
ਹਮਲਾਵਰਾਂ ਨੇ ਮ੍ਰਿਤਕ ਨੂੰ ਪਾਰਕ ਚ ਬੁਲਾ ਕੇ ਵਾਰਦਾਤ ਨੂੰ ਦਿਤਾ ਅੰਜਾਮ
ਚੰਡੀਗੜ੍ਹ ( ਗਗਨਦੀਪ ਕੌਰ) ਚੰਡੀਗੜ੍ਹ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਇਕ ਲੜਕੇ ਦਾ ਕਤਲ ਕਰ ਦਿਤਾ ਗਿਆ। 10 ਤੋਂ 12 ਹਮਲਾਵਰਾਂ ਨੇ ਚਾਕੂਆਂ ਨਾਲ ਹਮਲਾ ਕਰਕੇ 16 ਸਾਲਾ ਨੌਜਵਾਨ ਦੀ ਹੱਤਿਆ ਕਰ ਦਿਤੀ। ਮਾਮਲਾ ਮੌਲੀ ਜਾਗਰਣ ਦੇ ਵਿਕਾਸ ਨਗਰ ਦਾ ਦਸਿਆ ਜਾ ਰਿਹਾ ਹੈ। ਕਤਲ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਹਮਲਾਵਰਾਂ ਨੇ ਸੌਰਭ 'ਤੇ ਚਾਕੂਆਂ ਨਾਲ ਹਮਲਾ ਕੀਤਾ ਅਤੇ ਉਸਨੂੰ ਜ਼ਖ਼ਮੀ ਕਰਕੇ ਫਰਾਰ ਹੋ ਗਏ। ਪਾਰਕ ਵਿਚ ਸੈਰ ਕਰਨ ਆਏ ਇਕ ਵਿਅਕਤੀ ਨੇ ਉਸ ਨੂੰ ਦੇਖਿਆ ਅਤੇ ਉਸ ਦੇ ਪ੍ਰਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿਤੀ। ਪ੍ਰਵਾਰਕ ਮੈਂਬਰ ਉਸ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਇਹ ਵੀ ਪੜ੍ਹੋ: ਸ਼ੱਕੀ ਹਾਲਤ ’ਚ ਔਰਤ ਦੀ ਮੌਤ: ਸਥਾਨਕ ਲੋਕਾਂ ਦਾ ਦਾਅਵਾ, ‘ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਮੌਤ’
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਆਪਸੀ ਦੁਸ਼ਮਣੀ ਦਾ ਹੈ। ਹਰ ਰੋਜ਼ ਕੁਝ ਨੌਜਵਾਨ ਮ੍ਰਿਤਕ ਦੇ ਘਰ ਨੇੜੇ ਪਾਰਕ ਵਿਚ ਆ ਕੇ ਬੈਠ ਕੇ ਗਾਲੀ-ਗਲੋਚ ਕਰਦੇ ਸਨ, ਜਿਸ ਦਾ ਸੌਰਭ ਵਲੋਂ ਵਿਰੋਧ ਕੀਤਾ ਜਾਂਦਾ ਸੀ। ਮ੍ਰਿਤਕ ਦੀ ਇਨ੍ਹਾਂ ਨੌਜਵਾਨਾਂ ਨਾਲ ਬਹਿਸ ਅਤੇ ਹੱਥੋਪਾਈ ਵੀ ਹੋਈ ਸੀ ਪਰ ਉਸ ਸਮੇਂ ਮਾਮਲਾ ਸ਼ਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ: ਸਿੰਗਾਪੁਰ ਵਿਚ ਕੰਧ ਡਿੱਗਣ ਨਾਲ ਭਾਰਤੀ ਨੌਜਵਾਨ ਦੀ ਮੌਤ
ਦਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਦੀ ਸੌਰਭ ਨਾਲ ਦੁਸ਼ਮਣੀ ਸ਼ੁਰੂ ਹੋ ਗਈ ਸੀ। ਉਸ ਨੇ ਸੌਰਭ ਤੋਂ ਬਦਲਾ ਲੈਣ ਦਾ ਫ਼ੈਸਲਾ ਕੀਤਾ। ਸਾਜ਼ਿਸ਼ ਤਹਿਤ ਉਕਤ ਨੌਜਵਾਨ ਪਾਰਕ 'ਚ ਆਏ ਅਤੇ ਸੌਰਭ ਨੂੰ ਕਿਸੇ ਗੱਲ ਦੇ ਬਹਾਨੇ ਪਾਰਕ 'ਚ ਬੁਲਾ ਲਿਆ। ਸੌਰਭ ਦੇ ਆਉਂਦੇ ਹੀ ਨੌਜਵਾਨਾਂ ਨੇ ਉਸ ਨਾਲ ਲੜਾਈ ਸ਼ੁਰੂ ਕਰ ਦਿਤੀ ਅਤੇ ਫਿਰ ਚਾਕੂਆਂ ਨਾਲ ਉਸ 'ਤੇ ਹਮਲਾ ਕਰ ਦਿਤਾ।
ਇਹ ਵੀ ਪੜ੍ਹੋ: ਟਮਾਟਰ ਦੇ ਜੂਸ ਨਾਲ ਘੱਟ ਹੁੰਦੈ ਕੈਲੇਸਟਰੋਲ ਦਾ ਵਧਿਆ ਪੱਧਰ
ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀਆਂ ਵਿਚ ਹੜਕੰਪ ਮੱਚ ਗਿਆ। ਚੰਡੀਗੜ੍ਹ ਪੁਲਿਸ ਦੀ ਐਸਐਸਪੀ ਕੰਵਰਦੀਪ ਕੌਰ ਅਤੇ ਐਸਪੀ ਸਿਟੀ ਅਤੇ ਅਪਰੇਸ਼ਨ ਮ੍ਰਿਦੁਲ ਨੇ ਘਟਨਾ ਦੀ ਜਾਣਕਾਰੀ ਲਈ ਤੇ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਬਾਅਦ ਮੌਲੀ ਜਾਗਰਣ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।