
'ਰੇਲਵੇ ਨੂੰ ਨਿੱਜੀ ਹੱਥਾਂ ਨੂੰ ਵੇਚਿਆ ਜਾ ਰਿਹਾ'
ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਹੈ ਕਿ 70 ਸਾਲਾਂ ਵਿੱਚ ਜੋ ਵੀ ਦੇਸ਼ ਦੀ ਪੂੰਜੀ ਬਣੀ, ਮੋਦੀ ਸਰਕਾਰ ਨੇ ਇਸਨੂੰ ਵੇਚਣ ਦਾ ਕੰਮ ਕੀਤਾ।
नरेंद्र मोदी और भाजपा का एक नारा था कि '70 साल में कुछ नहीं हुआ' और कल वित्त मंत्री ने जो भी 70 साल में इस देश की पूंजी बनी थी उसे बेचने का फैसला ले लिया है, मतलब प्रधानमंत्री ने सब कुछ बेच दिया: राहुल गांधी, कांग्रेस pic.twitter.com/aQNlXviKv7
— ANI_HindiNews (@AHindinews) August 24, 2021
ਰੇਲਵੇ ਨੂੰ ਨਿੱਜੀ ਹੱਥਾਂ ਨੂੰ ਵੇਚਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸਭ ਕੁਝ ਵੇਚ ਰਹੇ ਹਨ। ਪੀਐਮ ਮੋਦੀ ਦੇ ਨਾਅਰੇ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦਾ ਨਾਅਰਾ ਇਹ ਸੀ ਕਿ 70 ਸਾਲਾਂ ਵਿੱਚ ਕੁਝ ਨਹੀਂ ਹੋਇਆ। ਕੱਲ੍ਹ ਵਿੱਤ ਮੰਤਰੀ ਨੇ 70 ਸਾਲਾਂ ਵਿੱਚ ਜੋ ਵੀ ਦੇਸ਼ ਵਿਚ ਬਣਿਆ ਉਸਨੂੰ ਵੇਚ ਦਿੱਤਾ।
Rahul Gandhi
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, “ਸੜਕ, ਰੇਲਵੇ, ਬਿਜਲੀ ਖੇਤਰ, ਪੈਟਰੋਲੀਅਮ ਪਾਈਪਲਾਈਨ, ਦੂਰਸੰਚਾਰ, ਗੋਦਾਮ, ਖਨਨ, ਹਵਾਈ ਅੱਡਾ, ਬੰਦਰਗਾਹ, ਸਟੇਡੀਅਮ ਇਹ ਸਭ ਕਿਸਨੂੰ ਜਾ ਰਿਹਾ ਹੈ? ਇਹ ਸਭ ਬਣਾਉਣ ਵਿੱਚ 70 ਸਾਲ ਲੱਗ ਗਏ। ਇਹ ਤਿੰਨ-ਚਾਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਤੁਹਾਡਾ ਭਵਿੱਖ ਵੇਚਿਆ ਜਾ ਰਿਹਾ ਹੈ।
Rahul Gandhi and PM Narendra Modi
ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਉਹਨਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ 400 ਸਟੇਸ਼ਨ, 150 ਰੇਲ ਗੱਡੀਆਂ, ਬਿਜਲੀ ਸੰਚਾਰ ਦਾ ਨੈਟਵਰਕ, ਪੈਟਰੋਲੀਅਮ ਦਾ ਨੈਟਵਰਕ, ਸਰਕਾਰੀ ਗੋਦਾਮ, 25 ਹਵਾਈ ਅੱਡੇ ਅਤੇ 160 ਕੋਲਾ ਖਾਣਾਂ ਵੇਚੀਆਂ ਹਨ। ਈਸਟ ਇੰਡੀਆ ਕੰਪਨੀ ਦੇ ਸਮੇਂ ਵੀ ਏਕਾਧਿਕਾਰ ਸੀ। ਅਸੀਂ ਗੁਲਾਮੀ ਵੱਲ ਵਧ ਰਹੇ ਹਾਂ।