ਢੋਂਗੀ ਮੌਲਵੀਆਂ ਨੇ ਬਰੇਲੀ ਨੂੰ ਤਾਲਿਬਾਨ ਬਣਾ ਦਿੱਤਾ ਹੈ, ਨਿਦਾ ਖਾਨ
Published : Jul 24, 2018, 11:13 am IST
Updated : Jul 24, 2018, 11:13 am IST
SHARE ARTICLE
Fatwa issued against activist Nida Khan
Fatwa issued against activist Nida Khan

ਤਿੰਨ ਤਲਾਕ, ਹਲਾਲਾ ਅਤੇ ਬਹੁਵਿਆਹ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਿਲਾਫ ਡਟਕੇ ਖੜਨ ਵਾਲੀ ਨਿਦਾ ਖਾਨ

ਨਵੀਂ ਦਿੱਲੀ, ਤਿੰਨ ਤਲਾਕ, ਹਲਾਲਾ ਅਤੇ ਬਹੁਵਿਆਹ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਿਲਾਫ ਡਟਕੇ ਖੜਨ ਵਾਲੀ ਨਿਦਾ ਖਾਨ ਨੇ ਕਿਹਾ ਕਿ 'ਇੱਕ ਅਜੀਬ ਜਿਹਾ ਡਰ ਹੈ ਕਿ ਕਿਸੇ ਵੀ ਸਮੇਂ ਉਕਸਾਈ ਹੋਈ ਭੀੜ ਆਕੇ ਕੁੱਝ ਵੀ ਕਰ ਦੇਵੇਗੀ'। ਦੱਸ ਦਈਏ ਕਿ ਇਹ ਓਹੀ ਨਿਦਾ ਖਾਨ ਹੈ ਜਿਨ੍ਹਾਂ ਦੇ ਖਿਲਾਫ ਪਖੰਡੀ ਮੌਲਵੀਆਂ ਨੇ ਫਤਵਾ ਜਾਰੀ ਕਰ ਕੇ ਉਨ੍ਹਾਂ ਨੂੰ ਇਸਲਾਮ ਤੋਂ ਬੇਦਖ਼ਲ ਕਰ ਦਿੱਤਾ ਅਤੇ ਹਿੰਦੁਸਤਾਨ ਛੱਡਣ ਦਾ ਤਾਲਿਬਾਨੀ ਫਰਮਾਨ ਵੀ ਸੁਣਾਇਆ ਹੈ। ਆਲਾ ਹਜ਼ਰਤ ਹੈਲਪਿੰਗ ਸੁਸਾਇਟੀ ਦੀ ਪ੍ਰਧਾਨ ਨਿਦਾ ਦਾ ਕਹਿਣਾ ਹੈ ਕਿ ਸੋਚ - ਸਮਝਕੇ ਔਰਤਾਂ ਦੇ ਵਜੂਦ ਨੂੰ ਖਤਮ ਕਰਨ ਦੀ ਸਾਜਿਸ਼ ਚੱਲ ਰਹੀ ਹੈ।

Fatwa issued against activist Nida KhanFatwa issued against activist Nida Khanਨਿਦਾ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਸਾਜਿਸ਼ਾਂ ਦੇ ਪਿਛੇ ਕੌਣ ਹੈ ਤਾਂ ਨਿਦਾ ਨੇ ਜਵਾਬ ਦਿੱਤਾ ਕਿ ਧਰਮ ਦੇ ਠੇਕੇਦਾਰ ਕਰ ਰਹੇ ਹਨ ਹੋਰ ਕੌਣ ਕਰ ਸਕਦਾ ਹੈ? ਨਿਦਾ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਬੇਸ਼ੱਕ 21ਵੀ ਸਦੀ ਅਤੇ ਸਿੱਖਿਅਤ ਸਮਾਜ ਦੀ ਦੇ ਰਹੇ ਹਨ ਪਰ ਅਸਲੀਅਤ ਇਹੀ ਹੈ ਕਿ ਫਤਵਾ ਜਾਰੀ ਹੋਣ ਤੋਂ ਬਾਅਦ ਹੀ ਮੇਰਾ ਸਮਾਜਕ ਬਾਈਕਾਟ ਹੋ ਗਿਆ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਡਰ ਦੇ ਮਾਹੌਲ ਵਿਚ ਸਾਹ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਕਦੇ ਵੀ ਕਿਸੇ ਪਾਸਿਓਂ ਵੀ ਕੋਈ ਭੀੜ ਆਕੇ ਉਨ੍ਹਾਂ ਨਾਲ ਕੁਝ ਵੀ ਕਰ ਸਕਦੀ ਹੈ।

Fatwa issued against activist Nida KhanFatwa issued against activist Nida Khanਸ਼ਰੀਅਤ ਵਿਚ ਤਬਦੀਲੀ ਦੀ ਮੰਗ ਕਰਦੇ ਹੋਏ ਨਿਦਾ ਨੇ ਕਿਹਾ, ਸ਼ਰੀਅਤ ਵਿਚ ਜੋ ਸਾਡੇ ਹਕੂਕ ਹਨ,  ਉਹ ਅਸਲ ਵਿਚ ਸਾਨੂੰ ਮਿਲੇ ਹੀ ਨਹੀਂ। ਨਿਦਾ ਨੇ ਕਿਹਾ ਕਿ ਇਨ੍ਹਾਂ ਠੇਕੇਦਾਰਾਂ ਨੇ ਸ਼ਰੀਆ ਨੂੰ ਆਪਣੀ ਜਾਗੀਰ ਬਣਾ ਲਿਆ ਹੈ। ਔਰਤਾਂ ਨਾਲ ਜਿੱਦਾਂ ਕੱਢਣ ਲਈ ਫਤਵੇ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ਮੁਸਲਮਾਨ ਔਰਤਾਂ ਦਾ ਸਿੱਖਿਅਤ ਹੋਣਾ, ਉਨ੍ਹਾਂ ਦਾ ਕੰਮ ਕਰਨਾ, ਇੱਥੇ ਤੱਕ ਕਿ ਇੰਟਰਨੈਟ ਇਸਤੇਮਾਲ ਕਰਨਾ ਵੀ ਗਵਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਮੁਸਲਿਮ ਔਰਤਾਂ ਨੂੰ ਮਜ਼ਬੂਤ ਹੁੰਦੇ ਦੇਖਣਾ ਹੀ ਨਹੀਂ ਚਾਹੁੰਦੇ।

Fatwa issued against activist Nida KhanFatwa issued against activist Nida Khanਨਿਦਾ ਨੇ ਕਿਹਾ ਕਿ ਉਹ ਆਪਣੇ ਟਰੱਸਟ ਦੇ ਜ਼ਰੀਏ ਮੁਸਲਮਾਨ ਔਰਤਾਂ ਦੀ ਮਦਦ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਅਧਿਕਾਰਾਂ ਲਈ ਜਾਗਰੂਕ ਕਰ ਰਹੀ ਹੈ। ਉਸਨੇ ਕਿਹਾ ਕਿ ਇਹੀ ਗੱਲ ਇਨ੍ਹਾਂ ਠੇਕੇਦਾਰਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ। ਦੱਸ ਦਈਏ ਕਿ ਬਰੇਲੀ ਦੀ ਨਿਦਾ ਆਪ ਖੁਦ ਤਿੰਨ ਤਲਾਕ ਦੀ ਸ਼ਿਕਾਰ ਹੈ। ਉਸਦਾ ਕਹਿਣਾ ਹੈ ਕਿ ਅਸੀ ਆਜ਼ਾਦ ਮੁਲਕ ਵਿਚ ਰਹਿ ਰਹੇ ਹਾਂ ਅਤੇ ਇਨ੍ਹਾਂ ਠੇਕੇਦਾਰਾਂ ਦਾ ਕੋਈ ਹੱਕ ਨਹੀਂ ਬਣਦਾ ਸਾਨੂੰ ਇਸਲਾਮ ਤੋਂ ਬੇਦਖ਼ਲ ਕਰਨ ਦਾ ਅਤੇ ਮੁਲਕ ਛੱਡਣ ਦਾ ਫਰਮਾਨ ਜਾਰੀ ਕਰਨ ਦਾ।

Fatwa issued against activist Nida KhanFatwa issued against activist Nida Khanਨਿਦਾ ਨੇ ਇਸ ਫਤਵੇ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਗੱਲ ਕਹੀ ਸੀ ਪਰ ਕਈ ਕਾਰਨਾ ਕਰਕੇ ਉਹ ਅਜੇ ਇਹ ਮੰਗ ਦਰਜ ਨਹੀਂ ਕਰਵਾ ਸਕੀ ਹੈ। ਨਿਦਾ ਨੇ ਕਿਹਾ ਕਿ ਉਹ ਅਦਾਲਤ ਵੀ ਜਾਵੇਗੀ, ਇਨ੍ਹਾਂ ਪਖੰਡੀ ਮੌਲਵੀਆਂ ਨੇ ਇਸਲਾਮ ਦਾ ਮਜ਼ਾਕ ਬਣਾਕੇ ਰੱਖ ਦਿੱਤਾ ਹੈ। ਨਾਲ ਹੀ ਉਸਨੇ ਕਿਹਾ ਭਰੋਸਾ ਨਹੀਂ ਹੋਵੇਗਾ ਕਿ ਬਰੇਲੀ ਵਿਚ ਹਾਲਤ ਅਜਿਹੀ ਹਨ ਕਿ ਇਨ੍ਹਾਂ ਨੇ ਬਰੇਲੀ ਨੂੰ ਤਾਲਿਬਾਨ ਬਣਾ ਦਿੱਤਾ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement