
ਇਸ ਸਾਲ ਜੁਆਇੰਟ ਐਂਟਰੇਂਸ ਐਗਜ਼ਾਮ-ਐਡਵਾਂਸਡ ਪ੍ਰੀਖਿਆ 'ਚ ਕਰੀਬ 1.5 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।
ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਕਰਕੇ ਬਹੁਤ ਸਾਰੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਹਨ। ਇਸ ਨਾਲ ਸਿੱਖਿਆ ਦੇ ਖੇਤਰ 'ਚ ਵੀ ਕੋਰੋਨਾ ਵਾਇਰਸ ਕਾਰਨ ਕਾਫੀ ਨੁਕਸਾਨ ਝੱਲਣਾ ਪਿਆ ਹੈ। ਉੱਥੇ ਹੀ ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ਭਰ ਦੇ ਇੰਜਨੀਅਰਿੰਗ ਕਾਲਜਾਂ 'ਚ ਦਾਖਲੇ ਲਈ ਹੋਣ ਵਾਲੀ ਸੰਯੁਕਤ ਪ੍ਰਵੇਸ਼ ਪ੍ਰੀਖਿਆ ਜੇਈਈ ਮੇਨਸ ਨੂੰ ਜਨਵਰੀ ਦੀ ਬਜਾਇ ਫਰਵਰੀ 'ਚ ਕਰਾਇਆ ਜਾ ਸਕਦਾ ਹੈ।
ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ, ਇੰਜੀਨੀਅਰਿੰਗ ਕਾਲਜਾਂ 'ਚ ਦਾਖਲੇ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ। ਲਿਹਾਜ਼ਾ 2021 ਦੀ ਜੇਈਈ-ਮੁੱਖ ਪ੍ਰੀਖਿਆ ਨੂੰ ਫਰਵਰੀ 'ਚ ਕਰਾਏ ਜਾਣ 'ਤੇ ਵਿਚਾਰ ਚੱਲ ਰਿਹਾ ਹੈ। ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਜੋ ਪਿਛਲੀ ਪ੍ਰੀਖਿਆ 'ਚ ਪ੍ਰਾਪਤ ਅੰਕਾਂ ਜਾਂ ਉਨ੍ਹਾਂ ਕਾਲਜਾਂ ਤੋਂ ਸੰਤੁਸ਼ਟ ਨਹੀਂ ਹੈ। ਜਿੱਥੇ ਉਨ੍ਹਾਂ ਨੂੰ ਦਾਖਲਾ ਮਿਲ ਰਿਹਾ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਵੀ ਇਸ ਦੀ ਇਕ ਵਜ੍ਹਾ ਹਨ।
ਇਸ ਸਾਲ ਜੁਆਇੰਟ ਐਂਟਰੇਂਸ ਐਗਜ਼ਾਮ-ਐਡਵਾਂਸਡ ਪ੍ਰੀਖਿਆ 'ਚ ਕਰੀਬ 1.5 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ। ਉੱਥੇ ਇਸ ਦੇ ਲਈ 1.60 ਲੱਖ ਵਿਦਿਆਰਥੀਆਂ ਨੇ ਹੀ ਰਜਿਸਟ੍ਰੇਸ਼ਨ ਕਰਵਾਇਆ ਸੀ।