
Manipur News : ਤਲਾਸ਼ੀ ਮੁਹਿੰਮ ਦੌਰਾਨ 1 ਰਾਈਫਲ, 1ਮੈਗਜ਼ੀਨ, 2 ਰਾਕੇਟ ਪ੍ਰੋਪੇਲਡ ਗ੍ਰੇਨੇਡ, 2 RPG ਚਾਰਜਰ, 3 HE-36 ਹੈਂਡ ਗ੍ਰੇਨੇਡ,1 ਚੀਨੀ ਹੈਂਡ ਗ੍ਰੇਨੇਡ ਬਰਾਮਦ
Manipur News : ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਇੱਕ ਰਾਈਫਲ, ਕਈ ਗ੍ਰਨੇਡ ਅਤੇ ਆਰਪੀਜੀ (ਰਾਕੇਟ ਪ੍ਰੋਪੇਲਡ ਗ੍ਰੇਨੇਡ) ਦੇ ਗੋਲੇ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸੋਮਵਾਰ ਨੂੰ ਜ਼ਿਲ੍ਹੇ ਦੇ ਮਾਚਿਨ ਮਾਨੋ ਪਹਾੜੀਆਂ 'ਚ ਤਲਾਸ਼ੀ ਮੁਹਿੰਮ ਦੌਰਾਨ ਰਾਈਫਲਾਂ ਅਤੇ ਵਿਸਫੋਟਕ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਕ ਰਾਈਫਲ ਨਾਲ ਇਕ ਮੈਗਜ਼ੀਨ, ਦੋ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਦੇ ਗੋਲੇ, ਦੋ ਆਰਪੀਜੀ ਚਾਰਜਰ, ਤਿੰਨ ਐਚਈ-36 ਹੈਂਡ ਗ੍ਰੇਨੇਡ ਅਤੇ ਇਕ ਚੀਨੀ ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ ਹੈ।
ਮਨੀਪੁਰ ਦੀ ਇੰਫਾਲ ਘਾਟੀ ਦੇ ਮੇਤੇਈ ਭਾਈਚਾਰੇ ਅਤੇ ਨਾਲ ਲੱਗਦੇ ਪਹਾੜੀ ਇਲਾਕਿਆਂ 'ਚ ਰਹਿਣ ਵਾਲੇ ਕੂਕੀ ਭਾਈਚਾਰੇ ਵਿਚਾਲੇ ਪਿਛਲੇ ਸਾਲ ਮਈ ਤੋਂ ਜਾਰੀ ਨਸਲੀ ਹਿੰਸਾ 'ਚ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
(For more news apart from Manipur police recovered rifles and grenades from Machin Mano hills News in Punjabi, stay tuned to Rozana Spokesman)