
ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਮੁਰਮੂ ਨੇ ਸੰਸਦ ਵਿਚ ਮਹਾਤਮਾ ਗਾਂਧੀ, ਡਾ. ਅੰਬੇਡਕਰ ਅਤੇ ਬਿਰਸਾ ਮੁੰਡਾ ਦੀਆਂ ਮੂਰਤੀਆਂ 'ਤੇ ਸ਼ਰਧਾਂਜਲੀ ਭੇਟ ਕੀਤੀ
ਨਵੀਂ ਦਿੱਲੀ: ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਨੇ ਅੱਜ ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇਸ ਮੌਕੇ ਪੀਐਮ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪਾਰਟੀ ਦੇ ਕਈ ਦਿੱਗਜ ਨੇਤਾ ਮੌਜੂਦ ਸਨ। ਦ੍ਰੋਪਦੀ ਮੁਰਮੂ ਨੇ 4 ਸੈੱਟਾਂ 'ਚ ਨਾਮਜ਼ਦਗੀ ਭਰੀ।
NDA's Presidential candidate Droupadi Murmu and PM Modi
ਪੀਐਮ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਜੇਪੀ ਨੱਡਾ, ਲਲਨ ਸਿੰਘ, ਪਸ਼ੂਪਤੀ ਪਾਰਸ, ਰੇਣੂ ਦੇਵੀ ਅਤੇ ਤਰਕਿਸ਼ੋਰ ਪ੍ਰਸਾਦ ਦਰੋਪਦੀ ਮੁਰਮੂ ਦੀ ਰਾਸ਼ਟਰਪਤੀ ਉਮੀਦਵਾਰੀ ਲਈ ਪ੍ਰਸਤਾਵਕ ਸਨ। ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਮੁਰਮੂ ਨੇ ਸੰਸਦ ਵਿਚ ਮਹਾਤਮਾ ਗਾਂਧੀ, ਡਾ. ਅੰਬੇਡਕਰ ਅਤੇ ਬਿਰਸਾ ਮੁੰਡਾ ਦੀਆਂ ਮੂਰਤੀਆਂ 'ਤੇ ਸ਼ਰਧਾਂਜਲੀ ਭੇਟ ਕੀਤੀ। 29 ਜੂਨ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਹੈ।
NDA's Presidential candidate Droupadi Murmu and PM Modi
ਇਸ ਤੋਂ ਪਹਿਲਾਂ ਵੀਰਵਾਰ ਨੂੰ ਦ੍ਰੋਪਦੀ ਮੁਰਮੂ ਨੇ ਪੀਐਮ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਨਾਮਜ਼ਦਗੀ ਲਈ ਪ੍ਰਸਤਾਵਕ ਅਤੇ ਸਮਰਥਕ ਵਜੋਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਰਿਹਾਇਸ਼ 'ਤੇ ਨਾਮਜ਼ਦਗੀ ਪੱਤਰ 'ਤੇ ਦਸਤਖ਼ਤ ਕੀਤੇ ਗਏ।
NDA's Presidential candidate Droupadi Murmu and PM Modi
ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਦ੍ਰੋਪਦੀ ਮੁਰਮੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਗੱਲਬਾਤ ਕੀਤੀ ਅਤੇ ਰਾਸ਼ਟਰਪਤੀ ਚੋਣ ਵਿਚ ਉਹਨਾਂ ਦਾ ਸਮਰਥਨ ਮੰਗਿਆ ਹੈ।