
ਦੇਸ਼ ਭਰ 'ਚ ਹੁਣ ਤੱਕ ਡੈਲਟਾ ਪਲੱਸ ਦੇ 40 ਤੋਂ ਵਧੇਰੇ ਮਾਮਲਿਆਂ ਦਾ ਪਤਾ ਚੱਲਿਆ ਹੈ
ਨਵੀਂ ਦਿੱਲੀ-ਕੋਰੋਨਾ ਮਹਾਮਾਰੀ ਦੀ ਸੰਭਾਵਿਤ ਤੀਸਰੀ ਲਹਿਰ ਦੀਆਂ ਚਿੰਤਾਵਾਂ ਦਰਮਿਆਨ ਦੇਸ਼ ਦੇ ਕੁਝ ਹਿੱਸਿਆਂ 'ਚ ਡੈਲਟਾ ਪਲੱਸ ਵੈਰੀਐਂਟ ਦੇ ਕਈ ਮਾਮਲੇ ਮਿਲਣ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਇੰਸਟੀਚਿਊਟ ਆਫ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲਾਜੀ (ਆਈ.ਜੀ.ਆਈ.ਬੀ.) ਦੇ ਡਾਇਰੈਕਟਰ ਡਾ. ਅਨੁਰਾਗ ਅਗਰਵਾਲ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਅਜੇ ਖਤਮ ਨਹੀਂ ਹੋਈ ਹੈ ਅਤੇ ਇਸ ਲਈ ਅਜੇ ਵੀ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ-ਬਾਜ਼ਾਰਾਂ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ 'ਤੇ ਦਿੱਲੀ HC ਸਖਤ, ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ
Coronavirus China
ਨਾਲ ਹੀ ਕਿਹਾ ਕਿ ਇਸ ਸਮੇਂ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਇਹ ਦੱਸਦਾ ਹੋਵੇ ਕਿ ਡੈਲਟਾ ਪਲੱਸ ਦਾ ਸੰਭਾਵਿਤ ਤੀਸਰੀ ਲਹਿਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਡਾ. ਅਨੁਰਾਗ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦੇ ਸੰਸਥਾਨ ਨੇ ਜੂਨ ਦੇ ਮਹੀਨੇ 'ਚ ਮਹਾਰਾਸ਼ਟਰ ਤੋਂ 3500 ਤੋਂ ਵਧੇਰੇ ਸੈਂਪਲਸ ਦੀ ਸੀਕਵੈਂਸਿੰਗ ਕੀਤੀ ਹੈ ਜਿਸ 'ਚ ਅਪ੍ਰੈਲ ਅਤੇ ਮਈ ਦੇ ਸੈਂਪਲਸ ਵੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖ ਸਕਦੇ ਹਾਂ ਕਿ (ਡੈਲਟਾ ਪਲੱਸ ਵੈਰੀਐਂਟ) ਬਹੁਤ ਜ਼ਿਆਦਾ ਹੈ ਪਰ ਇਹ ਇਕ ਫੀਸਦੀ ਤੋਂ ਵੀ ਘੱਟ ਹੋਣਗੇ।
ਇਹ ਵੀ ਪੜ੍ਹੋ-'Baba Ka Dhaba' ਦੇ ਮਾਲਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸਫਦਰਜੰਗ ਹਸਪਤਾਲ 'ਚ ਦਾਖਲ
'Coronavirus
ਇੰਸਟੀਚਿਊਟ ਆਫ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲਾਜੀ ਵਿਗਿਆਨ ਅਤੇ ਉਦਯੋਗਿਕ ਖੋਜ ਕੌਂਸਲ ਦੀ ਅਗਵਾਈ ਹੇਠ ਇਕ ਸੰਸਥਾ ਹੈ। ਡਾ. ਅਗਰਵਾਲ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਖੇਤਰਾਂ 'ਚ ਜਿੱਥੇ ਜ਼ਿਆਦਾ ਗਿਣਤੀ ਹੈ, ਉਹ ਬਹੁਤ ਜ਼ਿਆਦਾ ਨਹੀਂ ਹੈ। ਚੀਜ਼ਾਂ ਸਥਿਰ ਦਿਖ ਰਹੀਆਂ ਹਨ। ਦੇਸ਼ ਭਰ 'ਚ ਹੁਣ ਤੱਕ ਡੈਲਟਾ ਪਲੱਸ ਦੇ 40 ਤੋਂ ਵਧੇਰੇ ਮਾਮਲਿਆਂ ਦਾ ਪਤਾ ਚੱਲਿਆ ਹੈ।
ਇਹ ਵੀ ਪੜ੍ਹੋ-ਫੇਸਬੁੱਕ ਦੀ ਇਸ ਪਹਿਲ ਨਾਲ ਸਿਹਤ ਨਾਲ ਜੁੜੀਆਂ ਫਰਜ਼ੀ ਖਬਰਾਂ 'ਤੇ ਲੱਗੇਗੀ ਲਗਾਮ
Coronavirus
ਸਰਕਾਰ ਨੇ ਇਸ ਮੋਰਚੇ 'ਤੇ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ ਨੂੰ ਚਿਤਾਵਨੀ ਭੇਜ ਕੇ ਤੁਰੰਤ ਰੋਕਥਾਮ ਦੇ ਉਪਾਅ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸੇ ਵੀ ਡੈਲਟਾ ਵੈਰੀਐਂਟ ਲੀ ਜ਼ਿਆਦਾ ਚਿੰਤਿਤ ਨਹੀਂ ਹੋਣਾ ਚਾਹੀਦਾ, ਸਾਨੂੰ ਤੀਸਰੀ ਲਹਿਰ ਦੇ ਬਾਰੇ 'ਚ ਚਿੰਤਾ ਕਰਨ ਦੀ ਥਾਂ ਪਹਿਲਾਂ ਦੂਜੀ ਲਹਿਰ ਨੂੰ ਖਤਮ ਨਾ ਹੋਣ ਦੇ ਬਾਰੇ 'ਚ ਚਿੰਤਿਤ ਹੋਣਾ ਚਾਹੀਦਾ।