਂ ਕਰ ਸਕਦਾ ਜਿਨ੍ਹਾਂ ਨੂੰ  ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ ਭਾਵ ਬਜ਼ੁਰਗਾਂ ਨੂੰ ਟੀਕੇ ਦਾ ਲਾਭ ਨਹੀਂ ਮਿਲ ਸਕਦਾ।

Corona Virus Corona Virus

ਵਿਗਿਆਨੀਆਂ ਨੇ ਇਸਦੇ ਲਈ ਸੁਝਾਅ ਦਿੱਤਾ ਹੈ ਕਿ ਜੇ ਬਜ਼ੁਰਗਾਂ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ  ਵੈਕਸੀਨ ਦੇ ਕੇ ਇਮਿਊਨ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਖਤਰਾ ਘੱਟ ਜਾਵੇਗਾ। 

Coronavirus Coronavirus

ਰਿਪੋਰਟ ਅਨੁਸਾਰ ਲੰਡਨ ਦੇ ਇੰਪੀਰੀਅਲ ਕਾਲਜ ਦੇ ਪ੍ਰੋਫੈਸਰ ਪੀਟਰ ਓਪਨਸ਼ਾਓ ਨੇ ਬ੍ਰਿਟਿਸ਼ ਸੰਸਦ ਦੀ ਵਿਗਿਆਨ ਅਤੇ ਤਕਨਾਲੋਜੀ ਕਮੇਟੀ ਨੂੰ ਕਿਹਾ ਕਿ ਵੱਖ-ਵੱਖ ਸਮੂਹਾਂ ਨੂੰ ਟੀਕਾ ਲਗਵਾਉਣ ਲਈ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ।

Corona virus india total number of positive casesCorona virus 

ਪੀਟਰ ਓਪਨਸ਼ਾਓ ਨੇ ਕਿਹਾ- ਉਨ੍ਹਾਂ ਲੋਕਾਂ ਨੂੰ ਬਚਾਉਣ ਲਈ ਜਿਨ੍ਹਾਂ ਨੂੰ ਸਭ ਤੋਂ ਵੱਧ ਖ਼ਤਰਾ ਹੈ, ਅਸੀਂ ਉਨ੍ਹਾਂ ਦੇ ਨੇੜੇ ਰਹਿੰਦੇ ਸਮੂਹ ਨੂੰ ਨਿਸ਼ਾਨਾ ਬਣਾ ਸਕਦੇ ਹਾਂ ਅਤੇ ਉਨ੍ਹਾਂ ਨੂੰ ਟੀਕਾ ਦੇ ਸਕਦੇ ਹਾਂ। 

CoronavirusCoronavirus

ਬ੍ਰਿਟਿਸ਼ ਸੁਸਾਇਟੀ ਆਫ ਇਮਯੂਨੋਜੀ ਦੇ ਪ੍ਰਧਾਨ ਅਰਨੇ ਅਕਬਰ ਨੇ ਕਿਹਾ ਕਿ ਵਿਗਿਆਨੀਆਂ ਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਬਜ਼ੁਰਗ ਲੋਕਾਂ ਦੇ ਇਮਿਊਨ ਸਿਸਟਮ ਵਿਚ ਕੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਵੱਧ ਉਮਰ ਦੇ ਲੋਕਾਂ ਦੇ ਸਰੀਰ ਵਿਚ ਵਧੇਰੇ ਸੋਜਸ਼ ਹੈ। 

Corona VirusCorona Virus

ਅਰਨੇ ਅਕਬਰ ਨੇ ਕਿਹਾ ਕਿ ਬਜ਼ੁਰਗ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਨੂੰ ਟੀਕੇ ਦੇ ਨਾਲ-ਨਾਲ ਹੋਰ ਚੀਜ਼ਾਂ 'ਤੇ ਵੀ ਕੰਮ ਕਰਨਾ ਪਵੇਗਾ। ਅਜਿਹੇ ਲੋਕ ਟੀਕਿਆਂ ਦੇ ਨਾਲ ਨਾਲ ਐਂਟੀ-ਇਨਫਲਾਮੇਟਰੀ ਦਵਾਈਆਂ ਜਿਵੇਂ ਕਿ ਡੇਕਸਾਮੇਥਾਸੋਨ ਤੋਂ ਲਾਭ ਲੈ ਸਕਦੇ ਹਨ ਪਰ ਇਸਦੇ ਲਈ ਵਿਗਿਆਨੀਆਂ ਨੂੰ ਅਜੇ ਹੋਰ ਕੰਮ ਕਰਨਾ ਪਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement