ਕਰਵਾਇਆ ਹਸਪਤਾਲ ਭਰਤੀ
ਫਤਿਹਾਬਾਦ : ਹੜ੍ਹਾਂ ਨੇ ਸਾਰੇ ਪਾਸੇ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਨਾਲ ਲੋਕਾਂ ਦੇ ਘਰ, ਖੇਤ ਬਰਬਾਦ ਹੋ ਗਏ ਹਨ। ਹੜ੍ਹਾਂ ਨਾਲ ਪੰਜਾਬ ਵਿਚ ਹੁਣ ਤੱਕ ਕੁਲ 41 ਲੋਕਾਂ ਦੀ ਮੌਤ ਹੋ ਗਈ। ਹੜ੍ਹਾਂ ਨੇ ਗੁਆਂਢੀ ਸੂਬੇ ਹਰਿਆਣੇ ਵਿਚ ਵੀ ਤਬਾਹੀ ਮਚਾਈ ਹੈ।
ਇਹ ਵੀ ਪੜ੍ਹੋ: ਫਿਲੌਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਮੈਨੇਜਰ ਤੋਂ ਲੁੱਟੀ 23 ਲੱਖ ਦੀ ਨਕਦੀ
ਘੱਗਰ ਦਰਿਆ ਦਾ ਪਾਣੀ ਇਸ ਸਮੇਂ ਉਫਾਨ 'ਤੇ ਹੈ। ਦਰਿਆ ਦੇ ਪਾਣੀ ਨੇ ਕਈ ਇਲਾਕਿਆਂ ਵਿਚ ਮਾਰ ਕੀਤੀ ਹੈ। ਫਤਿਹਾਬਾਦ ਦੇ ਰਤਿਆ ਕੋਲੋਂ ਦਰਿਆ ਵਿਚੋਂ ਇਕ ਨਵ- ਵਿਆਹੇ ਜੋੜਾ ਰੁੜ੍ਹ ਗਿਆ, ਜਿਨ੍ਹਾਂ ਨੂੰ ਆਸ ਪਾਸ ਦੇ ਲੋਕਾਂ ਨੇ ਬਾਹਰ ਕੱਢਿਆ ਹੈ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਦੋ ਵੱਖ-ਵੱਖ ਵਾਪਰੇ ਹਾਦਸਿਆਂ 'ਚ 5 ਲੋਕਾਂ ਦੀ ਮੌਤ
ਇਹ ਦੋਵੇਂ ਦਰਿਆ ਵਿਚ ਰੁੜ੍ਹ ਕੇ ਆਏ ਦੱਸੇ ਜਾ ਰਹੇ ਹਨ। ਦੋਵਾਂ ਨੂੰ ਪਿੰਡ ਦੇ ਲੋਕਾਂ ਨੇ ਬਾਹਰ ਕੱਢਿਆ। ਪਾਣੀ ਵਿਚੋਂ ਬਾਹਰ ਕੱਢਣ ਤੋਂ ਬਾਅਦ ਮੁਢਲੀ ਸਹਾਇਤੀ ਦਿਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਤੀ ਪਤਨੀ ਦੇ ਸਾਹ ਚੱਲ ਰਹੇ ਸਨ, ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।