
ਸ਼ੋਅ ਦੇ ਇੱਕ ਪੁਰਾਣੇ ਐਪੀਸੋਡ 'ਚ, ਅਦਾਲਤ ਦੇ ਕਮਰੇ ਦਾ ਦ੍ਰਿਸ਼ ਦਿਖਾਇਆ ਗਿਆ, ਜਿਸ 'ਚ ਅਦਾਕਾਰ ਸ਼ਰਾਬ ਪੀਂਦਾ ਦਿਖਾਈ ਦੇ ਰਿਹਾ ਹੈ।
ਨਵੀਂ ਦਿੱਲੀ: ਟੀਵੀ ਦਾ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਆਪਣੇ ਇਕ ਐਪੀਸੋਡ ਵਿਚ ਦਿਖਾਏ ਗਏ ਇੱਕ ਦ੍ਰਿਸ਼ ਕਾਰਨ ਵਿਵਾਦਾਂ ਵਿਚ ਘਿਰ ਗਿਆ ਹੈ। ਸ਼ੋਅ ਦੇ ਇੱਕ ਪੁਰਾਣੇ ਐਪੀਸੋਡ ਵਿਚ, ਅਦਾਲਤ ਦੇ ਕਮਰੇ ਦਾ ਇੱਕ ਦ੍ਰਿਸ਼ ਦਿਖਾਇਆ ਗਿਆ ਹੈ, ਜਿਸ ਵਿਚ ਅਦਾਕਾਰ ਸ਼ਰਾਬ ਪੀਂਦਾ ਦਿਖਾਈ ਦੇ ਰਿਹਾ ਹੈ। ਇਸ ਕਾਰਨ ਸ਼ੋਅ ਦੇ ਵਿਰੁੱਧ ਇੱਕ FIR ਦਰਜ ਕੀਤੀ ਗਈ ਹੈ, ਜਿਸ ’ਚ ਸ਼ੋਅ 'ਤੇ ਅਦਾਲਤ (Disrespect Court) ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਹੋਰ ਵੀ ਪੜ੍ਹੋ: ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੇੇ ਸੁਰੱਖਿਆ ਅਮਲੇ ਦੀ ਸਮੀਖਿਆ ਕਰਨ ਮੁੱਖ ਮੰਤਰੀ: ਅਮਨ ਅਰੋੜਾ
Kapil Sharma
ਸ਼ਿਕਾਇਤਕਰਤਾ ਨੇ ਜਿਸ ਐਪੀਸੋਡ ਵਚ ਦਿਖਾਏ ਗਏ ਦ੍ਰਿਸ਼ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ, ਉਹ ਪਿਛਲੇ ਸਾਲ ਜਨਵਰੀ ਵਿਚ ਪ੍ਰਸਾਰਿਤ ਹੋਇਆ ਸੀ। ਮੀਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਜ਼ਿਲ੍ਹਾ ਅਦਾਲਤ ਵਿਚ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਿਰਮਾਤਾਵਾਂ ਦੇ ਖਿਲਾਫ਼ FIR ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਉਸ ਦ੍ਰਿਸ਼ ਨਾਲ ਸਬੰਧਤ ਹੈ ਜਿਸ ਵਿਚ ਅਭਿਨੇਤਾ ਨੂੰ ਅਦਾਲਤ ਦੇ ਦ੍ਰਿਸ਼ ਦੇ ਦੌਰਾਨ ਸ਼ਰਾਬ ਪੀਂਦੇ (Drinking Alcohol) ਹੋਏ ਦਿਖਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਅਦਾਕਾਰਾਂ ਨੇ ਅਦਾਲਤ ਦਾ ਅਪਮਾਨ ਕੀਤਾ ਹੈ।
ਹੋਰ ਵੀ ਪੜ੍ਹੋ: ਭਾਰਤ 'ਚ ਇਹ ਰੇਲ ਮਾਰਗ ਮੰਜ਼ਿਲ ਨਾਲੋਂ ਵੀ ਹਨ ਵਧੇਰੇ ਖੂਬਸੂਰਤ, ਦਿਸਦੇ ਹਨ ਪਹਾੜਾਂ ਦੇ ਅਦਭੁਤ ਦ੍ਰਿਸ਼
The Kapil Sharma Show
ਸ਼ਿਕਾਇਤ ਦਾਇਰ ਕਰਨ ਵਾਲੇ ਵਕੀਲ ਦਾ ਕਹਿਣਾ ਹੈ ਕਿ, 'ਦਿ ਕਪਿਲ ਸ਼ਰਮਾ ਸ਼ੋਅ' (The Kapil Sharma Show), ਜੋ ਕਿ ਸੋਨੀ TV 'ਤੇ ਪ੍ਰਸਾਰਿਤ ਹੁੰਦਾ ਹੈ, ਗੰਦਾ ਹੈ। ਇਸ ਵਿਚ ਅਦਾਕਾਰਾਂ ਨੂੰ ਸਾਰਿਆਂ ਦੇ ਸਾਹਮਣੇ ਸ਼ਰਾਬ ਪੀਂਦੇ ਦਿਖਾਇਆ ਗਿਆ ਹੈ। ਇਹ ਅਦਾਲਤ ਦਾ ਅਪਮਾਨ ਹੈ, ਇਸ ਲਈ ਮੈਂ ਅਦਾਲਤ ਵਿਚ ਧਾਰਾ 356/3 ਦੇ ਤਹਿਤ ਦੋਸ਼ੀਆਂ ਦੇ ਖਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਤਰ੍ਹਾਂ ਦਾ ਪ੍ਰਦਰਸ਼ਨ ਰੁਕਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਦੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ।