ਉੱਤਰ ਪ੍ਰਦੇਸ਼: ਪ੍ਰਯਾਗਰਾਜ ਵਿਚ ਹੋਇਆ ਦੋਹਰਾ ਕਤਲ, ਮਾਂ-ਧੀ ਦਾ ਵੱਢਿਆ ਗਲਾ, ਇਲਾਕੇ ’ਚ ਫੈਲੀ ਸਨਸਨੀ
Published : Sep 24, 2021, 2:49 pm IST
Updated : Sep 24, 2021, 2:49 pm IST
SHARE ARTICLE
Double Murder in Prayagraj, Uttar Pradesh
Double Murder in Prayagraj, Uttar Pradesh

ਪ੍ਰਯਾਗਰਾਜ ਵਿਚ ਇਕ ਮਾਂ-ਧੀ ਦੇ ਕਤਲ ਦਾ ਮਾਮਲਾ ਸਾਹਮਣੇ ਆਉਣ ’ਤੇ ਹਲਚਲ ਮਚ ਗਈ।

 

ਪ੍ਰਯਾਗਰਾਜ: ਉੱਤਰ ਪ੍ਰਦੇਸ਼ (Uttar Pradesh) ਦੇ ਪ੍ਰਯਾਗਰਾਜ ਵਿਚ ਇਕ ਮਾਂ-ਧੀ ਦੇ ਕਤਲ (Double Murder) ਦਾ ਮਾਮਲਾ ਸਾਹਮਣੇ ਆਉਣ ’ਤੇ ਹਲਚਲ ਮਚ ਗਈ। ਜਾਣਕਾਰੀ ਅਨੁਸਾਰ, ਮਾਂ-ਧੀ ਦਾ ਕਤਲ ਅਣਪਛਾਤੇ ਬਦਮਾਸ਼ਾਂ ਵੱਲੋਂ ਉਨ੍ਹਾਂ ਦੇ ਹੀ ਘਰ ਵਿਚ ਬੇਰਹਿਮੀ ਨਾਲ ਕੀਤਾ ਗਿਆ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਏ। ਲੋਕਾਂ ਨੇ ਇਸ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ। ਸੂਚਨਾ 'ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਹੋਰ ਪੜ੍ਹੋ: ਸਰਕਾਰ ਨੇ 56 'ਸੀ-295' ਫੌਜੀ ਆਵਾਜਾਈ ਜਹਾਜ਼ਾਂ ਦੀ ਖਰੀਦ ਲਈ Airbus ਨਾਲ ਕੀਤਾ ਸਮਝੌਤਾ

Murder Murder

ਤੁਹਾਨੂੰ ਦੱਸ ਦੇਈਏ ਕਿ ਮਾਮਲਾ ਸੰਗਮ ਸ਼ਹਿਰ ਪ੍ਰਯਾਗਰਾਜ (Prayagraj) ਜ਼ਿਲੇ ਦੇ ਨਵਾਬਗੰਜ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਇੱਥੇ ਮਾਂ ਅਤੇ ਧੀ (Mother and Daughter) ਆਪਣੇ ਘਰ ਵਿਚ ਸੁੱਤੇ ਹੋਏ ਸਨ, ਜਦੋਂ ਅਣਪਛਾਤੇ ਬਦਮਾਸ਼ਾਂ ਨੇ ਮਾਂ ਧੀ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। 37 ਸਾਲਾ ਮਾਂ ਅੰਜਲੀ ਸਰੋਜ ਅਤੇ ਉਸਦੀ 8 ਸਾਲਾ ਬੇਟੀ ਸੰਜੀਵਨੀ ਸਰੋਜ ਦੇ ਗਲੇ ਅਤੇ ਸਿਰ ਵਿਚ ਸੱਟ ਦੇ ਨਿਸ਼ਾਨ ਵੀ ਦਿਖਾਈ ਦਿੱਤੇ ਹਨ। ਇਸ ਦੋਹਰੇ ਕਤਲ ਕਾਂਡ ਤੋਂ ਬਾਅਦ ਇਲਾਕੇ ਵਿਚ ਚੁੱਪੀ ਛਾਈ ਹੋਈ ਹੈ।

ਹੋਰ ਪੜ੍ਹੋ: ਦਿੱਲੀ ਦੀ ਰੋਹਿਣੀ ਅਦਾਲਤ 'ਚ ਹੋਈ ਗੈਂਗਵਾਰ, ਗੈਂਗਸਟਰ ਗੋਗੀ ਸਮੇਤ ਚਾਰ ਲੋਕਾਂ ਦੀ ਮੌਤ

PHOTOPHOTO

ਹੋਰ ਪੜ੍ਹੋ: ਦੇਸ਼ ਵਿਚ ਤੇਜ਼ੀ ਨਾਲ ਹੋ ਰਹੇ ਨੇ ਆਰਥਿਕ ਸੁਧਾਰ, ਸਰਕਾਰ ਲਗਾਤਾਰ ਕਰ ਰਹੀ ਕੰਮ: ਨਿਰਮਲਾ ਸੀਤਾਰਮਨ 

ਪੁਲਿਸ ਨੇ ਦੱਸਿਆ ਕਿ ਪਹਿਲੀ ਨਜ਼ਰ ਵਿਚ ਇਹ ਘਟਨਾ ਲੁੱਟ (Loot) ਦੀ ਜਾਪਦੀ ਹੈ। ਕਿਉਂਕਿ ਘਰ ਵਿਚ ਪਿਆ ਸਮਾਨ ਖਿਲਰਿਆ ਪਿਆ ਸੀ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਦਮਾਸ਼ ਲੁੱਟ ਦੇ ਇਰਾਦੇ ਨਾਲ ਘਰ ਵਿਚ ਦਾਖਲ ਹੋਏ ਅਤੇ ਵਿਰੋਧ ਕਰਨ 'ਤੇ ਮਾਂ ਅਤੇ ਧੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੁਲਿਸ ਫਿੰਗਰ ਪ੍ਰਿੰਟ-ਫੋਰੈਂਸਿਕ ਮਾਹਰਾਂ ਅਤੇ ਕੁੱਤੇ ਦਸਤੇ ਦੇ ਨਾਲ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ। ਫਿਲਹਾਲ, ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Location: India, Uttar Pradesh

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement