Stock Holding Limit: ਸਰਕਾਰ ਨੇ ਜਮ੍ਹਾਂਖੋਰੀ ਨੂੰ ਰੋਕਣ ਅਤੇ ਕੀਮਤਾਂ ਸਥਿਰ ਕਰਨ ਲਈ ਕਣਕ 'ਤੇ ਸਟਾਕ ਸੀਮਾ ਲਗਾਈ
Published : Jun 24, 2024, 4:28 pm IST
Updated : Jun 24, 2024, 4:28 pm IST
SHARE ARTICLE
File Photo
File Photo

ਥੋਕ ਵਿਕਰੇਤਾਵਾਂ ਲਈ ਸਟਾਕ ਸੀਮਾ 3,000 ਟਨ ਹੋਵੇਗੀ ਜਦਕਿ ਪ੍ਰੋਸੈਸਰਾਂ ਲਈ ਇਹ ਪ੍ਰੋਸੈਸਿੰਗ ਸਮਰੱਥਾ ਦਾ 70 ਪ੍ਰਤੀਸ਼ਤ ਹੋਵੇਗੀ। 

Stock Holding Limit: ਨਵੀਂ ਦਿੱਲੀ - ਸਰਕਾਰ ਨੇ ਪ੍ਰਚੂਨ ਵਿਕਰੇਤਾਵਾਂ, ਥੋਕ ਵਿਕਰੇਤਾਵਾਂ, ਪ੍ਰੋਸੈਸਰਾਂ ਅਤੇ ਲਾਰਜ ਚੇਨ ਪ੍ਰਚੂਨ ਵਿਕਰੇਤਾਵਾਂ ਲਈ ਕਣਕ ਦੇ ਸਟਾਕ ਦੀ ਸੀਮਾ ਲਾਗੂ ਕਰ ਦਿੱਤੀ ਹੈ। ਇਹ ਕਦਮ ਕੀਮਤਾਂ ਨੂੰ ਸਥਿਰ ਕਰਨ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਸੋਮਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੰਗਲ ਰਿਟੇਲਰ, ਲਾਰਜ ਚੇਨ ਰਿਟੇਲਰ, ਪ੍ਰੋਸੈਸਰ ਅਤੇ ਥੋਕ ਵਿਕਰੇਤਾ ਹਰ ਸ਼ੁੱਕਰਵਾਰ ਨੂੰ ਆਪਣੇ ਕੋਲ ਕਣਕ ਦੇ ਸਟਾਕ ਦਾ ਖੁਲਾਸਾ ਕਰਨਗੇ।

ਉਨ੍ਹਾਂ ਕਿਹਾ ਕਿ ਮੈਂ ਦੇਸ਼ 'ਚ ਕਣਕ ਦੀ ਕਮੀ ਨੂੰ ਖਤਮ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਸਮੇਂ ਕਣਕ ਦੀ ਬਰਾਮਦ 'ਤੇ ਪਾਬੰਦੀ ਹੈ ਅਤੇ ਖੰਡ ਦੇ ਨਿਰਯਾਤ 'ਤੇ ਪਾਬੰਦੀ ਦੀ ਸਮੀਖਿਆ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਕਣਕ ਦੀਆਂ ਕੀਮਤਾਂ ਸਥਿਰ ਰਹਿਣ। ’’ ਚੋਪੜਾ ਨੇ ਅੱਗੇ ਦੱਸਿਆ ਕਿ ਥੋਕ ਵਿਕਰੇਤਾਵਾਂ ਲਈ ਸਟਾਕ ਸੀਮਾ 3,000 ਟਨ ਹੋਵੇਗੀ ਜਦਕਿ ਪ੍ਰੋਸੈਸਰਾਂ ਲਈ ਇਹ ਪ੍ਰੋਸੈਸਿੰਗ ਸਮਰੱਥਾ ਦਾ 70 ਪ੍ਰਤੀਸ਼ਤ ਹੋਵੇਗੀ। 

ਵੱਡੇ ਚੇਨ ਪ੍ਰਚੂਨ ਵਿਕਰੇਤਾਵਾਂ ਲਈ ਇਹ ਸੀਮਾ 10 ਟਨ ਪ੍ਰਤੀ ਆਊਟਲੈਟ ਹੋਵੇਗੀ ਜਿਸ ਦੀ ਕੁੱਲ ਸੀਮਾ 3,000 ਟਨ ਹੋਵੇਗੀ ਅਤੇ ਸਿੰਗਲ ਰਿਟੇਲਰਾਂ ਲਈ ਇਹ 10 ਟਨ ਹੋਵੇਗੀ। ਚੋਪੜਾ ਨੇ ਕਿਹਾ ਕਿ ਸਟਾਕ ਸੀਮਾ ਹਾਲ ਹੀ ਦੀਆਂ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਲਗਾਈ ਗਈ ਹੈ ਕਿ ਕਣਕ ਸਮੇਤ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜਮ੍ਹਾਂਖੋਰੀ ਨੂੰ ਘਟਾਉਣ ਲਈ ਸਟਾਕ ਸੀਮਾਵਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 1 ਅਪ੍ਰੈਲ, 2023 ਨੂੰ ਕਣਕ ਦਾ ਸ਼ੁਰੂਆਤੀ ਸਟਾਕ 82 ਲੱਖ ਟਨ ਸੀ, ਜਦੋਂ ਕਿ 1 ਅਪ੍ਰੈਲ, 2024 ਨੂੰ ਇਹ 75 ਲੱਖ ਟਨ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 266 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਸੀ, ਜਦੋਂ ਕਿ ਇਸ ਸਾਲ ਸਰਕਾਰ ਨੇ 262 ਲੱਖ ਟਨ ਦੀ ਖਰੀਦ ਕੀਤੀ ਹੈ ਅਤੇ ਖਰੀਦ ਅਜੇ ਵੀ ਜਾਰੀ ਹੈ। ਇਸ ਲਈ ਸ਼ੁਰੂਆਤੀ ਸਟਾਕ 'ਚ ਸਿਰਫ਼ ਤਿੰਨ ਲੱਖ ਟਨ ਦੀ ਕਮੀ ਹੈ। 


 
 

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement