ਭਾਰਤ ਮੌਜੂਦ ਹੈ ਕਰੌੜਪਤੀ ਨਾਈ, ਜਿਸ ਕੋਲ ਮੌਜੂਦ ਹਨ 378 ਦੇ ਕਰੀਬ ਲਗਜ਼ਰੀ ਤੇ ਦੂਜੀਆਂ ਕਾਰਾਂ!
Published : Jul 24, 2020, 8:08 pm IST
Updated : Jul 24, 2020, 8:08 pm IST
SHARE ARTICLE
 ramesh babu
ramesh babu

ਨਾਈ ਰਮੇਸ਼ ਬਾਬੂ ਕੋਲ ਮੌਜੂਦ ਨੇ 150 ਮਹਿੰਗੀਆਂ ਗੱਡੀਆਂ

ਬੰਗਲੁਰੂ : ਦੁਨੀਆਂ 'ਚ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਵਾਰ ਅਪਣੀ ਨੌਕਰੀ ਜਾਂ ਧੰਦਾ ਬਦਲਦੇ ਰਹਿੰਦੇ ਹਨ, ਪਰ ਕਈ ਅਜਿਹੇ ਵੀ ਹੁੰਦੇ ਹਨ ਕਿ ਉਹ ਕਿਸੇ ਦੂਜੇ ਕਿੱਤੇ 'ਚ ਅਥਾਹ ਤਰੱਕੀ ਦੇ ਬਾਵਜੂਦ ਅਪਣੇ ਪੁਰਾਣੇ ੱਧੰਦੇ ਨਹੀਂ ਨਹੀਂ ਛੱਡਦੇ। ਅਪਣੇ ਕਿੱਤੇ ਨੂੰ ਪਿਆਰ ਤੇ ਸਤਿਕਾਰ ਦੇਣ ਵਾਲੇ ਇਕ ਅਜਿਹੇ ਹੀ ਸ਼ਖ਼ਸ ਦਾ ਨਾਮ ਹੈ, ਨਾਈ ਰਮੇਸ਼ ਬਾਬੂ ਜੋ 378 ਦੇ ਕਰੀਬ ਮਹਿੰਗੀਆਂ ਕਾਰਾਂ ਦਾ ਮਾਲਕ ਹੋਣ ਦੇ ਬਾਵਜੂਦ ਨਾਈ ਦੇ ਕਿੱਤੇ ਨਾਲ ਵੀ ਜੁੜਿਆ ਹੋਇਆ ਹੈ।

 ramesh babu ramesh babu

ਬੇਂਗਲੁਰੂ ਦੇ ਇਸ ਮਸ਼ਹੂਰ ਨਾਈ ਰਮੇਸ਼ ਬਾਬੂ ਨੇ ਅਪਣੀਆਂ ਲਗਜਰੀ ਗੱਡੀਆਂ ਦੇ ਕਾਫ਼ਲੇ ਵਿਚ ਇਕ ਤੋਂ ਇਕ ਲਗਜਰੀ ਗੱਡੀਆਂ ਸ਼ਾਮਲ ਕਰ ਲਈਆਂ ਹਨ। ਰਮੇਸ਼ ਨੇ ਜਰਮਨੀ ਤੋਂ ਇੱਕ ਨਵੀਂ ਕਾਰ ਮਾਇਬਕ ਖਰੀਦੀ ਹੈ।  ਅਜਿਹੀ ਕਾਰ ਖ਼ਰੀਦ ਵਾਲੇ ਉਹ  ਬੰਗਲੁਰੂ ਦੇ ਤੀਜੇ ਅਜਿਹੇ ਵਿਅਕਤੀ ਬਣ ਗਏ ਹਨ, ਜਿਸ ਕੋਲ ਅਜਿਹੀ ਕਾਰ ਹੈ। ਬੰਗਲੁਰੂ ਦੇ ਇਸ ਮਸ਼ਹੂਰ ਨਾਈ ਦੀ ਵਾਲ ਕੱਟਣ ਦੀ ਕੀਮਤ ਮਾਤਰ 75 ਰੁਪਏ ਹੀ ਹੈ।

