ਮਕਾਨ 'ਚ ਅੱਗ ਲੱਗਣ ਨਾਲ 12 ਲੋਕ ਝੁਲਸੇ, ਪੰਜਾਂ ਦੀ ਹਾਲਤ ਗੰਭੀਰ
Published : Dec 24, 2018, 10:21 am IST
Updated : Dec 24, 2018, 10:21 am IST
SHARE ARTICLE
Crime
Crime

ਨੋਇਡਾ ਦੇ ਥਾਣੇ ਫੇਸ-3 ਖੇਤਰ ਦੇ ਪਿੰਡ ਬਹਲੋਲਪੁਰ ਵਿਚ ਐਤਵਾਰ ਰਾਤ ਇਕ ਮਕਾਨ.....

ਨਵੀਂ ਦਿੱਲੀ (ਭਾਸ਼ਾ): ਨੋਇਡਾ ਦੇ ਥਾਣੇ ਫੇਸ-3 ਖੇਤਰ ਦੇ ਪਿੰਡ ਬਹਲੋਲਪੁਰ ਵਿਚ ਐਤਵਾਰ ਰਾਤ ਇਕ ਮਕਾਨ ਵਿਚ ਅੱਗ ਲੱਗਣ ਨਾਲ 12 ਲੋਕ ਝੁਲਸ ਗਏ। ਮੁੱਖ ਫਾਇਰ ਅਧਿਕਾਰੀ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਪਿੰਡ ਬਹਲੋਲਪੁਰ ਵਿਚ ਰਹਿਣ ਵਾਲੇ ਇੰਦਰਪਾਲ ਪੁੱਤ ਸ਼ੰਕਰ ਦੇ ਮਕਾਨ ਵਿਚ 24 ਤੋਂ ਜ਼ਿਆਦਾ ਪਰਵਾਰ ਕਿਰਾਏ ਉਤੇ ਰਹਿੰਦੇ ਹਨ। ਐਤਵਾਰ ਰਾਤ ਸਾਢੇ ਦਸ ਵਜੇ  ਦੇ ਕਰੀਬ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਧਰਤੀ ਉਤੇ ਖੜੀਆਂ ਮੋਟਰਸਾਇਕਲਾਂ ਵਿਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਮਕਾਨ ਨੂੰ ਅਪਣੀ ਚਪੇਟ ਵਿਚ ਲੈ ਲਿਆ।

CrimeCrime

ਉਨ੍ਹਾਂ ਨੇ ਦੱਸਿਆ ਕਿ ਅੱਗ ਦੀ ਵਜ੍ਹਾ ਨਾਲ ਮਕਾਨ ਵਿਚ ਰਹਿਣ ਵਾਲੇ ਲੋਕਾਂ ਵਿਚ ਭਾਜੜ ਮੱਚ ਗਈ। ਲੋਕ ਪੋੜੀਆਂ ਤੋਂ ਹੇਠਾਂ ਉਤਰਨ ਲੱਗੇ ਅਤੇ ਅੱਗ ਦੀ ਚਪੇਟ ਵਿਚ ਆਉਂਦੇ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਦਰਜਨ ਭਰ ਲੋਕ ਝੁਲਸ ਗਏ ਹਨ, ਜਿਨ੍ਹਾਂ ਨੂੰ ਨੋਇਡਾ ਦੇ ਵੱਖਰੇ ਨਿਜੀ ਅਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਗੰਭੀਰ ਹਾਲਤ ਵਿਚ ਦਿੱਲੀ ਦੇ ਸਦਰ ਹਸਪਤਾਲ ਰੈਫ਼ਰ ਕੀਤਾ ਗਿਆ ਹੈ।

ਫਾਇਰ ਅਧਿਕਾਰੀ ਨੇ ਦੱਸਿਆ ਕਿ ਜਿਥੇ ਅੱਗ ਲੱਗੀ ਸੀ, ਉਥੇ ਫਾਇਰ ਵਿਭਾਗ ਦੀਆਂ ਗੱਡੀਆਂ ਨੂੰ ਪਹੁੰਚਣ ਵਿਚ ਬਹੁਤ ਪਰੇਸ਼ਾਨੀ ਹੋਈ। ਰਸਤਾ ਛੋਟਾ ਹੋਣ ਕਾਰਨ ਬਚਾਵ ਕਾਰਜ ਵਿਚ ਕਾਫ਼ੀ ਪਰੇਸ਼ਾਨੀ ਆਈ। ਪੁਲਿਸ ਅਤੇ ਨੇੜੇ ਦੇ ਲੋਕਾਂ ਨੇ ਅੱਗ ਬੁਝਾਉਣ ਵਿਚ ਮਦਦ ਕੀਤੀ। ਇਸ ਘਟਨਾ  ਦੇ ਚਲਦੇ ਬਹਲੋਲਪੁਰ ਵਿਚ ਕਾਫ਼ੀ ਦੇਰ ਤੱਕ ਹਫ਼ੜਾ-ਦਫ਼ੜੀ ਦਾ ਮਾਹੌਲ ਬਣਿਆ ਰਿਹਾ। ਜਖ਼ਮੀਆਂ ਦੇ ਪਰਵਾਰ ਉਨ੍ਹਾਂ ਦੀਆਂ ਜਾਨਾਂ ਬਚਾਉਣ ਦੀਆਂ ਪੁਰੀਆਂ ਕੋਸ਼ਿਸਾਂ ਕਰਦੇ ਰਹੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement