Kuwait News: ਅਸੁਰੱਖਿਅਤ ਇਮਾਰਤਾਂ ਖਾਲੀ ਕਰਵਾਉਣ ਦੇ ਆਦੇਸ਼!, ਹਜ਼ਾਰਾਂ ਭਾਰਤੀ ਬੇਘਰ 
Published : Jun 24, 2024, 1:11 pm IST
Updated : Jun 24, 2024, 1:12 pm IST
SHARE ARTICLE
File Photo
File Photo

ਪੰਜਾਬ ਤੇ ਹਰਿਆਣਾ ਤੋਂ ਲਗਭਗ 50,000 ਤੋਂ ਵੱਧ ਕਾਮੇ ਮੰਗਾਫ ਇਲਾਕੇ ਵਿਚ ਰਹਿ ਰਹੇ ਹਨ।

Kuwait News: ਚੰਡੀਗੜ੍ਹ - ਕੁਵੈਤ ਵਿਚ ਖੰਡਰ ਬਣੀਆਂ ਤੇ ਪਰਵਾਸੀਆਂ ਨਾਲ ਭਰੀਆਂ ਇਮਾਰਤਾਂ ਨੂੰ ਖ਼ਾਲੀ ਕਰਵਾਉਣ ਲਈ ਚਲਾਈ ਮੁਹਿੰਮ ਕਾਰਨ ਪੱਛਮੀ ਏਸ਼ਿਆਈ ਦੇਸ਼ ਵਿਚ ਹਜ਼ਾਰਾਂ ਭਾਰਤੀ ਕਾਮੇ ਬੇਘਰ ਹੋ ਗਏ ਹਨ। ਇਹ ਕਾਰਵਾਈ 12 ਜੂਨ ਨੂੰ ਮੰਗਾਫ਼ ਇਮਾਰਤ ਵਿਚ ਅੱਗ ਲੱਗਣ ਦੀ ਘਟਨਾ ਮਗਰੋਂ ਕੀਤੀ ਗਈ ਹੈ ਜਿਸ ਵਿਚ 49 ਭਾਰਤੀ ਮਜ਼ਦੂਰਾਂ ਦੀ ਮੌਤ ਹੋਈ ਸੀ।  

ਖ਼ਬਰ ਸਾਹਮਣੇ ਆਈ ਹੈ ਕਿ ਕੁਵੈਤ ਅਧਿਕਾਰੀ ਹੁਣ ਸਾਰੀਆਂ ਅਸੁਰੱਖਿਅਤ ਇਮਾਰਤਾਂ ਨੂੰ ਖ਼ਾਲੀ ਕਰਵਾ ਰਹੇ ਹਨ ਅਤੇ ਜ਼ਿਆਦਾ ਲੋਕਾਂ ਨੂੰ ਰੱਖਣ ਵਾਲੇ ਮਾਲਕਾਂ ਨੂੰ ਜੁਰਮਾਨੇ ਲਗਾ ਰਹੇ ਹਨ। ਇਨ੍ਹਾਂ ਅਸੁਰੱਖਿਅਤ ਇਮਾਰਤਾਂ ਵਿਚ ਹਜ਼ਾਰਾਂ ਭਾਰਤੀ ਰਹਿ ਰਹੇ ਹਨ। ਕੁਵੈਤ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਇਨ੍ਹਾਂ ਮਜ਼ਦੂਰਾਂ ਲਈ ਆਰਜ਼ੀ ਕੈਂਪ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਵਿਚੋਂ ਕਈਆਂ ਨੇ ਮਦਦ ਲਈ ਭਾਰਤ ਵਿਚ ਆਪੋ-ਆਪਣੀਆਂ ਸੂਬਾਈ ਸਰਕਾਰਾਂ ਤੱਕ ਵੀ ਰਾਬਤਾ ਬਣਾਇਆ ਹੈ। 

ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ‘‘ਕੁਵੈਤੀ ਅਧਿਕਾਰੀ ਰਿਹਾਇਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਕਾਨੂੰਨੀ ਕਾਰਵਾਈ ਕਰ ਰਹੇ ਹਨ। ਅਸੀਂ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਪ੍ਰਭਾਵਿਤ ਭਾਰਤੀਆਂ ਲਈ ਸ਼ੈਲਟਰ ਬਣਾ ਰਹੇ ਹਾਂ। ਇਸ ਦੌਰਾਨ, ਸਾਨੂੰ ਅਜਿਹੇ ਕਈ ਮਾਮਲੇ ਮਿਲੇ ਹਨ, ਜਿਨ੍ਹਾਂ ਵਿਚ ਮਜ਼ਦੂਰਾਂ ਕੋਲ ਦੇਸ਼ ਵਿਚ ਰਹਿਣ ਲਈ ਲੋੜੀਂਦੇ ਦਸਤਾਵੇਜ਼ ਨਹੀਂ ਹਨ। ਜਿੱਥੇ ਵੀ ਸੰਭਵ ਹੋਵੇ ਅਸੀਂ ਉਨ੍ਹਾਂ ਦੇ ਮੁੜ-ਵਸੇਬੇ ’ਤੇ ਕੰਮ ਕਰ ਰਹੇ ਹਾਂ, ਪਰ ਜਿਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹੋਣਗੇ, ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇਗਾ।’’ 

