Uttarakhand News: ਯਮੁਨੋਤਰੀ ਪੈਦਲ ਰਸਤੇ 'ਤੇ ਜ਼ਮੀਨ ਖਿਸਕਣ ਨਾਲ ਪਿਓ-ਧੀ ਦੀ ਮੌਤ
Published : Jun 24, 2025, 12:04 pm IST
Updated : Jun 24, 2025, 12:16 pm IST
SHARE ARTICLE
Father-daughter dies in landslide Uttarakhand News
Father-daughter dies in landslide Uttarakhand News

Uttarakhand News: ਦੋ ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ, SDRF ਜਵਾਨ ਰੱਸੀ ਦੀ ਮਦਦ ਨਾਲ ਖੱਡ ਵਿੱਚ ਉਤਰ ਕੇ ਚਲਾ ਰਹੇ ਬਚਾਅ ਕਾਰਜ

Father-daughter dies in landslide Uttarakhand News : ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ  ਯਮੁਨੋਤਰੀ ਧਾਮ ਪੈਦਲ ਰਸਤੇ 'ਤੇ ਜਾਨਕੀ ਚੱਟੀ ਨੇੜੇ ਜ਼ਮੀਨ ਖਿਸਕਣ ਕਾਰਨ ਇੱਕ ਪਿਤਾ ਅਤੇ ਧੀ ਦੀ ਮੌਤ ਹੋ ਗਈ। ਦੋਵੇਂ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਰਹਿਣ ਵਾਲੇ ਸਨ। ਦੇਰ ਰਾਤ ਪੁਲਿਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।

ਜਦੋਂ ਕਿ ਐਸਡੀਆਰਐਫ਼ ਅਤੇ ਐਨਡੀਆਰਐਫ਼, ਜੰਗਲਾਤ ਵਿਭਾਗ ਦੀ ਟੀਮ ਨੇ ਅੱਜ ਸਵੇਰੇ ਦੋ ਹੋਰ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਟੀਮ ਰੱਸੀ ਦੀ ਮਦਦ ਨਾਲ ਖੱਡ ਵਿੱਚ ਉਤਰ ਕੇ ਲੋਕਾਂ ਦੀ ਭਾਲ ਕਰ ਰਹੀ ਹੈ। ਭਾਰੀ ਮੀਂਹ ਅਤੇ ਗੜੇਮਾਰੀ ਕਾਰਨ, ਬਚਾਅ ਕਾਰਜਾਂ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰਕਾਸ਼ੀ ਆਫ਼ਤ ਪ੍ਰਬੰਧਨ ਵਿਭਾਗ ਦੇ ਅਨੁਸਾਰ, ਇਸ ਹਾਦਸੇ ਵਿੱਚ ਦੋ ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਵਿੱਚੋਂ ਇੱਕ ਦਿੱਲੀ ਦੀ ਰਹਿਣ ਵਾਲੀ 11 ਸਾਲ ਦੀ ਕੁੜੀ ਹੈ ਅਤੇ ਦੂਜਾ ਮੁੰਬਈ ਦਾ ਰਹਿਣ ਵਾਲਾ 35 ਸਾਲ ਦਾ ਨੌਜਵਾਨ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਸ਼ਾਮ 4:00 ਵਜੇ ਯਮੁਨੋਤਰੀ ਪੈਦਲ ਰਸਤੇ 'ਤੇ ਜਾਨਕੀ ਚੱਟੀ ਦੇ ਨੇੜੇ  ਅਚਾਨਕ ਇੱਕ ਪੱਥਰ ਅਤੇ ਮਲਬਾ ਡਿੱਗ ਪਿਆ। ਤੀਰਥ ਯਾਤਰਾ 'ਤੇ ਜਾ ਰਹੇ ਪੰਜ ਲੋਕ ਇਸ ਦੀ ਲਪੇਟ ਵਿੱਚ ਆ ਗਏ। ਉਨ੍ਹਾਂ ਵਿੱਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਦੋਂ ਕਿ ਇੱਕ ਔਰਤ ਨੂੰ ਬਚਾਇਆ ਗਿਆ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। SDRF ਅਤੇ NDRF ਦੀਆਂ ਟੀਮਾਂ ਨੇ ਸੋਮਵਾਰ ਰਾਤ 10:00 ਵਜੇ ਤੱਕ ਬਚਾਅ ਕਾਰਜ ਜਾਰੀ ਰੱਖਿਆ ਪਰ ਦੋ ਹੋਰ ਲੋਕ ਅਜੇ ਤੱਕ ਨਹੀਂ ਮਿਲੇ ਹਨ, ਜਿਸ ਤੋਂ ਬਾਅਦ ਅੱਜ ਸਵੇਰੇ ਦੁਬਾਰਾ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

(For more news apart from 'Ludhiana West Bypoll Election Result 2025 Sanjeev Arora winner ',  stay tuned to Rozana Spokesman)

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement