Supreme Court: ਸੋਸ਼ਲ ਮੀਡੀਆ ਦੀਆਂ ਪੋਸਟਾਂ ਕਾਰਨ ਗੈਂਗਸਟਰ ਐਕਟ ਲਾਗੂ ਕਰਨਾ ਕਾਨੂੰਨ ਦੀ ਦੁਰਵਰਤੋਂ : ਸੁਪਰੀਮ ਕੋਰਟ 
Published : Jun 24, 2025, 6:37 am IST
Updated : Jun 24, 2025, 6:37 am IST
SHARE ARTICLE
Supreme Court
Supreme Court

ਅਦਾਲਤ ਨੇ ਕਿਹਾ ਕਿ ਰਾਜ ਨੂੰ ਦਿਤੀ  ਗਈ ਸ਼ਕਤੀ ਦੀ ਵਰਤੋਂ ਲੋਕਾਂ ਨੂੰ ਪਰੇਸ਼ਾਨ ਕਰਨ ਜਾਂ ਡਰਾਉਣ ਲਈ ਨਹੀਂ ਕੀਤੀ ਜਾ ਸਕਦੀ। 

Supreme Court:  ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਪੋਸਟਾਂ ਨਾਲ ਪੈਦਾ ਹੋਈ ਫਿਰਕੂ ਘਟਨਾ ਦੇ ਮਾਮਲੇ ’ਚ ਸੰਗਠਤ  ਅਪਰਾਧ ਨਾਲ ਨਜਿੱਠਣ ਲਈ ਸਖਤ ਕਾਨੂੰਨ ਦੀ ਵਰਤੋਂ ਕਰਨਾ ਦੁਰਵਰਤੋਂ ਹੈ। ਅਦਾਲਤ ਨੇ ਕਿਹਾ ਕਿ ਰਾਜ ਨੂੰ ਦਿਤੀ  ਗਈ ਸ਼ਕਤੀ ਦੀ ਵਰਤੋਂ ਲੋਕਾਂ ਨੂੰ ਪਰੇਸ਼ਾਨ ਕਰਨ ਜਾਂ ਡਰਾਉਣ ਲਈ ਨਹੀਂ ਕੀਤੀ ਜਾ ਸਕਦੀ। 

ਜਸਟਿਸ ਸੰਦੀਪ ਮਹਿਤਾ ਵਲੋਂ  ਲਿਖਿਆ ਤਾਜ਼ਾ ਫੈਸਲਾ ਉਨ੍ਹਾਂ ਲੋਕਾਂ ਵਲੋਂ  ਦਾਇਰ ਅਪੀਲ ਉਤੇ  ਆਇਆ ਹੈ, ਜਿਨ੍ਹਾਂ ਉਤੇ  ਸੂਬਾ ਸਰਕਾਰ ਨੇ ਗੈਂਗਸਟਰ ਐਕਟ ਤਹਿਤ ਸੋਸ਼ਲ ਮੀਡੀਆ ਉਤੇ  ਇਕ ਵਿਸ਼ੇਸ਼ ਧਰਮ ਵਿਰੁਧ  ਇਤਰਾਜ਼ਯੋਗ ਸਮੱਗਰੀ ਪੋਸਟ ਕਰਨ ਵਾਲੇ ਇਕ ਵਿਅਕਤੀ ਦੀ ਮਲਕੀਅਤ ਵਾਲੇ ਕਾਰੋਬਾਰੀ ਅਦਾਰਿਆਂ ’ਚ ਭੀੜ ਵਲੋਂ  ਹੱਤਿਆ ਅਤੇ ਭੰਨਤੋੜ ਕਰਨ ਦਾ ਦੋਸ਼ ਲਾਇਆ ਸੀ। 

ਜਸਟਿਸ ਮਹਿਤਾ ਨੇ ਲਿਖਿਆ, ‘‘ਜਦੋਂ ਇਸ ਮਾਮਲੇ ਦੀ ਤੁਲਨਾ ਉੱਤਰ ਪ੍ਰਦੇਸ਼ ਗੈਂਗਸਟਰ ਐਕਟ ਦੇ ਉਦੇਸ਼ਾਂ ਅਤੇ ਇਰਾਦੇ ਨਾਲ ਕੀਤੀ ਜਾਂਦੀ ਹੈ, ਜੋ ਸੰਗਠਤ  ਗੈਂਗ ਅਧਾਰਤ ਅਪਰਾਧਾਂ ਨਾਲ ਨਜਿੱਠਣ ਅਤੇ ਅਪਰਾਧਕ  ਗਿਰੋਹਾਂ ਨੂੰ ਖਤਮ ਕਰਨ ਲਈ ਬਣਾਇਆ ਗਿਆ ਸੀ ਜੋ ਜਨਤਕ ਵਿਵਸਥਾ ਲਈ ਲਗਾਤਾਰ ਖਤਰਾ ਪੈਦਾ ਕਰਦੇ ਹਨ, ਤਾਂ ਇਹ ਮਾਮਲਾ ਕਿਸੇ ਵਿਸ਼ੇਸ਼ ਧਰਮ ਵਿਰੁਧ  ਭੜਕਾਊ ਸੋਸ਼ਲ ਮੀਡੀਆ ਪੋਸਟ ਤੋਂ ਪੈਦਾ ਹੋਏ ਫਿਰਕੂ ਤਣਾਅ ਦੀ ਇਕਲੌਤੀ ਘਟਨਾ ਉਤੇ  ਅਧਾਰਤ ਹੈ। ਕਾਨੂੰਨ ਨੂੰ ਲਾਗੂ ਕਰਨਾ ਉਸ ਕਾਨੂੰਨ ਦੇ ਉਦੇਸ਼ ਨਾਲ ਮੇਲ ਨਹੀਂ ਖਾਂਦਾ।’’     

 

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement