
ਲੜਕੀ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਪੁਣੇ- ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ, ਇੱਕ ਵਿਅਕਤੀ ਨੇ ਆਪਣੀ ਅੱਠ ਸਾਲਾ ਧੀ ਨੂੰ ਕਥਿਤ ਤੌਰ 'ਤੇ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪਾਂਡੁਰੰਗ ਉਭੇ (38) ਵਿਰੁੱਧ ਸਿੰਹਗੜ ਰੋਡ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਪੇਸ਼ੇ ਵਜੋਂ ਇੱਕ 'ਕੰਸਟ੍ਰਕਸ਼ਨ' ਕਾਰੋਬਾਰੀ ਦੱਸਿਆ ਗਿਆ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਹ ਘਟਨਾ ਸ਼ੁੱਕਰਵਾਰ 23 ਸਤੰਬਰ ਦੀ ਹੈ। ਰਾਤ ਕਰੀਬ ਅੱਠ ਵਜੇ ਉਹ (ਉਭੇ) ਸ਼ਰਾਬ ਪੀ ਕੇ ਘਰ ਪਰਤਿਆ ਤਾਂ ਕਿਸੇ ਗੱਲ ਨੂੰ ਲੈ ਕੇ ਉਸ ਦਾ ਆਪਣੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋ ਗਿਆ।
ਗੁੱਸੇ 'ਚ ਦੋਸ਼ੀ ਨੇ ਆਪਣਾ ਲਾਇਸੈਂਸੀ ਰਿਵਾਲਵਰ ਕੱਢ ਕੇ ਪਤਨੀ 'ਤੇ ਤਾਣ ਦਿੱਤਾ। ਇਸ ਦੌਰਾਨ ਮਾਹੌਲ ਦੇਖ ਡਰੀ ਹੋਈ ਉਸ ਦੀ ਬੇਟੀ ਰਾਜਨੰਦਨੀ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਦੋਸ਼ੀ ਨੇ ਆਪਣੀ ਧੀ 'ਤੇ ਗੋਲ਼ੀਆਂ ਚਲਾ ਦਿੱਤੀਆਂ। ਲੜਕੀ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।