ਕੋਰੋਨਾ ਦੀ ਇਸ ਦਵਾਈ ਨੂੰ ਮਿਲੀ DCGI ਤੋਂ ਮਨਜ਼ੂਰੀ, ਜਾਣੋ ਕਿੰਨੀ ਹੋਵੇਗੀ ਕੀਮਤ! 
Published : Jul 24, 2020, 1:31 pm IST
Updated : Jul 24, 2020, 1:31 pm IST
SHARE ARTICLE
Corona Virus
Corona Virus

ਇਸ ਦਵਾਈ ਦਾ ਨਾਮ ਫੈਵੀਟਨ ਹੈ। ਇਹ ਬਰਿੰਟਨ ਫਾਰਮਾਸਿਊਟੀਕਲਜ਼ ਦੁਆਰਾ ਬਣਾਈ ਗਈ ਹੈ।

ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਸਭ ਤੋਂ ਸਸਤੀ ਦਵਾਈ ਬਣ ਗਈ ਹੈ। ਇਸ ਦਵਾਈ ਨੂੰ ਬਜ਼ਾਰ ਵਿਚ ਲਿਆਉਣ ਦੀ ਇਜ਼ਾਜਤ ਇਕ ਦਵਾਈ ਕੰਪਨੀ ਨੂੰ ਮਿਲ ਗਈ ਹੈ। ਦਵਾਈ ਕੰਪਨੀ ਨੂੰ ਇਸ ਦਵਾਈ ਨੂੰ ਮਾਰਕੀਟ ਵਿਚ ਲਿਆਉਣ ਲਈ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਤੋਂ ਇਜਾਜ਼ਤ ਮਿਲ ਗਈ ਹੈ। ਇਸ ਦਵਾਈ ਦੀ ਇਕ ਗੋਲੀ ਸਿਰਫ 59 ਰੁਪਏ ਵਿਚ ਉਪਲੱਬਧ ਹੋਵੇਗੀ।

FavipiravirFavipiravir

ਇਸ ਦਵਾਈ ਦਾ ਨਾਮ ਫੈਵੀਟਨ ਹੈ। ਇਹ ਬਰਿੰਟਨ ਫਾਰਮਾਸਿਊਟੀਕਲਜ਼ ਦੁਆਰਾ ਬਣਾਈ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਐਂਟੀਵਾਇਰਲ ਡਰੱਗ ਹੈ ਜੋ ਕੋਰੋਨਾ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ ਵਿਚ ਸਹਾਇਤਾ ਕਰੇਗੀ। ਇਹ ਦਵਾਈ ਫੈਵੀਪਿਰਾਵੀਰ ਦੇ ਨਾਮ ਨਾਲ ਬਾਜ਼ਾਰ ਵਿਚ ਵੀ ਵਿਕਦੀ ਹੈ। 
ਇਕ ਨਿਊਜ਼ ਏਜੰਸੀ ਅਨੁਸਾਰ ਬਰਿੰਟਨ ਫਾਰਮਾ ਨੇ ਕਿਹਾ ਹੈ ਕਿ ਫੈਵੀਟਨ 200 ਮਿਲੀਗ੍ਰਾਮ ਦੀਆਂ ਟੈਬਲੇਟ ਵਿੱਚ ਆਵੇਗੀ।

FavipiravirFavipiravir

ਇਕ ਟੈਬਲੇਟ ਦੀ ਕੀਮਤ 59 ਰੁਪਏ ਹੋਵੇਗੀ। ਇਹ ਕੀਮਤ ਵੱਧ ਤੋਂ ਵੱਧ ਰਿਟੇਲ ਕੀਮਤ ਹੋਵੇਗੀ। ਇਹ ਦਵਾਈ ਵਧੇਰੇ ਕੀਮਤ 'ਤੇ ਨਹੀਂ ਵਿਕੇਗੀ। ਬਰਿੰਟਨ ਫਾਰਮਾ ਦੇ ਸੀਐਮਡੀ ਰਾਹੁਲ ਕੁਮਾਰ ਦਰਦਾ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਦਵਾਈ ਦੇਸ਼ ਦੇ ਹਰ ਕੋਰੋਨਾ ਮਰੀਜ਼ ਨੂੰ ਦਿੱਤੀ ਜਾਵੇ। ਅਸੀਂ ਇਸਨੂੰ ਹਰ ਕੋਵਿਡ ਕੇਂਦਰ ਵਿੱਚ ਪਹੁੰਚਾਵਾਂਗੇ। ਸਾਡੀ ਦਵਾਈ ਦੀ ਕੀਮਤ ਵੀ ਨਿਰਧਾਰਤ ਹੈ। ਇਹ ਇੱਕ ਸਸਤੀ ਦਵਾਈ ਹੈ।

FavipiravirFavipiravir

ਕੰਪਨੀ ਨੇ ਕਿਹਾ ਹੈ ਕਿ ਇਸ ਸਮੇਂ ਹਰ ਕਿਸੇ ਨੂੰ Favipiravir ਦਵਾਈ ਦੀ ਜ਼ਰੂਰਤ ਹੈ। ਇਹ ਦਵਾਈ ਉਨ੍ਹਾਂ ਮਰੀਜ਼ਾਂ ਲਈ ਸਭ ਤੋਂ ਵਧੀਆ ਹੈ ਜਿਨ੍ਹਾਂ ਨੂੰ ਕੋਰੋਨਾ ਦੀ ਹਲਕੀ ਜਾਂ ਦਰਮਿਆਨੀ ਲਾਗ ਹੈ। Favipiravir ਨੂੰ ਜੂਨ ਵਿੱਚ ਭਾਰਤ ਵਿੱਚ ਡੀਸੀਜੀਆਈ ਨੇ ਕੋਰੋਨਾ ਵਾਇਰਸ ਦੀ ਐਮਰਜੈਂਸੀ ਸਥਿਤੀ ਦੇ ਮੱਦੇਨਜ਼ਰ ਪ੍ਰਵਾਨਗੀ ਦਿੱਤੀ ਸੀ।

FavipiravirFavipiravir

ਹੁਣ ਇਸ ਨੂੰ ਮਾਰਕੀਟ ਵਿਚ ਲਿਆਉਣ ਦੀ ਆਗਿਆ ਦਿੱਤੀ ਗਈ ਹੈ। ਬਰਿੰਟਨ ਫਾਰਮਾ ਜਾਪਾਨ ਦੀ ਫੁਜੀਫਿਲਮ ਤਾਯੋਮਾ ਕੈਮੀਕਲ ਕੰਪਨੀ ਨਾਲ ਅਵੀਗਨ ਨਾਮਕ ਦਵਾਈ ਬਣਾ ਰਹੀ ਹੈ। ਇਹ ਦਵਾਈ ਫੈਵੀਟੋਨ ਦਾ ਇੱਕ ਆਮ ਵਰਜਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement