
ਪਟੀਸ਼ਨ 'ਚ ਕਿਹਾ ਗਿਆ ਸੀ ਕਿ ਦੇਸ਼ 'ਚ RT-PCR ਟੈਸਟ ਦੀ ਕੀਮਤ 400 ਰੁਪਏ ਤੈਅ ਕੀਤੀ ਜਾਵੇ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਸੁਪਰੀਮ ਕੋਰਟ ਨੇ ਕੋਰੋਨਾ ਦੇ ਚਲਦੇ ਨਵਾਂ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਕੋਰੋਨਾ ਦੀ ਜਾਂਚ ਲਈ RT-PCR ਟੈਸਟ ਦੀ ਦਰ ਤੈਅ ਕਰਨ ਲਈ ਕੇਂਦਰ, ਸੂਬਾ ਤੇ ਯੂਟੀਸ ਨੂੰ ਨੋਟਿਸ ਭੇਜਿਆ ਹੈ। ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਦਿਆਂ ਦੀ ਹਫਤਿਆਂ 'ਚ ਜਵਾਬ ਮੰਗਿਆ ਹੈ।
ਟੈਸਟ ਦੀ ਕੀਮਤ
ਪਟੀਸ਼ਨ 'ਚ ਕਿਹਾ ਗਿਆ ਸੀ ਕਿ ਦੇਸ਼ 'ਚ RT-PCR ਟੈਸਟ ਦੀ ਕੀਮਤ 400 ਰੁਪਏ ਤੈਅ ਕੀਤੀ ਜਾਵੇ। ਇਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ ਤੇ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾ ਸਕਣਗੇ।