
ਪੁਲਿਸ ਨੇ ਹੁਣ ਤੱਕ ਨਾਰਾਇਣ ਦੇ ਖਿਲਾਫ਼ 4 ਐਫਆਈਆਰ ਦਰਜ ਕੀਤੀਆਂ ਹਨ
ਮੁੰਬਈ: ਕੇਂਦਰੀ ਮੰਤਰੀ ਨਰਾਇਣ ਰਾਣੇ ਵੱਲੋਂ ਊਧਵ ਠਾਕਰੇ ਦੇ ਥੱਪੜ ਮਾਰਨ ਦੇ ਬਿਆਨ ਤੋਂ ਬਾਅਦ ਨਰਾਇਣ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਵਿਵਾਦਤ ਬਿਆਨ ਤੋਂ ਬਾਅਦ ਸ਼ਿਵ ਸੈਨਾ ਨੇ ਮੁੰਬਈ ਵਿਚ ਨਾਰਾਇਣ ਦੇ ਘਰ ਦੇ ਬਾਹਰ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਨਾਰਾਇਣ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
Narayan Rane, Uddhav Thackeray
ਪੁਲਿਸ ਨੇ ਹੁਣ ਤੱਕ ਨਾਰਾਇਣ ਦੇ ਖਿਲਾਫ਼ 4 ਐਫਆਈਆਰ ਦਰਜ ਕੀਤੀਆਂ ਹਨ। ਨਰਾਇਣ ਰਾਣੇ ਨੂੰ ਚਿਪਲੂਨ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੇ ਨਾਲ ਹੀ ਨਾਰਾਇਣ ਨੂੰ ਇਸ ਵਿਵਾਦਤ ਮਾਮਲੇ ਤੋਂ ਬਾਅਦ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਦਰਅਸਲ, ਉਸ ਦੀ ਅਗਾਊ ਜ਼ਮਾਨਤ ਪਟੀਸ਼ਨ ਰਤਨਾਗਿਰੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰਾਣੇ ਜੋ ਹਾਲ ਹੀ ਵਿਚ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਹੋਏ ਸਨ
Narayan Rane
ਉਹਨਾਂ ਨੇ ਦਾਅਵਾ ਕੀਤਾ ਸੀ ਕਿ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿਚ ਠਾਕਰੇ ਭੁੱਲ ਗਏ ਸਨ ਕਿ ਦੇਸ਼ ਦੀ ਆਜ਼ਾਦੀ ਨੂੰ ਕਿੰਨੇ ਸਾਲ ਬੀਤ ਗਏ ਹਨ। ਰਾਣੇ ਨੇ ਸੋਮਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਵਿਚ 'ਜਨ ਆਸ਼ੀਰਵਾਦ ਯਾਤਰਾ' ਦੌਰਾਨ ਕਿਹਾ, "ਇਹ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਨਹੀਂ ਜਾਣਦੇ ਕਿ ਦੇਸ਼ ਦੀ ਆਜ਼ਾਦੀ ਨੂੰ ਕਿੰਨੇ ਸਾਲ ਬੀਤ ਗਏ ਹਨ।" ਭਾਸ਼ਣ ਦੌਰਾਨ ਉਸ ਨੇ ਇਹ ਵੀ ਕਿਹਾ ਕਿ ਜੇ ਮੈਂ ਉੱਥੇ ਹੁੰਦਾ, ਤਾਂ ਮੈਂ ਠਾਕਰੇ ਦੇ ਕੰਨ ਹੇਠ ਇਕ ਲਗਾਉਣੀ ਸੀ।