
ਹੁਣ ਹਿੰਦੀ ਸਮੇਤ ਸੱਤ ਨਵੀਆਂ ਭਾਸ਼ਾਵਾਂ ’ਚ ਉਪਲਬਧ ਚੱਲੇਗਾ Meta AI
Meta AI : ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਅਧਾਰਤ ਫਰਮ ਮੈਟਾ ਏ.ਆਈ. ਹੁਣ ਹਿੰਦੀ ਸਮੇਤ ਸੱਤ ਨਵੀਆਂ ਭਾਸ਼ਾਵਾਂ ’ਚ ਉਪਲਬਧ ਹੈ। ਕੰਪਨੀ ਨੇ ਕਿਹਾ ਕਿ ਇਸ ਕਦਮ ਨਾਲ ਬਹੁਭਾਸ਼ਾਈ ਸੈਗਮੈਂਟ ’ਚ ਮੈਟਾ ਦੇ ਏ.ਆਈ. ਅਸਿਸਟੈਂਟ ਦੀ ਸਮਰੱਥਾ ਵਧੇਗੀ। ਇਸ ਦਾ ਮਤਲਬ ਹੈ ਕਿ ਯੂਜ਼ਰਸ ਇਨ੍ਹਾਂ ਨਵੀਆਂ ਭਾਸ਼ਾਵਾਂ ’ਚ ਵਟਸਐਪ, ਇੰਸਟਾਗ੍ਰਾਮ, ਮੈਸੇਂਜਰ ਅਤੇ ਫੇਸਬੁੱਕ ’ਤੇ ਮੈਟਾ ਏ.ਆਈ. ਨਾਲ ਗੱਲਬਾਤ ਕਰ ਸਕਣਗੇ।
ਕੈਲੀਫੋਰਨੀਆ ਸਥਿਤ ਕੰਪਨੀ ਮੇਨਲੋ ਪਾਰਕ ਨੇ ਇਕ ਬਿਆਨ ਵਿਚ ਕਿਹਾ, ‘‘ਤੁਸੀਂ ‘ਹਿੰਦੀ-ਰੋਮਨਾਈਜ਼ਡ ਲਿਪੀ’, ਫ੍ਰੈਂਚ, ਜਰਮਨ, ਇਤਾਲਵੀ, ਪੁਰਤਗਾਲੀ ਅਤੇ ਸਪੈਨਿਸ਼ ਵਰਗੀਆਂ ਨਵੀਆਂ ਭਾਸ਼ਾਵਾਂ ਵਿਚ ਵੀ ਗੱਲਬਾਤ ਕਰ ਸਕਦੇ ਹੋ। ਜਲਦੀ ਹੀ ਹੋਰ ਭਾਸ਼ਾਵਾਂ ਸ਼ਾਮਲ ਕੀਤੀਆਂ ਜਾਣਗੀਆਂ।’’
ਮੈਟਾ ਏ.ਆਈ. ਹੁਣ 22 ਦੇਸ਼ਾਂ ’ਚ ਉਪਲਬਧ ਹੈ। ਇਸ ਦੀਆਂ ਸੇਵਾਵਾਂ ਹਾਲ ਹੀ ’ਚ ਅਰਜਨਟੀਨਾ, ਚਿਲੀ, ਕੋਲੰਬੀਆ, ਇਕਵਾਡੋਰ, ਮੈਕਸੀਕੋ, ਪੇਰੂ ਅਤੇ ਕੈਮਰੂਨ ’ਚ ਸ਼ੁਰੂ ਹੋਈਆਂ ਹਨ।
ਬਹੁਭਾਸ਼ਾਈ ਸਮਰੱਥਾਵਾਂ ਦੇ ਵਿਆਪਕ ਦਾਇਰੇ ਦਾ ਮਤਲਬ ਇਹ ਵੀ ਹੈ ਕਿ ਉਪਭੋਗਤਾ ਹੁਣ ਗਣਿਤ ਅਤੇ ਕੋਡਿੰਗ ਵਰਗੇ ਵਧੇਰੇ ਗੁੰਝਲਦਾਰ ਪ੍ਰਸ਼ਨਾਂ ਲਈ ਹਿੰਦੀ ਦੀ ਮਦਦ ਕਰਨ ਲਈ ਉੱਨਤ ਮੈਟਾ ਏ.ਆਈ. ਮਾਡਲਾਂ ਦੀ ਵਰਤੋਂ ਕਰ ਸਕਦੇ ਹਨ।