 ramesh babu ramesh babu

ਦਰਅਸਲ ਉਸਨੂੰ ਸ਼ੁਰੂ ਤੋਂ ਹੀ ਲਗਜਰੀ ਗੱਡੀਆਂ ਦਾ ਸ਼ੌਕ ਸੀ। ਇਸ ਸਮੇਂ ਉਸ ਕੋਲ ਇਕ ਰਾਲਸ ਰਾਇਲ, 11 ਮਰਸੀਡੀਜ਼, ਤਿੰਨ ਔਡੀ, ਦੋ ਜਗੁਆਰ ਸਮੇਤ 150 ਮਹਿੰਗੀਆਂ ਗੱਡੀਆਂ ਹਨ। ਇਹ ਸਾਰੀਆਂ ਕਾਰਾਂ ਉਹ ਕਿਰਾਏ 'ਤੇ ਦਿੰਦਾ ਹੈ। ਰਮੇਸ਼ ਨੇ ਫਰਵਰੀ ਮਹੀਨੇ 'ਚ ਇਕ ਕਾਰ ਬਾਹਰੋਂ ਮੰਗਵਾਈ ਸੀ ਜਿਸਦੀ ਕੀਮਤ ਤਿੰਨ ਕਰੋੜ 20 ਲੱਖ ਹੈ। ਇਸ  ਤਰ੍ਹਾਂ ਦੀਆਂ ਕਾਰਾਂ ਵਾਲੇ ਪੂਰੇ ਬੰਗਲੂਰੂ 'ਚ ਉਹ ਤਿੰਨ ਹੀ ਵਿਅਕਤੀ ਹਨ। ਰਮੇਸ਼ ਤੋਂ ਇਲਾਵਾ ਅਜਿਹੀ ਇਕ ਕਾਰ ਵਿਜੈ ਮਾਲਿਆ ਅਤੇ ਇਕ ਹੋਰ ਬਿਲਡਰ ਦੇ ਕੋਲ ਹੀ ਹੈ।

 ramesh babu ramesh babu

ਰਮੇਸ਼ ਰੋਜ਼ਾਨਾ ਕਰੀਬ ਪੰਜ ਘੰਟੇ ਤਕ ਅਪਣੇ ਸੈਲੂਨ ਵਿਚ ਕੰਮ ਕਰਦਾ ਹੈ। ਰਮੇਸ਼ ਮੁਤਾਬਕ ਉਹ ਹੁਣ ਤਕ ਅਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਉਹ ਇਸ ਕਿੱਤੇ ਨੂੰ ਛੱਡਣ ਲਈ ਤਿਆਰ ਨਹੀਂ ਕਿਉਂਕਿ ਇਹੀ ਉਸ ਦੀ ਪਛਾਣ ਹੈ। ਰਮੇਸ਼ ਨੇ ਇਹ ਕਾਰਾਂ ਵੱਡਾ ਕਰਜ਼ਾ ਲੈ ਕੇ ਖ਼ਰੀਦੀਆਂ ਸਨ। ਇਸ ਦੇ ਨਾਲ ਹੀ ਉਸ ਨੇ ਸ਼ਹਿਰ ਦੇ ਕਈ ਰਈਸ਼ ਵਿਅਕਤੀਆਂ ਨੂੰ ਅਪਣਾ ਗ੍ਰਾਹਕ ਬਣਾ ਲਿਆ ਸੀ।

 ramesh babu ramesh babu

ਰਮੈਸ਼ ਬਾਬੂ ਦੀ ਮਾਤਾ ਜਿਸ ਔਰਤ ਦੇ ਘਰ ਕੰਮ ਕਰਦੀ ਸੀ, ਉਸ ਦੀ ਸਲਾਹ 'ਤੇ ਹੀ ਉਸ ਨੇ ਇਹ ਕੰਮ ਸ਼ੁਰੂ ਕੀਤਾ, ਜਿਸ ਨੇ ਉਸ ਦੀ ਕਿਸਮਤ ਬਦਲ ਦਿਤੀ। ਔਰਤ ਨੇ ਰਸੇਸ਼ ਨੂੰ ਕਾਰ ਕਿਰਾਏ 'ਤੇ ਪਾਉਣ ਦੀ ਸਲਾਹ ਦਿਤੀ ਅਤੇ ਸਾਲ 2004 ਤਕ ਉਸ ਨੇ 7 ਕਾਰਾਂ ਖ਼ਰੀਦ ਲਈਆਂ ਸਨ। ਉਸਨੇ ਸਾਰੀਆਂ ਕਾਰਾਂ ਨੂੰ ਅਪਣੇ ਟੂਰ ਅਤੇ ਟ੍ਰੈਵਲ ਕੰਪਨੀ ਨਾਲ ਜੋੜਿਆ। ਹੁਣ ਉਸ ਦੀ ਇੰਨੀ ਮਸ਼ਹੂਰੀ ਹੋ ਚੁੱਕੀ ਹੈ ਕਿ ਸਲਮਾਨ ਖਾਨ, ਐਸ਼ਵਰਿਆ ਬੱਚਨ ਅਤੇ ਅਮਿਰ ਖ਼ਾਨ ਵਰਗੀਆਂ ਹਸਤੀਆਂ ਜਦੋਂ ਵੀ ਬੰਗਲੁਰੂ ਆਉਂਦੀਆਂ ਹਨ, ਉਹ ਰਮੇਸ਼ ਬਾਬੂ ਦੀਆਂ ਲਗਜ਼ਰੀ ਕਾਰਾਂ ਦਾ ਹੀ ਇਸਤੇਮਾਲ ਕਰਦੇ ਹਨ। ਰਮੇਸ਼ ਰੋਲਸ ਰਾਇਸ ਕਾਰ ਲਈ ਇਕ ਦਿਨ ਦਾ 50 ਹਜ਼ਾਰ ਰੁਪਏ ਕਿਰਾਇਆ ਵਸੂਲਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement