ਸਰਜੀਕਲ ਸਟ੍ਰਾਈਕ ‘ਚ ਹਿੱਸਾ ਲੈਣ ਵਾਲਾ ਮੇਜਰ ਜਨਰਲ ਯੌਨ ਸ਼ੋਸ਼ਣ ਦਾ ਦੋਸ਼ੀ ਕਰਾਰ
Published : Dec 24, 2018, 11:09 am IST
Updated : Dec 24, 2018, 11:09 am IST
SHARE ARTICLE
Crime Case
Crime Case

ਭਾਰਤੀ ਫੌਜ ਦੇ ਇਕ ਉਚ ਅਧਿਕਾਰੀ ਨੂੰ ਮਹਿਲਾ ਅਧਿਕਾਰੀ ਦੇ ਨਾਲ ਯੌਨ ਦੁਰ ਵਿਵਹਾਰ......

ਨਵੀਂ ਦਿੱਲੀ (ਭਾਸ਼ਾ): ਭਾਰਤੀ ਫੌਜ ਦੇ ਇਕ ਉਚ ਅਧਿਕਾਰੀ ਨੂੰ ਮਹਿਲਾ ਅਧਿਕਾਰੀ ਦੇ ਨਾਲ ਯੌਨ ਦੁਰ ਵਿਵਹਾਰ ਦਾ ਦੋਸ਼ੀ ਪਾਇਆ ਗਿਆ ਹੈ। ਆਰਮੀ ਕੋਰਟ ਮਾਰਸ਼ਲ ਪ੍ਰੀਕ੍ਰਿਆ ਵਿਚ ਉਚ ਅਧਿਕਾਰੀ ਨੂੰ ਬਰਖਾਸਤ ਕਰਨ ਦਾ ਆਦੇਸ਼ ਦਿਤਾ ਹੈ। ਦੋ ਸਾਲ ਪਹਿਲਾਂ ਇਕ ਕੈਪਟਨ ਰੈਂਕ ਦੀ ਮਹਿਲਾ ਅਧਿਕਾਰੀ ਨੇ ਨਾਗਾਲੈਂਡ ਵਿਚ ਉਚ ਅਧਿਕਾਰੀ ਦੇ ਯੌਨ ਸ਼ੋਸ਼ਣ ਕਰਨ ਦੀ ਸ਼ਿਕਾਇਤ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ 2015 ਵਿਚ ਇਸ ਉਚ ਅਧਿਕਾਰੀ ਨੇ ਮਿਆਂਮਾਰ ਵਿਚ ਕਰਾਸ ਬਾਰਡਰ ਕੈਂਪ ਉਤੇ ਸਰਜ਼ੀਕਲ ਸਟ੍ਰਾਇਕ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

CrimeCrime Case

ਇਸ ਭਾਗੀਦਾਰੀ ਦੇ ਕਾਰਨ ਅਧਿਕਾਰੀ ਦਾ ਪ੍ਰਮੋਸ਼ਨ ਵੀ ਹੋਇਆ ਸੀ। ਦੋਸ਼ੀ ਪਾਏ ਗਏ ਅਧਿਕਾਰੀ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਵਿਰੁਧ ਸਾਜਿਸ਼ ਕੀਤੀ ਹੈ ਅਤੇ ਉਹ ਫਸਾਏ ਗਏ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੇਜਰ ਜਨਰਲ ਦੇ ਵਿਰੁਧ ਕੀਤਾ ਗਿਆ ਕੋਰਟ ਮਾਰਸ਼ਲ ਦੇ ਫੈਸਲੇ ਨੂੰ ਹੁਣ ਉਚ ਅਧਿਕਾਰੀਆਂ ਜਿਨ੍ਹਾਂ ਵਿਚ ਆਰਮੀ ਚੀਫ ਜਨਰਲ ਬਿਪਿਨ ਰਾਵਤ ਵੀ ਹਨ ਉਨ੍ਹਾਂ ਦੇ ਦੁਆਰਾ ਆਗਿਆ ਨਹੀਂ ਦਿਤੀ ਗਈ ਹੈ। ਫੌਜ ਦੇ ਕਾਨੂੰਨਾਂ ਦੇ ਤਹਿਤ ਇਹ ਆਗਿਆ ਲੈਣਾ ਲਾਜ਼ਮੀ ਹੈ। ਕੋਰਟ ਮਾਰਸ਼ਲ ਵੇਸਟਰਨ ਆਰਮੀ ਕਮਾਂਡ ਚੰਡੀ ਮੰਦਰ ਵਿਚ ਕੀਤਾ ਗਿਆ ਜਿਸ ਦੀ ਪ੍ਰਧਾਨਤਾ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀ ਨੇ ਕੀਤੀ।

ਜਾਂਚ ਟੀਮ ਨੇ ਅਧਿਕਾਰੀ ਨੂੰ ਆਈਪੀਸੀ ਦੀ ਧਾਰਾ 354A (ਯੌਨ ਸ਼ੋਸ਼ਣ ਦਾ ਦੋਸ਼ੀ), ਸੈਕਸ਼ਨ 45 (ਅਣ-ਉਚਿਤ ਸੁਭਾਅ ਦਾ ਦੋਸ਼ੀ) ਦੇ ਤਹਿਤ ਦੋਸ਼ੀ ਕਰਾਰ ਦਿਤਾ। ਮਹਿਲਾ ਅਧਿਕਾਰੀ ਕੈਪਟਨ ਰੈਂਕ ਦੀ ਹੈ ਅਤੇ ਮੁਨਸਫ਼ ਐਡਵੋਕੇਟ ਬ੍ਰਾਂਚ ਵਿਚ ਤੈਨਾਤ ਹੈ। ਮੇਜਰ ਜਨਰਲ ਨੇ ਮਹਿਲਾ ਅਧਿਕਾਰੀ ਨੂੰ ਅਪਣੇ ਕਮਰੇ ਵਿਚ ਬੁਲਾਇਆ ਅਤੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਇਆ ਅਤੇ ਦੁਰ ਵਿਵਹਾਰ ਕੀਤਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement