
ਪਾਕਿਸਤਾਨ ਕ੍ਰਿਕਟ ਟੀਮ ‘ਤੇ ਕੋਰੋਨਾ ਵਾਇਰਸ ਦੀ ਜ਼ਬਰਦਸਤ ਮਾਰ ਪਈ ਹੈ।
ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਟੀਮ ‘ਤੇ ਕੋਰੋਨਾ ਵਾਇਰਸ ਦੀ ਜ਼ਬਰਦਸਤ ਮਾਰ ਪਈ ਹੈ। ਪਾਕਿਸਤਾਨ ਕ੍ਰਿਕਟ ਦੇ 7 ਹੋਰ ਖਿਡਾਰੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ ਹਨ। ਦੱਸ ਦਈਏ ਕਿ ਸੋਮਵਾਰ ਨੂੰ ਤਿੰਨ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ 7 ਹੋਰ ਖਿਡਾਰੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ।
Pakistan Cricket Team
ਬੱਲੇਬਾਜ਼ ਫਖ਼ਰ ਜ਼ਮਾਨ, ਇਮਰਾਨ ਖ਼ਾਨ, ਕਾਸ਼ਿਫ ਭੱਟੀ, ਮੁਹੰਮਦ ਹਫ਼ੀਜ਼, ਮੁਹੰਮਦ ਹਸਨੈਨ, ਮੁਹੰਮਦ ਰਿਜਵਾਨ ਅਤੇ ਵਹਾਬ ਰਿਆਜ਼ ਕੋਰੋਨਾ ਸੰਕਰਮਿਤ ਪਾਏ ਗਏ ਹਨ। ਦੱਸ ਦਈਏ ਕਿ ਸੋਮਵਾਰ ਨੂੰ ਪਾਕਿਸਤਾਨ ਦੇ ਤਿੰਨ ਕ੍ਰਿਕਟ ਖਿਡਾਰੀ ਹਾਰਿਸ ਰਊਫ, ਸ਼ਾਦਾਬ ਖ਼ਾਨ ਅਤੇ ਹੈਦਰ ਅਲੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।ਇਸ ਦੇ ਨਾਲ ਹੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀਮ ਦੇ 16 ਖਿਡਾਰੀ ਕੋਰੋਨਾ ਨੈਗੇਟਿਵ ਪਾਏ ਗਏ ਹਨ।
Pakistan Cricket Board
ਆਬਿਦ ਅਲੀ, ਅਸਦ ਸ਼ਫੀਕ, ਅਜ਼ਹਰ ਅਲੀ, ਬਾਬਰ ਆਜ਼ਮ, ਫਹੀਮ ਅਸ਼ਰਫ, ਇਫਤਿਕਾਰ ਅਹਿਮਦ, ਈਮਾਮ ਉਲ ਹਕ, ਖੁਸ਼ਦਿਲ ਸ਼ਾਹ, ਮੁਹੰਮਦ ਅੱਬਾਸ ਨੂੰ ਕੋਰੋਨਾ ਨਹੀਂ ਹੈ। ਇਹਨਾਂ ਤੋਂ ਇਲਾਵਾ ਨਸੀਮਸ਼ਾਹ, ਸਰਫਰਾਜ ਅਹਿਮਦ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ, ਸੁਹੈਲ ਖਾਨ ਅਤੇ ਯਾਸਿਰ ਸ਼ਾਹ ਨੂੰ ਵੀ ਕੋਰੋਨਾ ਵਾਇਰਸ ਨਹੀਂ ਹੈ।
Pakistan Cricket Team
ਪਾਕਿਸਤਾਨ ਕ੍ਰਿਕਟ ਦੇ ਸੀਈਓ ਵਸੀਮ ਖਾਨ ਨੇ ਸਾਫ ਕਰ ਦਿੱਤਾ ਹੈ ਕਿ ਪਾਕਿਸਤਾਨ ਦੇ ਕਿੰਨੇ ਵੀ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਜਾਣ, ਉਹਨਾਂ ਦੀ ਟੀਮ ਇੰਗਲੈਂਡ ਦੌਰੇ ‘ਤੇ ਜਾਵੇਗੀ। ਵਸੀਮ ਖ਼ਾਨ ਨੇ ਕਿਹਾ, ‘ਪਾਕਿਸਤਾਨ ਦਾ ਇੰਗਲੈਂਡ ਦੌਰਾਨ ਜਾਰੀ ਰਹੇਗਾ। 28 ਜੂਨ ਨੂੰ ਟੀਮ ਇੰਗਲੈਂਡ ਰਵਾਨਾ ਹੋਵੇਗੀ’।
Corona virus
ਦੱਸ ਦਈਏ ਕਿ ਪਾਕਿਸਤਾਨ ਦੀ ਟੀਮ ਨੇ ਐਤਵਾਰ ਨੂੰ ਇੰਗਲੈਂਡ ਦੌਰੇ ‘ਤੇ ਰਵਾਨਾ ਹੋਣਾ ਹੈ ਅਤੇ ਇਸ ਤੋਂ ਪਹਿਲਾਂ ਸਾਰੇ ਖਿਡਾਰੀਆਂ ਦੀ ਕੋਰੋਨਾ ਜਾਂਚ ਕੀਤੀ ਗਈ, ਜਿਸ ਦੌਰਾਨ 10 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ। ਦੱਸ ਦਈਏ ਕਿ ਪਾਕਿਸਤਾਨ ਨੇ ਇੰਗਲੈਂਡ ਦੌਰੇ ਲਈ 29 ਮੈਂਬਰੀ ਟੀਮ ਦੀ ਚੋਣ ਕੀਤੀ ਹੈ ਅਤੇ ਉਸ ਵਿਚ 10 ਖਿਡਾਰੀ ਕੋਰੋਨਾ ਪੀੜਤ ਪਾਏ ਗਏ ਹਨ।