
ਜਾਣੋ ਇਸ ਤਰੀਕ ਨਾਲ ਜੁੜਿਆ ਭਾਰਤ ਤੇ ਸੰਸਾਰ ਦਾ ਯਾਦਗਾਰੀ ਇਤਿਹਾਸ
24 ਸਤੰਬਰ 2014 ਨੂੰ ਮੰਗਲ 'ਤੇ ਪਹੁੰਚਣ ਦੀ ਪਹਿਲੀ ਹੀ ਕੋਸ਼ਿਸ਼ 'ਚ ਕਾਮਯਾਬ ਹੋਣ ਵਾਲਾ, ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। ਇਸ ਦਿਨ ਇਸ ਖੇਤਰ 'ਚ ਭਾਰਤ ਨੇ ਏਸ਼ੀਆ ਦੇ ਦੋ ਦਿੱਗਜ ਚੀਨ ਤੇ ਜਾਪਾਨ ਨੂੰ ਪਿੱਛੇ ਛੱਡ ਦਿੱਤਾ, ਕਿਉਂ ਕਿ ਇਹ ਦੋਵੇਂ ਦੇਸ਼ ਆਪਣੇ ਪਹਿਲੇ ਮੰਗਲ ਅਭਿਆਨ 'ਚ ਕਾਮਯਾਬ ਨਹੀਂ ਹੋ ਸਕੇ ਸਨ।
ਭਾਰਤ ਅਤੇ ਦੁਨੀਆ ਦੀਆਂ 24 ਸਤੰਬਰ ਦੀ ਤਰੀਕ ਨਾਲ ਜੁੜੀਆਂ ਕੁਝ ਅਹਿਮ ਘਟਨਾਵਾਂ ਇਸ ਪ੍ਰਕਾਰ ਹਨ :-
1726: ਈਸਟ ਇੰਡੀਆ ਕੰਪਨੀ ਨੂੰ ਬੰਬਈ, ਕਲਕੱਤਾ ਅਤੇ ਮਦਰਾਸ ਵਿੱਚ ਨਗਰ ਨਿਗਮਾਂ ਅਤੇ ਮੇਅਰ ਅਦਾਲਤਾਂ ਦੀ ਸਥਾਪਨਾ ਕਰਨ ਦਾ ਅਧਿਕਾਰ ਦਿੱਤਾ ਗਿਆ।
1859: ਢੂੰਡੂ ਪੰਤ ਉਰਫ਼ ਨਾਨਾ ਸਾਹਿਬ ਦਾ ਦਿਹਾਂਤ। ਇਤਿਹਾਸ 'ਚ ਉਨ੍ਹਾਂ ਦਾ ਨਾਂਅ ਸਿਪਾਹੀ ਵਿਦਰੋਹ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਨਾਇਕ ਵਜੋਂ ਦਰਜ ਹੈ।
1861: ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਮੈਡਮ ਭੀਖਾਜੀ ਰੁਸਤਮ ਕਾਮਾ ਦਾ ਜਨਮ ਹੋਇਆ।
1971: 90 ਰੂਸੀ ਡਿਪਲੋਮੈਟਾਂ ਨੂੰ ਜਾਸੂਸੀ ਦੇ ਦੋਸ਼ ਵਿੱਚ ਬਰਤਾਨੀਆ ਵਿੱਚੋਂ ਕੱਢ ਦਿੱਤਾ ਗਿਆ।
1983: ਮਸ਼ਹੂਰ ਪਾਕਿਸਤਾਨੀ ਕ੍ਰਿਕੇਟਰ ਹਾਫ਼ਿਜ਼ ਮੁਹੰਮਦ ਦੇ ਪੁੱਤਰ ਸ਼ੋਏਬ ਮੁਹੰਮਦ ਨੇ ਭਾਰਤ ਦੇ ਖਿਲਾਫ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ।
1990: ਪੂਰਬੀ ਜਰਮਨੀ ਨੇ ਵਾਰਸਾ ਸਮਝੌਤੇ ਤੋਂ ਪੈਰ ਪਿੱਛੇ ਖਿੱਚ ਲਏ।
2004: ਹੈਤੀ 'ਚ ਤੂਫ਼ਾਨ ਤੋਂ ਬਾਅਦ ਆਏ ਹੜ੍ਹਾਂ ਵਿੱਚ ਘੱਟੋ-ਘੱਟ 1,070 ਲੋਕ ਮਾਰੇ ਗਏ।
2006: ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਗੱਲਬਾਤ ਲਈ ਸੱਦਾ ਦਿੱਤਾ।
2009: ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਭਾਰਤੀ ਉਪਗ੍ਰਹਿ ਓਸ਼ਨ ਸੈੱਟ-2 ਸਮੇਤ ਸੱਤ ਉਪਗ੍ਰਹਿਆਂ ਨੂੰ ਨੀਯਤ ਥਾਂ 'ਤੇ ਸਥਾਪਿਤ ਕੀਤਾ।
2014: ਪਹਿਲੀ ਹੀ ਕੋਸ਼ਿਸ਼ ਵਿੱਚ ਸਫ਼ਲਤਾ ਪ੍ਰਾਪਤ ਕਰਦੇ ਹੋਏ, ਭਾਰਤ ਨੇ ਆਪਣਾ ਪੁਲਾੜ ਯਾਨ ਮੰਗਲ 'ਤੇ ਭੇਜਿਆ।