
ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਹਲਾਲਾ, 3 ਤਲਾਕ ਅਤੇ ਬਹੁ-ਵਿਆਹ ਵਰਗੀਆਂ ਕੁਰੀਤੀਆਂ ਵਿਰੁਧ ਆਵਾਜ਼ ਉਠਾਉਣ ਵਾਲੀ ਆਲਾ ਹਜ਼ਰਤ ਖਾਨਦਾਨ ਦੀ ਨੂੰਹ ਨਿਦਾ ...
ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਹਲਾਲਾ, 3 ਤਲਾਕ ਅਤੇ ਬਹੁ-ਵਿਆਹ ਵਰਗੀਆਂ ਕੁਰੀਤੀਆਂ ਵਿਰੁਧ ਆਵਾਜ਼ ਉਠਾਉਣ ਵਾਲੀ ਆਲਾ ਹਜ਼ਰਤ ਖਾਨਦਾਨ ਦੀ ਨੂੰਹ ਨਿਦਾ ਖਾਨ ਵਿਰੁਧ ਫਤਵਾ ਜਾਰੀ ਕੀਤਾ ਗਿਆ ਹੈ। ਸ਼ਹਿਰ ਇਮਾਮ ਮੁਫ਼ਤੀ ਖੁਰਸ਼ੀਦ ਆਲਮ ਨੇ ਇਥੇ ਪ੍ਰੈੱਸ ਕਾਨਫਰੰਸ ਵਿਚ ਦਸਿਆ ਕਿ ਦਰਗਾਹ ਆਲਾ ਹਜ਼ਰਤ ਦੇ ਦਾਰੂਲ ਇਫਤਾ ਨੇ ਨਿਦਾ ਖਾਨ ਵਿਰੁਧ ਜਾਰੀ ਫਤਵੇ ਵਿਚ ਕਿਹਾ ਹੈ ਕਿ ਨਿਦਾ ਅੱਲ੍ਹਾ, ਖ਼ੁਦਾ ਦੇ ਬਣਾਏ ਕਾਨੂੰਨ ਦੀ ਮੁਖਾਲਫ਼ਤ ਕਰ ਰਹੀ ਹੈ। ਇਸੇ ਕਰ ਕੇ ਉਸਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਗਿਆ ਹੈ।
Nida and Muftiਜਾਰੀ ਫਤਵੇ ਵਿਚ ਕਿਹਾ ਗਿਆ ਹੈ ਕਿ ਨਿਦਾ ਦੀ ਮਦਦ ਕਰਨ ਵਾਲੇ, ਉਸਨੂੰ ਮਿਲਣ-ਜੁਲਣ ਵਾਲੇ ਮੁਸਲਮਾਨਾਂ ਨੂੰ ਵੀ ਇਸਲਾਮ ਤੋਂ ਖਾਰਿਜ ਕੀਤਾ ਜਾਵੇਗਾ। ਨਿਦਾ ਜੇਕਰ ਬਿਮਾਰ ਹੋ ਜਾਂਦੀ ਹੈ ਤਾਂ ਉਸ ਨੂੰ ਦਵਾਈ ਵੀ ਨਹੀਂ ਦਿਤੀ ਜਾਵੇਗੀ। ਉਸਦੀ ਮੌਤ 'ਤੇ ਜਨਾਜ਼ੇ ਦੀ ਨਮਾਜ਼ ਪੜ੍ਹਨ, ਕਬਰਿਸਤਾਨ ਵਿਚ ਦਫਨਾਉਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।ਦਸ ਦਈਏ ਕਿ ਨਿਦਾ ਖ਼ਾਨ ਖ਼ੁਦ ਤਲਾਕ ਪੀੜਤਾ ਹੈ ਅਤੇ ਉਨ੍ਹਾਂ ਨੇ ਇਸ ਦੇ ਵਿਰੁਧ ਆਵਾਜ਼ ਉਠਾਈ ਹੈ। ਹੁਣ ਉਹ ਅਪਣੀ ਸੰਸਥਾ ਦੇ ਜ਼ਰੀਏ ਅਜਿਹੀਆਂ ਔਰਤਾਂ ਦੀ ਮਦਦ ਕਰਦੀ ਹੈ।
Raised voice against Triple Talaqਇਮਾਮ ਮੁਫ਼ਤੀ ਖ਼ੁਰਸ਼ੀਦ ਆਲਮ ਦੇ ਫ਼ਤਵੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਿਦਾ ਖ਼ਾਨ ਨੇ ਕਿਹਾ ਕਿ ਜੋ ਲੋਕ ਫ਼ਤਵਾ ਜਾਰੀ ਕਰ ਰਹੇ ਹਨ, ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਹਿੰਦੋਸਤਾਨ ਇਕ ਲੋਕਤੰਤਰਿਕ ਦੇਸ਼ ਹੈ ਜਿਥੇ ਦੋ ਕਾਨੂੰਨ ਨਹੀਂ ਚੱਲਣਗੇ। ਇਸ ਤਰ੍ਹਾਂ ਦਾ ਫਤਵਾ ਜਾਰੀ ਕਰਨ ਵਾਲੇ ਲੋਕ ਸਿਰਫ਼ ਸਿਆਸਤ ਚਮਕਾ ਰਹੇ ਹਨ। ਨਿਦਾ ਨੇ ਕਾਨੂੰਨੀ ਮਦਦ ਲੈਣ ਦੀ ਵੀ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ ਨਿੰਦਾ ਖ਼ਾਨ ਦਾ ਵਿਆਹ ਸਾਲ 2015 ਵਿਚ ਉਸਮਾਨ ਰਜ਼ਾ ਖ਼ਾਨ ਉਰਫ਼ ਅੰਜੂ ਮੀਆਂ ਨਾਲ ਹੋਇਆ ਸੀ ਪਰ ਵਿਆਹ ਦੇ ਇਕ ਸਾਲ ਬਾਅਦ ਹੀ ਪਤੀ ਨੇ ਉਨ੍ਹਾਂ ਨੂੰ ਤਲਾਕ ਦੇ ਦਿਤਾ ਸੀ।
Muslim Womensਉਨ੍ਹਾਂ ਨੇ ਸਿਵਲ ਕੋਰਟ ਵਿਚ ਤਿੰਨ ਤਲਾਕ ਦੇ ਵਿਰੁਧ ਲੜਾਈ ਲੜੀ ਅਤੇ ਜਿੱਤ ਹਾਸਲ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਵੱਡੇ ਖ਼ਾਨਦਾਨ ਨਾਲ ਸਬੰਧ ਰੱਖਣ ਵਾਲੇ ਉਨ੍ਹਾਂ ਦੇ ਪਤੀ ਨੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਬੁਰੀ ਤਰ੍ਹਾਂ ਸੋਸ਼ਣ ਕੀਤਾ। ਤਲਾਕ ਤੋਂ ਬਾਅਦ ਨਿਦਾ ਖ਼ਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲੱਗੀ, ਜਿਸ ਵਿਚ ਨਿਕਾਹ ਹਲਾਲਾ ਵੀ ਸ਼ਾਮਲ ਹੈ। ਨਿਕਾਹ ਹਲਾਲਾ ਤਹਿਤ ਤਲਾਕ ਤੋਂ ਬਾਅਦ ਕਿਸੇ ਮੁਸਲਿਮ ਔਰਤ ਨੂੰ ਅਪਣੇ ਪਹਿਲੇ ਪਤੀ ਨਾਲ ਦੁਬਾਰਾ ਵਿਆਹ ਕਰਨ ਦੇ ਲਈ ਹੋਰ ਵਿਅਕਤੀ ਨਾਲ ਇਕ ਰਾਤ ਦੇ ਲਈ ਵਿਆਹ ਕਰਨਾ ਪੈਂਦਾ ਹੈ।
Muslim Womens