
ਬਰਾਮਦ ਕੀਤਾ ਗਿਆ ਡਰੋਨ DJI MAVIC 3 CLASSIC ਹੈ, ਜੋ ਕਿ ਚੀਨ ਵਿਚ ਬਣਿਆ ਹੈ।
Pakistani Drone and Heroin Recovered: ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਨੇੜਿਉਂ ਇਕ ਦਿਨ ਵਿਚ ਦੂਜਾ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਬੀ.ਐਸ.ਐਫ. ਜਵਾਨਾਂ ਨੇ ਸਰਹੱਦੀ ਪਿੰਡ ਦੇ ਖੇਤ ਵਿਚੋਂ 1 ਪੈਕੇਟ ਹੈਰੋਇਨ (ਕੁੱਲ ਵਜ਼ਨ - 500 ਗ੍ਰਾਮ) ਵੀ ਬਰਾਮਦ ਕੀਤਾ। ਬਰਾਮਦ ਕੀਤਾ ਗਿਆ ਡਰੋਨ DJI MAVIC 3 CLASSIC ਹੈ, ਜੋ ਕਿ ਚੀਨ ਵਿਚ ਬਣਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਰੋੜਾਂਵਾਲਾ ਖੁਰਦ ਨੇੜੇ ਖੇਤਾਂ ਵਿਚ ਪਈਆਂ ਸ਼ੱਕੀ ਵਸਤੂਆਂ ਵੇਖੀਆਂ। ਇਸ ਤੋਂ ਇਲਾਵਾ, ਖੇਤਰ ਦੀ ਵਿਸਤ੍ਰਿਤ ਤਲਾਸ਼ੀ ਦੌਰਾਨ ਬੀ.ਐਸ.ਐਫ. ਦੇ ਜਵਾਨਾਂ ਨੇ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸ਼ੱਕੀ ਪੈਕੇਟ ਵੀ ਬਰਾਮਦ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿਚ ਹੈਰੋਇਨ ਦੀ ਕੀਮਤ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਕ ਦਿਨ ਵਿਚ ਪਾਕਿਸਤਾਨੀ ਡਰੋਨ ਦੀ ਦੂਜੀ ਬਰਾਮਦਗੀ ਕਰ ਕੇ ਜਵਾਨਾਂ ਨੇ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ।
ਖੇਮਕਰਨ ਪੁਲਿਸ ਨੇ ਵੀ ਦਰਜ ਕੀਤਾ ਮੁਕੱਦਮਾ
ਖੇਮਕਰਨ ਪੁਲਿਸ ਨੇ ਇਕ ਕੇਸ ਐਫ.ਆਈ.ਆਰ. ਨੰਬਰ 106 ਮਿਤੀ 13/11/23 ਅਧੀਨ 10,11,12 ਏਅਰਕ੍ਰਾਫਟ ਐਕਟ 1934 PS ਖੇਮਕਰਨ ਬੀ.ਐਸ.ਐਫ. ਦੀ ਸੂਚਨਾ 'ਤੇ ਖੇਮਕਰਨ ਵਿਚ 13/11/22 ਨੂੰ ਸਵੇਰੇ 2:18 ਵਜੇ ਡਰੋਨ ਦੀ ਆਵਾਜਾਈ ਬਾਰੇ ਦਰਜ ਕੀਤਾ । ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੇ ਸਰਚ ਆਪ੍ਰੇਸ਼ਨ ਦੌਰਾਨ ਹਰਭਜਨ ਦੇ ਪਲੇਟਫਾਰਮ ਪੀਐਸ ਖੇਮਕਰਨ ਤੋਂ ਇਕ ਡਰੋਨ ਬਰਾਮਦ ਕੀਤਾ ਗਿਆ। ਪੁਲਿਸ ਅਤੇ ਬੀਐਸਐਫ ਹੈਰੋਇਨ ਦੀ ਬਰਾਮਦਗੀ ਲਈ ਸਰਚ ਆਪਰੇਸ਼ਨ ਕਰ ਰਹੀ ਹੈ।
ਇਕ ਹੋਰ ਮੁਕੱਦਮਾ FIR ਨੰਬਰ 107 ਮਿਤੀ 15/11/23 ਅਧੀਨ 10,11,12 ਏਅਰਕ੍ਰਾਫਟ ਐਕਟ 1934 PS ਖੇਮਕਰਨ ਬੀ.ਐਸ.ਐਫ ਦੀ ਸੂਚਨਾ 'ਤੇ ਡਰੋਨ ਦੀ ਆਵਾਜਾਈ ਬਾਰੇ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੇ ਸਰਚ ਆਪ੍ਰੇਸ਼ਨ ਦੌਰਾਨ ਅੱਜ ਗੁਰਬਚਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖੇਮਕਰਨ ਵਾਸੀ ਖੇਮਕਰਨ ਦੇ ਖੇਤਾਂ ਵਿਚੋਂ ਇਕ ਡਰੋਨ ਬਰਾਮਦ ਹੋਇਆ।
(For more news apart from Pakistani Drone and Heroin Recovered in Amritsar, stay tuned to Rozana Spokesman)