ਜੰਮੂ -ਕਸ਼ਮੀਰ : ਅਤਿਵਾਦੀਆਂ ਨੇ CRPF ਪਾਰਟੀ 'ਤੇ ਕੀਤਾ ਹਮਲਾ, ਕਰਾਸ ਫ਼ਾਇਰਿੰਗ 'ਚ 1 ਮੌਤ
Published : Oct 24, 2021, 1:28 pm IST
Updated : Oct 24, 2021, 1:28 pm IST
SHARE ARTICLE
army
army

ਅਤਿਵਾਦੀਆਂ ਵਲੋਂ ਜੰਨਤ ਨੂੰ ਨਰਕ ਬਣਾਉਣ ਦੀਆਂ ਰਚਆਂ ਜਾ ਰਹੀਆਂ ਹਨ ਸਾਜ਼ਿਸ਼ਾਂ  

ਸ਼ੋਪੀਆਂ : ਜੰਮੂ -ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਐਤਵਾਰ ਨੂੰ ਸੀਆਰਪੀਐਫ ਪਾਰਟੀ 'ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਕਰਾਸ ਫ਼ਾਇਰਿੰਗ ਵਿਚ ਇੱਕ ਨਾਗਰਿਕ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਜਾਣਕਾਰੀ ਮੁਤਾਬਕ ਮਾਰੇ ਗਏ ਨਾਗਰਿਕ ਦੀ ਪਛਾਣ ਖਾਰਪੋਰਾ ਨੌਪੋਰਾ ਅਰਵਾਨੀ ਬਿਜਬਿਹਾਰਾ ਦੇ ਰਹਿਣ ਵਾਲੇ ਸ਼ਾਹਿਦ ਅਹਿਮਦ ਵਜੋਂ ਹੋਈ ਹੈ।

Army JCO martyred in encounter with militants in RajouriArmy 

ਇਹ ਵੀ ਪੜ੍ਹੋ : ਯੋਗੀ ਸਰਕਾਰ ਨੇ ਫੈਜ਼ਾਬਾਦ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਕੀਤਾ ਅਯੁੱਧਿਆ ਕੈਂਟ 

ਪੁਲਿਸ ਨੇ ਦੱਸਿਆ ਕਿ ਅਤਿਵਾਦੀਆਂ ਨੇ ਸੀਆਰਪੀਐੱਫ 'ਤੇ ਹਮਲਾ ਕੀਤਾ, ਜਿਸ 'ਚ ਕਰਾਸ ਫ਼ਾਇਰਿੰਗ 'ਚ ਨਾਗਰਿਕ ਦੀ ਮੌਤ ਹੋ ਗਈ। ਜੰਮੂ-ਕਸ਼ਮੀਰ 'ਚ ਜਮਹੂਰੀਅਤ ਦੀ ਤਾਕਤ ਤੋਂ ਅਤਿਵਾਦੀ ਸੰਗਠਨ ਗੁੱਸੇ 'ਚ ਹਨ ਅਤੇ ਨਿਰਾਸ਼ ਹਨ। ਇਸ ਕਾਰਨ ਅਤਿਵਾਦੀਆਂ ਵਲੋਂ ਜੰਨਤ ਨੂੰ ਨਰਕ ਬਣਾਉਣ ਦੀਆਂ ਸਾਜ਼ਿਸ਼ਾਂ  ਰਚਆਂ ਜਾ ਰਹੀਆਂ ਹਨ।

Army JCO martyred in encounter with militants in RajouriArmy

ਇਹ ਵੀ ਪੜ੍ਹੋ : ਤੇਲ ਕੀਮਤਾਂ 'ਚ ਲਗਾਤਾਰ ਵਾਧੇ 'ਤੇ ਪ੍ਰਿਯੰਕਾ ਨੇ ਮੋਦੀ ਸਰਕਾਰ 'ਤੇ ਕੀਤਾ ਸ਼ਬਦੀ ਵਾਰ 

ਦੱਸਣਯੋਗ ਹੈ ਕਿ ਅਤਿਵਾਦੀ ਸੰਗਠਨ ਲੋਕਾਂ 'ਚ ਡਰ ਪੈਦਾ ਕਰਨ ਲਈ ਨੇਤਾਵਾਂ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਤਿਵਾਦੀਆਂ ਦੀ ਇਹ ਨਿਰਾਸ਼ਾ ਅਤੇ ਕਾਇਰਤਾ ਘਾਟੀ 'ਚ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਘਾਟੀ 'ਚ ਅਤਿਵਾਦੀ ਲਗਾਤਾਰ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕਸ਼ਮੀਰੀ ਪੰਡਤਾਂ ਤੋਂ ਬਾਅਦ ਹੁਣ ਅਤਿਵਾਦੀਆਂ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਵੀ ਨਿਸ਼ਾਨਾ ਬਣਾਇਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement