ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛਣ ਵਾਲੀ ਮੁਸਲਿਮ ਅਮਰੀਕੀ ਪੱਤਰਕਾਰ ਦੀ ਸੋਸ਼ਲ ਮੀਡੀਆ ’ਤੇ ਭਰਵੀਂ ਨਿੰਦਾ
Published : Jun 24, 2023, 9:47 pm IST
Updated : Jun 24, 2023, 9:47 pm IST
SHARE ARTICLE
 The Muslim American journalist who asked Prime Minister Modi a question was condemned on social media
The Muslim American journalist who asked Prime Minister Modi a question was condemned on social media

ਭਾਰਤੀ ਜਨਤਾ ਪਾਰਟੀ ਦੇ ਸੂਚਨਾ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਸਿੱਦਕੀ ਦੇ ਸਵਾਲ ਨੂੰ ‘ਉਕਸਾਵਾ’ ਦਸਿਆ।

ਨਵੀਂ ਦਿੱਲੀ: ਅਮਰੀਕੀ ਅਖ਼ਬਾਰ ‘ਦ ਵਾਲ ਸਟ੍ਰੀਟ ਜਰਨਲ’ ਦੀ ਵਾਇਸ ਹਾਊਸ ਪੱਤਰਕਾਰ ਸਬਰੀਨਾ ਸਿੱਦੀਕੀ ਨੂੰ ਭਾਰਤ ’ਚ ਮੁਸਲਮਾਨਾਂ ਨਾਲ ਕੀਤੇ ਜਾ ਰਹੇ ਕਥਿਤ ਵਿਤਕਰੇ ਬਾਰੇ ਇਕ ਸਵਾਲ ਪੁੱਛਣ ’ਤੇ ਸੋਸ਼ਲ ਮੀਡੀਆ ’ਤੇ ਭਰਵੀਂ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਵਿਰੁਧ ਕੀਤੀਆਂ ਜਾ ਰਹੀਆਂ ਟਿਪਣੀਆਂ ਤੋਂ ਤੰਗ ਆ ਕੇ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਟੀਮ ਦੀ ਵਰਦੀ ਵਾਲੀਆਂ ਅਪਣੀਆਂ ਤਸਵੀਰਾਂ ਪਾ ਕੇ ਦੇਸ਼ ਲਈ ਅਪਣੇ ਪਿਆਰ ਦਾ ਪ੍ਰਦਰਸ਼ਨ ਕਰਨਾ ਪਿਆ।

ਭਾਰਤੀ ਜਨਤਾ ਪਾਰਟੀ ਦੇ ਸੂਚਨਾ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਸਿੱਦਕੀ ਦੇ ਸਵਾਲ ਨੂੰ ‘ਉਕਸਾਵਾ’ ਦਸਿਆ। ਉਨ੍ਹਾਂ ਕਿਹਾ ਕਿ ਸਵਾਲ ਦਾ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵਲੋਂ ਦਿਤਾ ਗਿਆ ਜਵਾਬ ‘ਟੂਲਕਿੱਟ ਗੈਂਗ’ ’ਤੇ ਵਾਰ ਹੈ। ‘ਟੂਲਕਿੱਟ’ ਅਜਿਹੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਸ਼ਬਦ ਹੈ ਜੋ ਕਿ ਆਪਸੀ ਤਾਲਮੇਲ ਨਾਲ ਪ੍ਰਦਰਸ਼ਨ ਕਰਦੇ ਹਨ।

 ਭਾਰਤੀ ਜਨਤਾ ਪਾਰਟੀ ਹਮਾਇਤੀ ਅਤੇ ਹਿੰਦੂ-ਹਿਤੈਸ਼ੀ ਟਵੀਟ ਕਰਨ ਵਾਲੇ ਅਕਾਊਂਟਸ ’ਚ ਸਿੱਦਕੀ ’ਤੇ ਪਾਕਿਸਤਾਨ ਦੀ ਸ਼ਹਿ ’ਤੇ ਕੰਮ ਕਰਨ ਦਾ ਦੋਸ਼ ਲਾਇਆ ਗਿਆ। ਉਨ੍ਹਾਂ ਨੇ ਸਿੱਦਗੀ ਵਲੋਂ ਇਕ ਅੱਠ ਸਾਲ ਪੁਰਾਣੀ ਪੋਸਟ ਵੀ ਕੱਢ ਲਈ ਜਿਸ ’ਚ ਉਹ ਪਾਕਿਸਤਾਨੀ ਝੰਡੇ ’ਚ ਪਾਕਿਸਤਾਨ ਲਈ ਦੁਆਵਾਂ ਕਰਦੀ ਦਿਸ ਰਹੀ ਹੈ। ਭਾਜਪਾ ਹਿਤੈਸ਼ੀ ਇਕ ਵੈੱਬਸਾਈਟ ’ਤੇ ਸਿੱਦਕੀ ਨੂੰ ‘ਪਾਕਿਸਤਾਨੀ ਮਾਪਿਆਂ ਦੀ ਧੀ’ ਦਸਿਆ ਗਿਆ ਹੈ।

