
ਚੀਨ ਵਿਚ ਬਣੇ ਹਨ ਜ਼ਿਆਦਾਤਰ ਡਰੋਨ
Seizure of Pak drones: ਸੀਮਾ ਸੁਰੱਖਿਆ ਬਲਾਂ ਨੇ ਇਸ ਸਾਲ ਦੇ ਪਿਛਲੇ 10 ਮਹੀਨਿਆਂ ਵਿਚ ਭਾਰਤੀ ਖੇਤਰ ਵਿਚ ਦਾਖਲ ਹੋਏ 69 ਪਾਕਿਸਤਾਨੀ ਡਰੋਨ ਬਰਾਮਦ ਕੀਤੇ ਹਨ। ਬੀਐਸਐਫ ਨੇ ਪਾਕਿਸਤਾਨੀ ਸਮੱਗਲਰਾਂ ਵਲੋਂ ਨਸ਼ਾ ਤਸਕਰੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ। ਸੀਮਾ ਸੁਰੱਖਿਆ ਬਲ ਦੇ ਅੰਕੜਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ।
ਬੀਐਸਐਫ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਡਰੋਨ 'ਮੇਡ ਇਨ ਚਾਈਨਾ' ਹਨ। ਚਾਰ ਰੋਟਰਾਂ ਵਾਲੇ ਵੱਖ-ਵੱਖ ਮਾਡਲਾਂ ਦੇ ਡਰੋਨ ਕਵਾਡਕਾਪਟਰ ਡਿਜ਼ਾਈਨ ਦੇ ਹਨ। ਅੰਕੜਿਆਂ ਅਨੁਸਾਰ ਬੀਐਸਐਫ ਨੇ ਇਸ ਸਾਲ 1 ਜਨਵਰੀ ਤੋਂ 31 ਅਕਤੂਬਰ ਤਕ ਭਾਰਤ ਦੀ ਪੱਛਮੀ ਸਰਹੱਦ 'ਤੇ ਪੰਜਾਬ, ਰਾਜਸਥਾਨ ਅਤੇ ਜੰਮੂ ਦੀਆਂ ਸਰਹੱਦਾਂ ਤੋਂ ਲੰਘਣ ਵਾਲੇ ਕੁੱਲ 69 ਅਜਿਹੇ ਡਰੋਨ ਜ਼ਬਤ ਕੀਤੇ ਹਨ।
ਇਨ੍ਹਾਂ 69 ਡਰੋਨਾਂ ਵਿਚੋਂ 60 ਪੰਜਾਬ ਸਰਹੱਦ ਤੋਂ ਅਤੇ 9 ਰਾਜਸਥਾਨ ਸਰਹੱਦ ਤੋਂ ਜ਼ਬਤ ਕੀਤੇ ਗਏ ਹਨ। ਅਕਤੂਬਰ ਵਿਚ ਸੱਭ ਤੋਂ ਵੱਧ 19 ਡਰੋਨ ਪੰਜਾਬ ਦੀ ਸਰਹੱਦ ਤੋਂ ਅਤੇ ਦੋ ਰਾਜਸਥਾਨ ਸਰਹੱਦ ਤੋਂ ਫੜੇ ਗਏ ਸਨ। ਹਾਲਾਂਕਿ ਜੂਨ ਵਿਚ 11 ਡਰੋਨ ਜ਼ਬਤ ਕੀਤੇ ਗਏ ਸਨ। ਮਈ ਵਿਚ ਸੱਤ ਡਰੋਨ ਫੜੇ ਗਏ, ਛੇ ਫਰਵਰੀ, ਜੁਲਾਈ ਅਤੇ ਸਤੰਬਰ ਵਿਚ। ਅਗਸਤ ਵਿਚ ਪੰਜ ਡਰੋਨ, ਮਾਰਚ ਅਤੇ ਅਪ੍ਰੈਲ ਵਿਚ ਤਿੰਨ-ਤਿੰਨ ਅਤੇ ਜਨਵਰੀ ਵਿਚ ਇਕ ਡਰੋਨ ਜ਼ਬਤ ਕੀਤਾ ਗਿਆ। ਅੰਕੜੇ ਦੱਸਦੇ ਹਨ ਕਿ ਜਨਵਰੀ, ਮਾਰਚ, ਅਪ੍ਰੈਲ ਅਤੇ ਮਈ ਵਿਚ ਰਾਜਸਥਾਨ ਸਰਹੱਦ ਤੋਂ ਕੋਈ ਡਰੋਨ ਬਰਾਮਦ ਨਹੀਂ ਹੋਇਆ। 1 ਜਨਵਰੀ 2020 ਤੋਂ ਇਸ ਸਾਲ 31 ਅਕਤੂਬਰ ਤਕ ਬੀਐਸਐਫ ਨੇ ਕੁੱਲ 93 ਡਰੋਨ ਜ਼ਬਤ ਕੀਤੇ ਹਨ।
(For more news apart from seizure of 69 Pak drones in last 10 months near International Border, stay tuned to Rozana Spokesman)