
ਕੰਟਰੋਲ ਰੇਖਾ ਬਾਰੇ ਦੋਹਾਂ ਦੇਸ਼ਾਂ ਦੀਆਂ ਵੱਖ ਵੱਖ ਧਾਰਨਾਵਾਂ ਕਾਰਨ ਕਬਜ਼ਾ ਹੋਇਆ
ਨਵੀਂ ਦਿੱਲੀ : ਅਸਲ ਕੰਟਰੋਲ ਰੇਖਾ 'ਤੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਲਈ ਚੱਲ ਰਹੀ ਵਿਆਪਕ ਗੱਲਬਾਤ ਦਾ ਕੋਈ ਹਾਂਪੱਖੀ ਨਤੀਜਾ ਨਹੀਂ ਨਿਕਲਦਾ ਤਾਂ ਭਾਰਤੀ ਹਥਿਆਰਬੰਦ ਫ਼ੌਜਾਂ ਫ਼ੌਜੀ ਬਦਲਾਂ ਲਈ ਵੀ ਤਿਆਰ ਹਨ। ਚੀਨ ਨਾਲ ਲਦਾਖ਼ ਵਿਚ ਚੱਲ ਰਹੇ ਸਰਹੱਦੀ ਝਗੜੇ ਬਾਬਤ ਚੀਫ਼ ਆਫ਼ ਡੀਫ਼ੈਂਸ ਸਟਾਫ਼ (ਸੀਡੀਐਸ) ਜਨਰਲ ਬਿਪਨ ਰਾਵਤ ਨੇ ਇਹ ਗੱਲ ਕਹੀ ਹੈ।
Rawat
ਇਸ ਮੁੱਦੇ 'ਤੇ ਫ਼ੌਜੀ ਰਣਨੀਤੀ ਬਣਾਉਣ ਵਾਲੇ ਸਿਖਰਲੇ ਅਧਿਕਾਰੀਆਂ ਨਾਲ ਜੁੜੇ ਰਹੇ ਰਾਵਤ ਨੇ ਕਿਹਾ ਕਿ ਸ਼ਾਂਤੀ ਨਾਲ ਰੇੜਕੇ ਦੇ ਹੱਲ ਲਈ ਪੂਰੇ ਸਰਕਾਰੀ ਨਜ਼ਰੀਏ ਦੀ ਪਾਲਣਾ ਕੀਤੀ ਜਾ ਰਹੀ ਹੈ। ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਵਿਵਾਦ ਬਾਰੇ ਪੁੱਛੇ ਜਾਣ 'ਤੇ ਸੀਡੀਐਸ ਨੇ ਕਿਹਾ ਕਿ ਕੰਟਰੋਲ ਰੇਖਾ 'ਤੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਲਈ ਜੇ ਸਾਰੇ ਯਤਨਾਂ ਦਾ ਚੰਗਾ ਨਤੀਜਾ ਨਹੀਂ ਨਿਕਲਦਾ ਤਾਂ ਹਥਿਆਰਬੰਦ ਫ਼ੌਜਾਂ ਹਮੇਸ਼ਾ ਫ਼ੌਜੀ ਕਾਰਵਾਈ ਲਈ ਤਿਆਰ ਹਨ।
Indo China Border
2016 ਤੋਂ 2019 ਤਕ ਫ਼ੌਜ ਮੁਖੀ ਰਹੇ ਵਿਪਨ ਰਾਵਤ ਨੇ ਕਿਹਾ ਕਿ ਐਲਏਸੀ ਬਾਰੇ ਦੋਹਾਂ ਦੇਸ਼ਾਂ ਦੀਆਂ ਵੱਖ ਵੱਖ ਧਾਰਨਾਵਾਂ ਕਾਰਨ ਕਬਜ਼ਾ ਹੋਇਆ। ਬੀਤੇ ਢਾਈ ਮਹੀਨਿਆਂ ਵਿਚ ਭਾਰਤ ਅਤੇ ਚੀਨ ਵਿਚਾਲੇ ਕਈ ਗੇੜਾਂ ਦੀ ਫ਼ੌਜੀ ਅਤੇ ਕੂਟਨੀਤਕ ਗੱਲਬਾਤ ਹੋ ਚੁਕੀ ਹੈ ਪਰ ਸਰਹੱਦੀ ਝਗੜੇ ਦੇ ਹੱਲ ਦੀ ਦਿਸ਼ਾ ਵਿਚ ਕੋਈ ਅਹਿਮ ਪ੍ਰਗਤੀ ਨਹੀਂ ਹੋਈ।
India china border
ਦੋਹਾਂ ਦੇਸ਼ਾਂ ਵਿਚਾਲੇ ਵੀਰਵਾਰ ਨੂੰ ਕੂਟਨੀਤਕ ਗੱਲਬਾਤ ਦਾ ਇਕ ਹੋਰ ਦੌਰ ਚਲਿਆ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਲਟਕਦੇ ਮੁੱਦਿਆਂ ਨੂੰ ਤੇਜ਼ੀ ਨਾਲ ਮੌਜੂਦਾ ਸਮਝੌਤਿਆਂ ਅਤੇ ਵਿਵਸਥਾਵਾਂ ਜ਼ਰੀਏ ਨਿਪਟਾਉਣ ਲਈ ਸਹਿਮਤ ਹਨ।
Bipin Rawat
ਸਰਕਾਰੀ ਸੂਤਰਾਂ ਮੁਤਾਬਕ ਫ਼ੌਜੀ ਗੱਲਬਾਤ ਵਿਚ ਭਾਰਤੀ ਫ਼ੌਜ ਚੀਨ ਨਾਲ ਅਪ੍ਰੈਲ ਦੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ 'ਤੇ ਸਖ਼ਤੀ ਨਾਲ ਜ਼ੋਰ ਦੇ ਰਹੀ ਹੈ ਕਿਉਂਕਿ ਇਹੋ ਵਿਵਾਦ ਦੇ ਹੱਲ ਦਾ ਇਕੋ ਇਕ ਤਰੀਕਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।