ਪੰਜਾਬ ਤੇ ਹਰਿਆਣਾ ਤੋਂ ਲਗਭਗ 50,000 ਤੋਂ ਵੱਧ ਕਾਮੇ ਮੰਗਾਫ ਇਲਾਕੇ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਮਦਦ ਲਈ ਅਧਿਕਾਰੀਆਂ ਤੱਕ ਪਹੁੰਚ ਨਹੀਂ ਕੀਤੀ। ਕੁਵੈਤ ਰਹਿ ਰਹੇ ਬਠਿੰਡਾ ਦੇ ਇੱਕ ਵਸਨੀਕ ਨੇ ਕਿਹਾ ਕਿ ‘‘ਉਹ ਅਤੇ ਪੰਜਾਬ ਤੋਂ ਲਗਭਗ 100 ਲੋਕ ਬੜੀ ਮੁਸ਼ਕਲ ਨਾਲ ਇੱਥੇ ਆਏ ਹਾਂ ਅਤੇ ਫੜੇ ਜਾਣ ਤੇ ਡਿਪੋਰਟ ਕੀਤੇ ਜਾਣ ਦਾ ਜੋਖਮ ਨਹੀਂ ਲੈ ਸਕਦੇ। ਭਾਰਤੀ ਏਜੰਟਾਂ ਨੇ ਸਾਨੂੰ ਕੋਈ ਵੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਜਾਂ ਕਿਸੇ ਨਾਲ ਗੱਲ ਕਰਨ ਤੋਂ ਮਨ੍ਹਾਂ ਕੀਤਾ ਹੈ। ਅਸੀਂ ਘਰ ਪੈਸੇ ਭੇਜਦੇ ਹਾਂ, ਪਰ ਹੁਣ ਸਾਨੂੰ ਸਾਡੀ ‘ਅਸੁਰੱਖਿਅਤ’ ਇਮਾਰਤ ’ਚੋਂ ਕੱਢ ਦਿੱਤਾ ਗਿਆ ਹੈ। ਅਸੀਂ ਇੱਕ ਸਟੋਰ ਮਾਲਕ ਦੇ ਵਰਾਂਡੇ ਵਿੱਚ ਰਾਤ ਨੂੰ ਸੌਣ ਲਈ ਉਸ ਨੂੰ ਪੈਸੇ ਦੇ ਰਹੇ ਹਾਂ।’’ 

ਇਸ ਦੇ ਨਾਲ ਹੀ ਇਕ ਹੋਰ ਹਰਿਆਣਾ ਦੇ ਫਤਿਹਾਬਾਦ ਦੇ ਸੁਰਜੀਤ ਨੇ ਕਿਹਾ ਕਿ ‘‘ਇਹ ਭਾਰਤ ਵਿਚ ਝੁੱਗੀਆਂ-ਝੌਂਪੜੀਆਂ ਵਿਚ ਰਹਿਣ ਵਾਂਗ ਹੈ। ਅਸੀਂ ਅੱਠ ਜਣੇ ਖਰਚ ਘੱਟ ਕਰਨ ਅਤੇ ਘਰ ਪੈਸੇ ਭੇਜਣ ਲਈ ਇੱਕ ਕਮਰੇ ਵਿੱਚ ਰਹਿੰਦੇ ਸੀ। ਅਸੀਂ ਪੜ੍ਹੇ-ਲਿਖੇ ਨਹੀਂ ਹਾਂ, ਪਰ ਕਿਸੇ ਤਰ੍ਹਾਂ ਏਜੰਟਾਂ ਰਾਹੀਂ ਇੱਥੇ ਪਹੁੰਚੇ ਹਾਂ। ਮੇਰੇ ਘਰ ਦੇ ਮਾਲਕ ’ਤੇ ਹੱਦੋਂ ਵੱਧ ਲੋਕ ਰੱਖਣ ਕਾਰਨ ਜੁਰਮਾਨਾ ਲਾਇਆ ਗਿਆ ਹੈ। ਹੁਣ ਅਸੀਂ ਸੜਕਾਂ ’ਤੇ ਹਾਂ ਅਤੇ ਰਹਿਣ ਲਈ ਥਾਂ ਦੀ ਭਾਲ ਕਰ ਰਹੇ ਹਾਂ।’’ 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement