Delhi fire: ਡੀਐਲਐਫ਼ ਮੋਤੀ ਨਗਰ ਨੇੜੇ ਬੈਂਕੁਇਟ ਹਾਲ ’ਚ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਦੀ ਮੌਤ

By : PARKASH

Published : Jun 24, 2025, 11:32 am IST
Updated : Jun 24, 2025, 11:32 am IST
SHARE ARTICLE
Delhi fire: Massive fire breaks out in banquet hall near DLF Moti Nagar, one person dies
Delhi fire: Massive fire breaks out in banquet hall near DLF Moti Nagar, one person dies

Delhi fire: 24 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ

 

Massive fire breaks out in banquet hall near DLF Moti Nagar : ਪੱਛਮੀ ਦਿੱਲੀ ਦੇ ਡੀਐਲਐਫ਼ ਮੋਤੀ ਨਗਰ ਇਲਾਕੇ ਦੇ ਨੇੜੇ ਇੱਕ ਬੈਂਕੁਇਟ ਹਾਲ ਵਿੱਚ ਲੱਗੀ ਭਿਆਨਕ ਅੱਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜੇਸ਼ ਵਜੋਂ ਹੋਈ ਹੈ ਅਤੇ ਉਹ ਪੇਸ਼ੇ ਤੋਂ ਤਰਖਾਣ ਸੀ। ਅੱਗ ਸੋਮਵਾਰ ਰਾਤ 8.47 ਵਜੇ ਲੱਗੀ ਅਤੇ ਸ਼ੁਰੂ ਵਿੱਚ ਦੋ ਲੋਕ ਅੱਗ ਦੀਆਂ ਲਪਟਾਂ ਵਿੱਚ ਫਸ ਗਏ। ਇੱਕ ਵਿਅਕਤੀ ਕਿਸੇ ਤਰ੍ਹਾਂ ਬਾਹਰ ਆ ਗਿਆ ਜਦੋਂ ਕਿ ਰਾਜੇਸ਼ ਫਸ ਗਿਆ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘‘ਪਹਿਲੀ ਨਜ਼ਰੇ ਰਾਜੇਸ਼ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ।’’ ਹਾਲਾਂਕਿ, ਮੌਤ ਦਾ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਸ਼ੁਰੂ ਵਿੱਚ, 18 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ ਸਨ ਅਤੇ ਬਾਅਦ ਵਿੱਚ ਛੇ ਹੋਰ ਭੇਜੇ ਗਏ।

ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਕਿਹਾ, ‘‘ਸਾਨੂੰ ਰਾਤ 8.47 ਵਜੇ ਡੀਐਲਐਫ ਮੋਤੀ ਨਗਰ ਦੇ ਸਾਹਮਣੇ ਗੋਲਡਨ ਬੈਂਕੁਏਟ ਹਾਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਕੁੱਲ 24 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ।’’ ਘਟਨਾ ਸਥਾਨ ਤੋਂ ਪ੍ਰਾਪਤ ਦ੍ਰਿਸ਼ਾਂ ਵਿੱਚ ਰਾਤ ਦੇ ਅਸਮਾਨ ਵਿੱਚ ਕਾਲੇ ਧੂੰਏਂ ਦੇ ਸੰਘਣੇ ਗੁਬਾਰ ਉੱਠਦੇ ਦਿਖਾਈ ਦਿੱਤੇ ਅਤੇ ਗੋਲਡਨ ਬੈਂਕੁਇਟ ਹਾਲ ਦੇ ਵੱਡੇ ਹਿੱਸੇ ਅੱਗ ਦੀਆਂ ਲਪਟਾਂ ਵਿੱਚ ਘਿਰੇ ਹੋਏ ਦਿਖਾਈ ਦਿੱਤੇ।

(For more news apart from Delhi Latest News, stay tuned to Rozana Spokesman)

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement