
ਆਗਰਾ ਵਿਚ ਇਕ ਦਲਿਤ ਵਿਦਿਆਰਥਣ ਦੀ ਸਨਸਨੀ ਖੇਜ਼ ਹੱਤਿਆ ਦੀ ਵਾਰਦਾਤ......
ਨਵੀਂ ਦਿੱਲੀ (ਭਾਸ਼ਾ): ਆਗਰਾ ਵਿਚ ਇਕ ਦਲਿਤ ਵਿਦਿਆਰਥਣ ਦੀ ਸਨਸਨੀ ਖੇਜ਼ ਹੱਤਿਆ ਦੀ ਵਾਰਦਾਤ ਨਾਲ ਪੂਰਾ ਉੱਤਰ ਪ੍ਰਦੇਸ਼ ਦਹਿਲ ਗਿਆ ਹੈ। ਕਰੀਬ ਇਕ ਹਫ਼ਤੇ ਪਹਿਲਾਂ ਦੋ ਮੋਟਰਸਾਈਕਲ ਸਵਾਰਾਂ ਨੇ ਸੰਜਲੀ ਵਿਦਿਆਰਥਣ ਨੂੰ ਜਲਣਸ਼ੀਲ ਪਦਾਰਥ ਪਾ ਕੇ ਸਰੇਆਮ ਅੱਗ ਦੇ ਹਵਾਲੇ ਕਰ ਦਿਤਾ ਸੀ। ਉਸ ਦੇ ਬਾਅਦ ਗੰਭੀਰ ਹਾਲਤ ਵਿਚ ਕੁੜੀ ਨੂੰ ਦਿੱਲੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਜਿੰਦਗੀ ਅਤੇ ਮੌਤ ਦੇ ਵਿਚ ਝੂੰਜਣ ਤੋਂ ਬਾਅਦ 14 ਸਾਲ ਦੀ ਉਸ ਮਾਸੂਮ ਨੇ ਦਮ ਤੋੜ ਦਿਤਾ। ਯੂਪੀ ਪੁਲਿਸ ਦੇ ਸਾਰੇ ਦਾਵਿਆਂ ਦੀ ਹਵਾ ਨਿਕਲ ਗਈ ਹੈ।
Crime
ਗੱਲ-ਗੱਲ ਉਤੇ ਐਨਕਾਊਂਟਰ ਕਰਨ ਵਾਲੀ ਯੋਗੀ ਦੀ ਪੁਲਿਸ ਫੇਲ ਹੋ ਗਈ ਹੈ। ਇਕ ਮਾਸੂਮ ਬੇਗੁਨਾਹ ਕੁੜੀ ਨੂੰ ਸ਼ਰੇਆਮ ਸੜਕ ਉਤੇ ਸਾੜ ਦਿਤਾ ਜਾਂਦਾ ਹੈ ਅਤੇ ਉਸ ਦੇ ਕਾਤੀਲ 6 ਦਿਨ ਬਾਅਦ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ਅਤੇ ਉਸ ਉਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਇਹ ਕਿ ਦਲਿਤ ਵਿਦਿਆਰਥਣ ਦੀ ਮੌਤ ਸਿਆਸਤ ਕਰਨ ਵਾਲੇ ਨੇਤਾ ਉਸ ਦੇ ਘਰ ਜਾ ਕੇ ਅਫ਼ਸੋਸ ਤਾਂ ਜਤਾ ਰਹੇ ਹਨ। ਪਰ ਉਸ ਦੇ ਘਰਵਾਲੀਆਂ ਦਾ ਹਾਲ ਕੋਈ ਨਹੀਂ ਜਾਣਨਾ ਚਾਹੁੰਦਾ। ਨੇਤਾ ਉਥੇ ਜਾਂਦੇ ਹਨ ਅਤੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਮੁੜ ਆਉਂਦੇ ਹਨ।
ਆਗਰੇ ਦੇ ਲਾਲਉ ਪਿੰਡ ਵਿਚ ਬੀਜੇਪੀ ਸੰਸਦ ਰਮਾਸ਼ੰਕਰ ਕਠੇਰਿਆ ਦੇ ਸਾਹਮਣੇ ਉਸ ਮਾਂ ਦਾ ਗੁੱਸਾ ਫੂਟ ਗਿਆ। ਸਿਰਫ਼ ਗੁੱਸਾ ਹੀ ਨਹੀਂ ਫੁੱਟਿਆ ਸਗੋਂ ਉਹ ਅਪਣੇ ਆਪ ਵੀ ਫੁੱਟ-ਫੁੱਟ ਰੋਣ ਲੱਗੀ। ਦੱਸ ਦਈਏ ਕਿ ਮੌਤ ਉਤੇ ਸਿਆਸਤ ਹੋਣਾ ਹੁਣ ਦੇਸ਼ ਵਿਚ ਨਵਾਂ ਨਹੀਂ ਹੈ, ਪਰ ਜਿਸ ਤਰ੍ਹਾਂ ਸੜਕ ਉਤੇ ਸੰਜਲੀ ਨੂੰ ਜਿੰਦਾ ਜਲਾ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ। ਉਸ ਤੋਂ ਆਗਰਾ ਸਮੇਤ ਪੂਰੇ ਯੂਪੀ ਦੀ ਲਚਰ ਕਨੂੰਨ ਵਿਵਸਥਾ ਸਭ ਦੇ ਸਾਹਮਣੇ ਆ ਗਈ ਹੈ।