
ਸੰਜੇ ਰਾਊਤ ਦਾ ਸਵਾਲ “ਇਸ ਦੀ ਗਿਣਤੀ ਕਿਸ ਨੇ ਕੀਤੀ ਹੈ?”
ਮੁੰਬਈ - ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਦੋਸ਼ ਲਾਇਆ ਹੈ ਕਿ ਦੇਸ਼ ਵਿਚ ਕੋਵਿਡ-19 ਰੋਕੂ ਵੈਕਸੀਨ ਦੀਆਂ 100 ਕਰੋੜ ਖੁਰਾਕਾਂ ਦਾ ਵਾਅਦਾ ‘ਝੂਠਾ’ ਹੈ ਅਤੇ ਹੁਣ ਤੱਕ ਯੋਗ ਨਾਗਰਿਕਾਂ ਨੂੰ ਹੁਣ ਤੱਕ 23 ਕਰੋੜ ਤੋਂ ਜ਼ਿਆਦਾ ਖੁਰਾਕਾਂ ਨਹੀਂ ਲਗਾਈਆਂ ਗਈਆਂ ਹਨ। ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਨਾਸਿਕ 'ਚ ਪਾਰਟੀ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਰਾਉਤ ਨੇ ਕਿਹਾ ਕਿ ਭਾਜਪਾ ਇਸ ਗੱਲ ਦਾ ਸਬੂਤ ਦਵੇਗੀ ਕਿ 100 ਕਰੋੜ ਟੀਕਾਕਰਨ ਦਾ ਦਾਅਵਾ 'ਝੂਠਾ' ਹੈ।
Narendra Modi, Sanjay Raut
ਕਿਸੇ ਦਾ ਨਾਂ ਲਏ ਬਿਨ੍ਹਾਂ ਰਾਜ ਸਭਾ ਮੈਂਬਰ ਨੇ ਕਿਹਾ, ''ਤੁਸੀਂ ਕਿੰਨਾ ਝੂਠ ਬੋਲੋਗੇ?'' ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਦਾਅਵਾ ਕੀਤਾ, ''ਪਿਛਲੇ ਪਖਵਾੜੇ 'ਚ 20 ਹਿੰਦੂ ਅਤੇ ਸਿੱਖ ਮਾਰੇ ਗਏ। 17 ਤੋਂ 18 ਜਵਾਨ ਸ਼ਹੀਦ ਹੋ ਗਏ। ਚੀਨ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਵਿਚ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਪਰ ਅਸੀਂ 100 ਕਰੋੜ ਟੀਕਾਕਰਨ ਦਾ ਜਸ਼ਨ ਮਨਾ ਰਹੇ ਹਾਂ, ਜੋ ਸਹੀ ਨਹੀਂ ਹੈ।” ਉਨ੍ਹਾਂ ਪੁੱਛਿਆ, “ਇਸ ਦੀ ਗਿਣਤੀ ਕਿਸ ਨੇ ਕੀਤੀ ਹੈ?”
keshav upadhyay
ਇਸ ਦੇ ਨਾਲ ਹੀ ਮਹਾਰਾਸ਼ਟਰ ਤੋਂ ਭਾਜਪਾ ਦੇ ਬੁਲਾਰੇ ਕੇਸ਼ਵ ਉਪਾਧਿਆਏ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਦੇ ਆਗੂ ਬੇਬੁਨਿਆਦ ਦਾਅਵੇ ਕਰ ਰਹੇ ਹਨ। ਉਹਨਾਂ ਕਿਹਾ, “100 ਕਰੋੜ ਟੀਕਿਆਂ ਬਾਰੇ ਰਾਉਤ ਦੀ ਟਿੱਪਣੀ ਹਾਸੇ ਵਾਲੀ ਗੱਲ ਹੈ ਕਿਉਂਕਿ ਅੰਕੜੇ ਬਹੁਤ ਸਪੱਸ਼ਟ ਹਨ।” ਭਾਰਤ ਨੇ 21 ਅਗਸਤ ਨੂੰ ਕੋਵਿਡ -19 ਦੇ ਵਿਰੁੱਧ 100 ਕਰੋੜ ਟੀਕਾਕਰਨ ਦਾ ਅੰਕੜਾ ਪਾਰ ਕਰ ਲਿਆ ਹੈ।