ਖ਼ਬਰਾਂ   ਰਾਸ਼ਟਰੀ  24 Nov 2020  ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸ ਸੂਬਾਈ ਸਰਕਾਰ ਦਾ ਅਨੋਖਾ ਕਦਮ, ਪਰਾਲੀ ਤੋਂ ਬਣੇਗੀ ‘ਬਾਇਓਗੈਸ’

ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸ ਸੂਬਾਈ ਸਰਕਾਰ ਦਾ ਅਨੋਖਾ ਕਦਮ, ਪਰਾਲੀ ਤੋਂ ਬਣੇਗੀ ‘ਬਾਇਓਗੈਸ’

ਏਜੰਸੀ
Published Nov 24, 2020, 9:40 pm IST
Updated Nov 24, 2020, 9:40 pm IST
ਕਿਸਾਨ ਨੂੰ ਜੇਲ ਪਹੁੰਚਾ ਕੇ ਪਰਾਲੀ ਦਾ ਹੱਲ ਨਹੀਂ ਕੱਢਿਆ ਜਾ ਸਕਦਾ : ਪਟੇਲ
biogas
 biogas

ਭੋਪਾਲ : ਪ੍ਰਦੂਸ਼ਣ ਦਾ ਪੱਧਰ ਵਧਣ ’ਚ ਪਰਾਲੀ ਨੂੰ ਅੱਗ ਲਾਉਣ ਕਾਰਨ ਨਿਕਲੇ ਧੂੰਏਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਹਵਾ ਦੀ ਗੁਣਵੱਤਾ ਨੂੰ ਖਰਾਬ ਹੋਣ ਲਈ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੋਰੋਨਾ ਆਫ਼ਤ ਦਰਮਿਆਨ ਪਰਾਲੀ ਨੂੰ ਅੱਗ ਲਾਉਣਾ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਮੱਧ ਪ੍ਰਦੇਸ਼ ਦੇ ਖੇਤੀ ਵਿਕਾਸ ਅਤੇ ਕਿਸਾਨ ਕਲਿਆਣ ਮੰਤਰੀ ਕਮਲ ਪਟੇਲ ਨੇ ਢੁੱਕਵੀਂ ਪਹਿਲ ਕੀਤੀ ਹੈ। ਪ੍ਰਸਤਾਵਿਤ ਯੋਜਨਾ ਤਹਿਤ ਮੱਧ ਪ੍ਰਦੇਸ਼ ਵਿਚ ਪਰਾਲੀ ਨੂੰ ਬਾਇਓਗੈਸ ’ਚ ਬਦਲਿਆ ਜਾਵੇਗਾ। 

Straw Straw

ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਕਿਹਾ ਕਿ ਖੇਤਾਂ ’ਚ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਖ਼ਤਰਨਾਕ ਪੱਧਰ ’ਤੇ ਪਹੁੰਚ ਰਿਹਾ ਹੈ, ਕਿਸਾਨਾਂ ਕੋਲ ਇਸ ਤੋਂ ਇਲਾਵਾ ਕੋਈ ਆਸਾਨ ਬਦਲ ਵੀ ਨਹੀਂ ਹੈ। ਪਟੇਲ ਨੇ ਕਿਹਾ ਕਿ ਕਿਸਾਨਾਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਸਮਝੇ ਬਿਨਾਂ ਇਸ ਦਾ ਹੱਲ ਨਹੀਂ ਨਿਕਲ ਸਕਦਾ। ਖੇਤੀ ਮਜ਼ਦੂਰਾਂ ਦੀ ਘਾਟ ਅਤੇ ਫ਼ਸਲ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਨਾਲ ਪਰਾਲੀ ਵੱਡੀ ਸਮੱਸਿਆ ਬਣ ਗਈ ਹੈ ਅਤੇ ਇਸ ਦਾ ਹੱਲ ਕਿਸਾਨ ਨੂੰ ਜੇਲ ਪਹੁੰਚਾ ਕੇ ਨਹੀਂ ਕੱਢਿਆ ਜਾ ਸਕਦਾ। ਇਸ ਲਈ ਸਰਕਾਰਾਂ ਨੂੰ ਸਹਿਯੋਗੀ ਬਣ ਕੇ ਰਾਹ ਤਲਾਸ਼ਣਾ ਹੋਵੇਗਾ।

Straw Straw

ਕਮਲ ਪਟੇਲ ਨੇ ਅੱਗੇ ਦਸਿਆ ਕਿ ਖੇਤੀ ਵਿਗਿਆਨਕਾਂ ਨਾਲ ਸਲਾਹ-ਮਸ਼ਵਰਾ ਕਰ ਕੇ ਮੱਧ ਪ੍ਰਦੇਸ਼ ਵਿਚ ਪਰਾਲੀ ਤੋਂ ਉਪਯੋਗੀ ਬਾਇਓਗੈਸ ਬਣਾਉਣ ਦੇ ਉਪਾਅ ’ਤੇ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਬਹੁਤ ਜਲਦੀ ਜ਼ਰੂਰੀ ਪਲਾਂਟ ਦੀ ਸਥਾਪਨਾ ਲਈ ਪਹਿਲ ਕੀਤੀ ਜਾਵੇਗੀ। ਇਸ ਨਾਲ ਕਿਸਾਨਾਂ ਲਈ ਆਫ਼ਤ ਬਣੀ ਪਰਾਲੀ ਦਾ ਬਿਹਤਰ ਇਸਤੇਮਾਲ ਹੋ ਸਕੇਗਾ। ਪਰਾਲੀ ਤੋਂ ਬਣੀ ਇਸ ਬਾਇਓਗੈਸ ਦਾ ਸੀ. ਐੱਨ. ਜੀ. ਵਾਹਨਾਂ ਸਮੇਤ ਹੋਰ ਖੇਤਰਾਂ ਵਿਚ ਊਰਜਾ ਦੇ ਤੌਰ ’ਤੇ ਇਸਤੇਮਾਲ ਕੀਤਾ ਜਾ ਸਕੇਗਾ।    

Advertisement