
ਕਈ ਲੋਕ ਪਾਰਕਿੰਗ ਚਾਰਜ ਅਤੇ ਟ੍ਰੈਫਿਕ ਜੁਰਮਾਨੇ ਤੋਂ ਬਚਣ ਲਈ ਗੱਡੀ ਵਿਚ ਪੁਲਿਸ, ਪ੍ਰੈਸ ਅਤੇ ਵਿਧਾਇਕ ਦਾ ਸਟੀਕਰ ਚਿਪਕਾ ਲੈਂਦੇ ਹਨ।
ਹੈਦਰਾਬਾਦ : ਕਈ ਲੋਕ ਪਾਰਕਿੰਗ ਚਾਰਜ ਅਤੇ ਟ੍ਰੈਫਿਕ ਜੁਰਮਾਨੇ ਤੋਂ ਬਚਣ ਲਈ ਗੱਡੀ ਵਿਚ ਪੁਲਿਸ, ਪ੍ਰੈਸ ਅਤੇ ਵਿਧਾਇਕ ਦਾ ਸਟੀਕਰ ਚਿਪਕਾ ਲੈਂਦੇ ਹਨ। ਹੈਦਰਾਬਾਦ ਦੇ ਇਕ ਵਿਅਕਤੀ ਨੇ ਕੁੱਝ ਹੀ ਕੀਤਾ ਹੈ ਜਿਸ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਵਿਅਕਤੀ ਨੇ ਟੋਲ ਦੇ ਪੈਸੇ ਬਚਾਉਣ ਲਈ ਅਪਣੀ ਕਾਰ ਦੀ ਨੰਬਰ ਪਲੇਟ ਤੇ '1P 3M Jagan' ਲਿਖ ਲਿਆ।
ਉਸ ਨੇ ਅੱਗੇ ਅਤੇ ਪਿੱਛੇ ਦੀਆਂ ਦੋਵੇਂ ਨੰਬਰ ਪਲੇਟਾਂ ਤੇ ਅਜਿਹਾ ਹੀ ਲਿਖਿਆ ਹੋਇਆ ਸੀ। 19 ਅਕਤੂਬਰ ਨੂੰ ਜੇਦੀਮੈਲਟਾ ਇਲਾਕੇ ਵਿਚ ਰੋਜ਼ਾਨਾ ਚੈਕਿੰਗ ਦੌਰਾਨ ਟ੍ਰੈਫਿਕ ਪੁਲਿਸ ਨੇ ਇਸ ਕਾਰ ਨੂੰ ਦੇਖਿਆ। ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਦੇ ਰਹਿਣ ਵਾਲੇ ਐਮ. ਹਰੀ ਰਾਕੇਸ਼ ਨੇ ਕਾਰ ਵਿਚ ਸੀਐਮ ਜਗਨ ਦਾ ਨਾਮ ਲਿਖਿਆ ਸੀ। ਉਹਨਾਂ ਨੇ ਪੁਲਿਸ ਨੂੰ ਦਸਿਆ ਕਿ ਟੋਲ ਟੈਕਸ ਅਤੇ ਟ੍ਰੈਫਿਕ ਪੁਲਿਸ ਤੋਂ ਬਚਣ ਲਈ ਨੰਬਰ ਪਲੇਟ ਤੇ ਸੀਐਮ ਜਗਨ ਦਾ ਨਾਮ ਲਿਖਿਆ ਸੀ।
ਪੁਲਿਸ ਨੇ ਕਾਰ ਨੂੰ ਜ਼ਬਤ ਕਰ ਲਿਆ ਹੈ ਅਤੇ ਰਾਕੇਸ਼ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਸ ਦਈਏ ਕਿ ਅਜਿਹੇ ਮਾਮਲੇ ਕਈ ਵਾਰ ਸਾਹਮਣੇ ਆ ਚੁੱਕੇ ਹਨ। ਅਜਿਹਾ ਹੀ ਮਾਮਲਾ 2 ਦਿਨ ਪਹਿਲਾਂ ਵੀ ਸਾਹਮਣੇ ਆਇਆ ਸੀ। ਜਿਸ ਵਿਚ ਧੂਰੀ-ਸੰਗਰੂਰ ਰੋਡ 'ਤੇ ਪਿੰਡ ਲੱਡਾ ਨੇੜੇ ਸਥਿਤ ਟੋਲ ਪਲਾਜ਼ਾ ਵਾਲਿਆਂ ਵੱਲੋਂ ਇਕ ਵਿਅਕਤੀ ਨੂੰ ਟੋਲ ਟੈਕਸ ਤੋਂ ਬਚਣ ਲਈ ਕਥਿਤ ਤਰੀਕੇ ਨਾਲ ਪੀਸੀਐੱਸ ਅਧਿਕਾਰੀ ਹੋਣ ਦਾ ਸ਼ਨਾਖਤੀ ਕਾਰਡ ਵਰਤਦਿਆਂ ਕਾਬੂ ਕਰ ਕੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ।
ਟੋਲ ਪਲਾਜ਼ਾ ਦੇ ਅਧਿਕਾਰੀ ਅਜੈ ਪ੍ਰਤਾਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਵਿਅਕਤੀ ਆਪਣੀ ਕਾਰ ਰਾਹੀਂ ਕਈ ਵਾਰ ਪੀਸੀਐੱਸ ਅਧਿਕਾਰੀ ਹੋਣ ਦਾ ਦਾਅਵਾ ਕਰਦਿਆਂ ਸ਼ਨਾਖਤੀ ਕਾਰਡ ਵਿਖਾ ਕੇ ਲੰਘਦਾ ਰਿਹਾ, ਪਰ ਉਸ ਦੇ ਅਜਿਹੇ ਦਾਅਵੇ 'ਤੇ ਸ਼ੱਕ ਹੋਣ 'ਤੇ ਜਦੋਂ ਉਕਤ ਵਿਅਕਤੀ ਬਾਰੇ ਪਤਾ ਕੀਤਾ ਗਿਆ ਤਾਂ ਜਾਣਕਾਰੀ ਮਿਲੀ ਕਿ ਉਸ ਦਾ ਨਾਂ ਡਾ. ਕਰਮਜੀਤ ਸਿੰਘ ਹੈ ਤੇ ਉਹ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਐੱਸਐੱਮਓ ਵਜੋਂ ਤਾਇਨਾਤ ਸੀ।