 ਇਨ੍ਹਾਂ ਹਮਲਿਆਂ ਤੋਂ ਬਾਅਦ ਸਿੱਦਕੀ ਨੂੰ ਅਪਣੀ ਉਸ ਤਸਵੀਰ ਨੂੰ ਪੋਸਟ ਕਰਨ ਲਈ ਮਜਬੂਰ ਹੋਣਾ ਪਿਆ ਜਿਸ ’ਚ ਉਹ ਅਪਣੇ ਪਿਤਾ ਨਾਲ ਇਕ ਕ੍ਰਿਕਟ ਮੈਚ ਵੇਖ ਰਹੀ ਹੈ ਅਤੇ ਭਾਰਤੀ ਟੀਮ ਦੀ ਜਿੱਤ ਲਈ ਦੁਆ ਕਰ ਰਹੀ ਹੈ।

 ਅਮਰੀਕਾ ਦੀ ਸਰਕਾਰੀ ਯਾਤਰਾ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਦਕੀ ਵਲੋਂ ਕੀਤਾ ਸਵਾਲ ਕਿਸੇ ਵੀ ਪੱਤਰਕਾਰ ਵਲੋਂ 9 ਸਾਲਾਂ ’ਚ ਕੀਤਾ ਪਹਿਲਾ ਸਵਾਲ ਸੀ। ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਗਦਾ ਰਹਿੰਦਾ ਹੈ ਕਿ ਉਨ੍ਹਾਂ ਨੇ ਪਿਛਲੇ 9 ਸਾਲਾਂ ’ਚ ਕਦੇ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ। ਇਹੀ ਨਹੀਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਵੀ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਸੀ।

 ਸਿੱਦਕੀ ਨੇ ਪੁਛਿਆ ਸੀ ਕਿ ਕਈ ਮਨੁੱਖੀ ਅਧਿਕਾਰ ਗਰੁੱਪਾਂ ਨੇ ਮੋਦੀ ਸਰਕਾਰ ’ਤੇ ਭਾਰਤ ਅੰਦਰ ਧਾਰਮਕ ਘੱਟ ਗਿਣਤੀਆਂ ਵਿਰੁਧ ਵਿਤਕਰੇਬਾਜ਼ੀ ਵਰਤਣ ਅਤੇ ਆਪਣੇ ਆਲੋਚਕਾਂ ਨੂੰ ਖ਼ਾਮੋਸ਼ ਕਰਨ ਦੀਆਂ ਕਾਰਵਾਈਆਂ ਕਰਨ ਦਾ ਦੋਸ਼ ਲਾਇਆ ਹੈ, ਅਤੇ ਇਸ ਬਾਰੇ ਭਾਰਤ ਸਰਕਾਰ ਕੀ ਕਾਰਵਾਈ ਕਰ ਰਹੀ ਹੈ।

 ਜਵਾਬ ’ਚ ਮੋਦੀ ਜੀ ਨੇ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਇਹੀ ਕਹਿਾ ਸੀ ਕਿ ਭਾਰਤੀ ਲੋਕਤੰਤਰ ਦੀਆਂ ਧਰਮਨਿਰਪੱਖ ਜੜ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀ, ‘‘ਵਿਤਕਰੇ ਲਈ ਕੋਈ ਥਾਂ ਨਹੀਂ ਹੈ। ਅਤੇ ਜਦੋਂ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ, ਜੇਕਰ ਕੋਈ ਮਨੁੱਖੀ ਕਦਰਾਂ-ਕੀਮਤਾਂ ਨਹੀਂ ਹਨ ਅਤੇ ਕੋਈ ਮਨੁੱਖਤਾ ਨਹੀਂ ਹੈ ਤਾਂ ਕੋਈ ਲੋਕਤੰਤਰ ਨਹੀਂ ਹੈ।’’ 

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement